ਈਟਾਨਗਰ, 21 ਸਤੰਬਰ (ਪੋਸਟ ਬਿਊਰੋ): ਪੀ.ਟੀ.ਆਈ. ਅਰੁਣਾਚਲ ਪ੍ਰਦੇਸ਼ ਦੇ ਲੋਹਿਤ ਜਿ਼ਲ੍ਹੇ ਵਿੱਚ ਸਥਿਤ ਤੇਜੂ ਹਵਾਈ ਅੱਡੇ ਦੇ ਨਵੇਂ ਬੁਨਿਆਦੀ ਢਾਂਚੇ ਦਾ ਉਦਘਾਟਨ 24 ਸਤੰਬਰ ਨੂੰ ਕੀਤਾ ਜਾਵੇਗਾ। ਕੇਂਦਰੀ ਸ਼ਹਿਰੀ ਹਵਾਬਾਜ਼ੀ ਜੋਤੀਰਾਦਿਤਿਆ ਸਿੰਧੀਆ ਅਤੇ ਮੁੱਖ ਮੰਤਰੀ ਪੇਮਾ ਖਾਂਡੂ ਇਸ ਦਾ ਉਦਘਾਟਨ ਕਰਨਗੇ।
ਪੀਟੀਆਈ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਨਵੇਂ ਬੁਨਿਆਦੀ ਢਾਂਚੇ ਤਹਿਤ ਇੱਕ ਰਨਵੇ, ਨਵਾਂ ਟਰਮੀਨਲ ਅਤੇ ਫਾਇਰ ਸਟੇਸ਼ਨ ਅਤੇ ਇੱਕ ਏਟੀਸੀ ਟਾਵਰ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨੂੰ ਬਣਾਉਣ ਵਿੱਚ 170 ਕਰੋੜ ਰੁਪਏ ਖਰਚ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਤੇਜੂ ਏਅਰਪੋਰਟ ਸਾਲ 2018 ਵਿੱਚ ਉਡਾਨ ਸਕੀਮ ਤਹਿਤ ਸ਼ੁਰੂ ਕੀਤਾ ਗਿਆ ਸੀ। ਵਰਤਮਾਨ ਵਿੱਚ, ਇੱਥੋਂ ਡਿਬਰੂਗੜ੍ਹ, ਇੰਫਾਲ ਅਤੇ ਗੁਹਾਟੀ ਲਈ ਸਿੱਧੀਆਂ ਉਡਾਣਾਂ ਉਪਲਬਧ ਹਨ। ਹਵਾਈ ਅੱਡੇ ਦੇ ਟਰਮੀਨਲ ਦੀ ਇਮਾਰਤ ਦਾ ਖੇਤਰਫਲ 4,000 ਵਰਗ ਮੀਟਰ ਹੈ ਅਤੇ ਇਸ ਵਿੱਚ ਇੱਕ ਸਮੇਂ ਵਿੱਚ 300 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਹੈ।