ਟੋਰਾਂਟੋ, 28 ਮਾਰਚ (ਪੋਸਟ ਬਿਊਰੋ) : ਯੰਗ ਸਟਰੀਟ ਤੇ ਸ਼ੈਪਰਡ ਐਵਨਿਊ ਏਰੀਆ ਵਿੱਚ ਗੋਲੀਆਂ ਚੱਲਣ ਦੀ ਰਿਪੋਰਟ ਮਿਲਣ ਤੋਂ ਬਾਅਦ ਜ਼ਖ਼ਮੀ ਹਾਲਤ ਵਿੱਚ ਇੱਕ ਵਿਅਕਤੀ ਹਸਪਤਾਲ ਪਹੁੰਚਿਆ। ਜ਼ਾਹਰਾ ਤੌਰ ਉੱਤੇ ਉਹ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਇਆ ਸੀ।
ਇਸ ਇਲਾਕੇ ਵਿੱਚ ਰਾਤੀਂ 8:00 ਵਜੇ ਤੋਂ ਬਾਅਦ ਕਈ ਲੋਕਾਂ ਨੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ। ਪੁਲਿਸ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਇਸ ਇਲਾਕੇ ਵਿੱਚ ਗੋਲੀ ਚੱਲੀ ਹੈ।
ਇਲਾਕੇ ਵਿੱਚ ਕੋਈ ਵੀ ਜ਼ਖ਼ਮੀ ਵਿਅਕਤੀ ਪੁਲਿਸ ਨੂੰ ਨਹੀਂ ਮਿਲਿਆ ਪਰ ਇਹ ਰਿਪੋਰਟਾਂ ਜ਼ਰੂਰ ਮਿਲੀਆਂ ਕਿ ਇੱਕ ਵਿਅਕਤੀ ਗੋਲੀ ਲੱਗਣ ਕਾਰਨ ਇਲਾਜ ਲਈ ਹਸਪਤਾਲ ਪਹੁੰਚਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।