ਮਿਸੀਸਾਗਾ, 28 ਮਾਰਚ (ਪੋਸਟ ਬਿਊਰੋ) : ਮਿਸੀਸਾਗਾ ਵਿੱਚ ਇੱਕ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਪੀਲ ਪੁਲਿਸ ਤੇ ਪੈਰਾਮੈਡਿਕਸ ਨੂੰ ਹਾਦਸੇ ਦੀ ਖਬਰ ਦੇ ਕੇ ਮੰਗਲਵਾਰ ਨੂੰ ਹਾਈਵੇਅ 403 ਨੇੜੇ ਤੜ੍ਹਕੇ 3:30 ਵਜੇ ਦੇ ਨੇੜੇ ਤੇੜੇ ਰਿੱਜਵੇਅ ਅਤੇ ਯੂਨਿਟੀ ਡਰਾਈਵਜ਼ ਉੱਤੇ ਸੱਦਿਆ ਗਿਆ।
ਡਰਾਈਵਰ ਮੌਕੇ ਉੱਤੇ ਹੀ ਮੌਜੂਦ ਰਿਹਾ। ਮਾਮਲੇ ਦੀ ਜਾਂਚ ਲਈ ਇਸ ਇਲਾਕੇ ਨੂੰ ਟਰੈਫਿਕ ਲਈ ਬੰਦ ਕਰ ਦਿੱਤਾ ਗਿਆ ਹੈ।