Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਟੋਰਾਂਟੋ/ਜੀਟੀਏ

ਟੋਰਾਂਟੋ ਦੇ ਮੇਅਰ ਦੀ ਦੌੜ ਵਿੱਚ ਹਿੱਸਾ ਲੈਣ ਬਾਰੇ ਵਿਚਾਰ ਕਰ ਰਹੀ ਹੈ ਓਲੀਵੀਆ ਚਾਓ

March 27, 2023 11:49 PM

ਟੋਰਾਂਟੋ, 27 ਮਾਰਚ (ਪੋਸਟ ਬਿਊਰੋ) : ਕਾਊਂਸਲਰ ਵਜੋਂ ਸਿਟੀ ਹਾਲ ਤੇ ਮੈਂਬਰ ਪਾਰਲੀਆਮੈਂਟ ਵਜੋਂ ਓਟਵਾ ਵਿੱਚ ਆਪਣੀ ਦਮਦਾਰ ਮੌਜੂਦਗੀ ਦਰਜ ਕਰਵਾ ਚੁੱਕੀ ਤੇ ਟੋਰਾਂਟੋ ਦੀ ਸਿਆਸਤ ਵਿੱਚ ਕਦੇ ਖੱਬੇ ਪੱਖੀ ਤੇ ਪ੍ਰੋਗਰੈਸਿਵ ਸੋਚ ਦੀ ਧਨੀ ਮੰਨੀ ਜਾਣ ਵਾਲੀ ਓਲੀਵੀਆ ਚਾਓ ਹੁਣ ਟੋਰਾਂਟੋ ਦੇ ਮੇਅਰ ਦੀ ਦੌੜ ਲਈ ਖੜ੍ਹੇ ਹੋਣ ਦਾ ਮਨ ਬਣਾ ਰਹੀ ਹੈ।
ਇੱਕ ਵਾਰੀ ਪਹਿਲਾਂ ਵੀ ਉਹ 2014 ਵਿੱਚ ਮੇਅਰ ਦੀ ਦੌੜ ਵਿੱਚ ਹਿੱਸਾ ਲੈ ਚੁੱਕੀ ਹੈ ਤੇ ਜੌਹਨ ਟੋਰੀ ਹੱਥੋਂ ਹਾਰ ਚੁੱਕੀ ਹੈ। ਆਪਣੀ ਕੈਂਪੇਨ ਦੀ ਸ਼ੁਰੂਆਤ ਤੋਂ ਹੀ ਉਨ੍ਹਾਂ ਇੰਸਟੀਚਿਊਟ ਆਫ ਚੇਂਜ ਲੀਡਰਜ਼ ਆਰਗੇਨਾਈਜ਼ੇਸ਼ਨ ਕਾਇਮ ਕੀਤੀ ਜਿਹੜੀ ਅਜਿਹੇ ਕੋਰਸ ਤਿਆਰ ਕਰਦੀ ਤੇ ਪੜ੍ਹਾਉਂਦੀ ਹੈ ਜਿਹੜੇ ਪਾਰਟੀਸਿਪੈਂਟਸ ਨੂੰ ਜਮਹੂਰੀ ਪ੍ਰਕਿਰਿਆ ਵਿੱਚ ਸ਼ਾਮਲ ਹੋਣਾ ਸਿਖਾਉਂਦੇ ਹਨ। ਹਾਲ ਦੀ ਘੜੀ ਚਾਓ ਵੱਲੋਂ ਮੇਅਰ ਦੀ ਦੌੜ ਵਿੱਚ ਹਿੱਸਾ ਲੈਣ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਉਨ੍ਹਾਂ ਦੇ ਸਮਰਥਕਾਂ ਵੱਲੋਂ ਉਨਾਂ ਨੂੰ ਅਜਿਹਾ ਕਰਨ ਲਈ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ।
ਮੌਨਿਊਮੈਂਟਲ ਪ੍ਰੋਜੈਕਟਸ ਦੇ ਸਹਿ ਬਾਨੀ ਕੋਫੀ ਹੋਪ ਨੇ ਆਖਿਆ ਕਿ ਓਲੀਵੀਆ ਅਜਿਹੀ ਸ਼ਖ਼ਸ ਹੈ ਜਿਸ ਕੋਲ ਸਿਟੀ ਲਈ ਕੰਮ ਕਰਨ ਦਾ ਜਨੂੰਨ ਹੈ ਤੇ ਉਸ ਦੀਆਂ ਕਦਰਾਂ ਕੀਮਤਾਂ ਵੀ ਡੂੰਘੀਆਂ ਹਨ। ਉਹ ਲੋਕਾਂ ਦੀ ਵੀ ਪਰਵਾਹ ਕਰਦੀ ਹੈ ਤੇ ਕੰਮ ਨੂੰ ਵੀ ਮਜੇ਼ ਨਾਲ ਸਿਰੇ ਚੜ੍ਹਾਉਂਦੀ ਹੈ। ਜਦੋਂ ਤੁਸੀਂ ਓਲੀਵੀਆ ਦੇ ਘਰ ਜਾਂਦੇ ਹੋ ਤਾਂ ਉਹ ਯੰਗ ਲੋਕਾਂ ਤੇ ਕਾਰਕੁੰਨਾਂ ਨਾਲ ਭਰਿਆ ਹੁੰਦਾ ਹੈ, ਜਿਨ੍ਹਾਂ ਨੂੰ ਉਹ ਪੜ੍ਹਾ ਰਹੀ ਹੁੰਦੀ ਹੈ, ਕੋਚ ਕਰ ਰਹੀ ਹੁੰਦੀ ਹੈ ਤੇ ਜਿਨ੍ਹਾਂ ਨਾਲ ਉਹ ਕੰਮ ਕਰ ਰਹੀ ਹੁੰਦੀ ਹੈ।
ਚਾਓ ਦੇ ਮੇਅਰ ਦੀ ਦੌੜ ਲਈ ਖੜ੍ਹੇ ਹੋਣ ਦਾ ਜਿਹੜਾ ਸੰਕੇਤ ਮਿਲਿਆ ਉਹ ਸੋਮਵਾਰ ਨੂੰ ਕੀਤਾ ਗਿਆ ਟਵੀਟ ਸੀ ਜਿਸ ਵਿੱਚ ਉਨ੍ਹਾਂ ਆਖਿਆ ਸੀ ਕਿ ਉਹ ਸਿਟੀ ਨੂੰ ਪਿਆਰ ਕਰਦੀ ਹੈ ਤੇ ਉਹ ਹਰ ਕਿਸੇ ਲਈ ਹੋਰ ਬਿਹਤਰ ਹੋ ਸਕਦੀ ਹੈ।

 

 

 
Have something to say? Post your comment