Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਟੋਰਾਂਟੋ/ਜੀਟੀਏ

ਫੋਰਡ ਸਰਕਾਰ ਨੇ ਪੇਸ਼ ਕੀਤਾ ਬਜਟ

March 23, 2023 11:44 PM

·  ਅਗਲੇ ਸਾਲ ਤੱਕ ਸਰਕਾਰ ਦਾ ਬਜਟ ਸੰਤੁਲਿਤ ਕਰਨ ਦਾ ਇਰਾਦਾ
· ਮਹਿੰਗਾਈ ਨਾਲ ਜੂਝ ਰਹੇ ਓਨਟਾਰੀਓ ਵਾਸੀਆਂ ਲਈ ਕੋਈ ਫੰਡ ਰਾਖਵੇਂ ਨਹੀਂ ਰੱਖੇ ਗਏ
· ਕੋਵਿਡ-19 ਲਈ ਵੀ ਇਸ ਵਾਰੀ ਕੋਈ ਰਕਮ ਤੈਅ ਨਹੀਂ ਕੀਤੀ ਗਈ

ਓਨਟਾਰੀਓ, 23 ਮਾਰਚ (ਪੋਸਟ ਬਿਊਰੋ) : ਡੱਗ ਫੋਰਡ ਸਰਕਾਰ ਨੇ ਓਨਟਾਰੀਓ ਦੇ ਇਤਿਹਾਸ ਦਾ ਸੱਭ ਤੋਂ ਵੱਧ ਖਰਚਿਆਂ ਵਾਲਾ ਬਜਟ ਪੇਸ਼ ਕੀਤਾ ਹੈ। 204 ਬਿਲੀਅਨ ਡਾਲਰ ਦੇ ਇਸ ਬਜਟ ਵਿੱਚ ਮਹਿੰਗਾਈ ਨਾਲ ਜੂਝ ਰਹੇ ਓਨਟਾਰੀਓ ਵਾਸੀਆਂ ਲਈ ਕੋਈ ਨਵੀਂ ਫੰਡਿੰਗ ਨਹੀਂ ਹੈ ਤੇ ਨਾ ਹੀ ਕੋਵਿਡ-19 ਲਈ ਕੋਈ ਰਕਮ ਪਾਸੇ ਰੱਖੀ ਗਈ ਹੈ।
ਇਸ ਦੀ ਥਾਂ ਉੱਤੇ ਹਾਈਵੇਅਜ਼ ਦੇ ਨਿਰਮਾਣ ਵਰਗੇ ਪ੍ਰੋਜੈਕਟਾਂ ਲਈ ਵੱਡੀ ਰਕਮ ਰੱਖੀ ਗਈ ਹੈ ਪਰ ਇਹ ਵੇਰਵੇ ਸਾਂਝੇ ਨਹੀਂ ਕੀਤੇ ਗਏ ਕਿ ਇਹ ਰਕਮ ਕਿਸ ਤਰ੍ਹਾਂ ਖਰਚ ਕੀਤੀ ਜਾਵੇਗੀ। ਆਮਦਨ ਉੱਤੇ ਟੇਕ ਰੱਖਦਿਆਂ ਸਰਕਾਰ ਦੀ ਯੋਜਨਾ ਅਗਲੇ ਸਾਲ ਤੱਕ, ਸ਼ਡਿਊਲ ਤੋਂ ਤਿੰਨ ਸਾਲ ਪਹਿਲਾਂ ਹੀ, ਬਜਟ ਨੂੰ ਸੰਤੁਲਿਤ ਕਰਨ ਦੀ ਹੈ।
186 ਪੰਨਿਆਂ ਦੇ ਇਸ ਬਜਟ ਵਿੱਚ ਬਿਲਡਿੰਗ ਓਨਟਾਰੀਓ ਦੇ ਨਾਂ ਉੱਤੇ ਅਗਲੇ 10 ਸਾਲਾਂ ਵਿੱਚ ਖਰਚ ਕਰਨ ਵਾਸਤੇ 25 ਬਿਲੀਅਨ ਡਾਲਰ ਰਾਖਵੇਂ ਰੱਖੇ ਗਏ ਹਨ। ਇਹ ਸੱਭ ਅਗਲੇ ਦਹਾਕੇ ਵਿੱਚ 184 ਬਿਲੀਅਨ ਡਾਲਰ ਦੀ ਮਦਦ ਨਾਲ ਯੋਜਨਾਬੱਧ ਇਨਫਰਾਸਟ੍ਰਕਚਰ ਉੱਤੇ ਖਰਚ ਕੀਤੀ ਜਾਣ ਵਾਲੀ ਰਕਮ ਦਾ ਹੀ ਹਿੱਸਾ ਹੈ। ਇਸ ਵਿੱਚ ਨਵੇਂ ਹਾਈਵੇਅਜ਼, ਜਿਵੇਂ ਕਿ ਹਾਈਵੇਅ 413, ਦੇ ਨਿਰਮਾਣ ਲਈ ਵੀ ਰਕਮ ਰੱਖੀ ਗਈ ਹੈ ਪਰ ਸਰਕਾਰ ਵੱਲੋਂ ਹਾਈਵੇਅ ਦੇ ਨਿਰਮਾਣ ਉੱਤੇ ਹੋਣ ਵਾਲੇ ਖਰਚੇ ਦਾ ਐਸਟੀਮੇਟ ਮੁਹੱਈਆ ਨਹੀਂ ਕਰਵਾਇਆ ਗਿਆ।
ਬਜਟ ਨੂੰ ਸੰਤੁਲਿਤ ਕਰਨ ਲਈ ਵੀ ਸਰਕਾਰ ਦ੍ਰਿੜ ਹੈ। ਇਸ ਵਿੱਤੀ ਵਰ੍ਹੇ ਵਿੱਚ ਸਰਕਾਰ ਨੂੰ 1·3 ਬਿਲੀਅਨ ਡਾਲਰ ਦਾ ਘਾਟਾ ਪੈਣ ਦਾ ਡਰ ਹੈ ਪਰ ਅਗਲੇ ਸਾਲ ਤੋਂ ਓਨਟਾਰੀਓ ਦਾ ਬਜਟ ਸੰਤੁਲਿਤ ਹੋਣ ਦੇ ਨਾਲ ਨਾਲ ਸਰਕਾਰ ਨੂੰ 200 ਮਿਲੀਅਨ ਡਾਲਰ ਵਾਧੂ ਬਚਣ ਦੀ ਵੀ ਉਮੀਦ ਹੈ। ਵਿੱਤ ਮੰਤਰੀ ਪੀਟਰ ਬੈਥਲੈਨਫੈਲਵੀ ਵੱਲੋਂ ਇਸ ਨੂੰ ਦਮਦਾਰ ਵਿੱਤੀ ਰਿਕਾਰਡ ਦਾ ਦਰਜਾ ਦਿੱਤਾ ਗਿਆ।ਉਨ੍ਹਾਂ ਆਖਿਆ ਕਿ ਭਾਵੇਂ ਅਸਥਿਰਤਾ ਵਾਲਾ ਮਾਹੌਲ ਅਜੇ ਵੀ ਬਣਿਆ ਹੋਇਆ ਹੈ ਪਰ ਅਸੀਂ ਵਿੱਤੀ ਮਜ਼ਬੂਤੀ ਵੱਲ ਵੱਧ ਰਹੇ ਹਾਂ।
ਮਹਿੰਗਾਈ ਨਾਲ ਜੂਝ ਰਹੇ ਓਨਟਾਰੀਓ ਵਾਸੀਆਂ ਲਈ ਕੋਈ ਰਾਹਤ ਮੁਹੱਈਆ ਨਹੀਂ ਕਰਵਾਈ ਗਈ।ਸਗੋਂ ਸਰਕਾਰ ਵੱਲੋਂ ਪ੍ਰੋਵਿੰਸ਼ੀਅਲ ਗੈਸ ਟੈਕਸ, ਜਿਸ ਨੂੰ ਪਹਿਲਾਂ ਆਰਜ਼ੀ ਤੌਰ ਉੱਤੇ ਘਟਾ ਦਿੱਤਾ ਗਿਆ ਸੀ, ਉੱਤੇ ਦਿੱਤੀ ਜਾ ਰਹੀ ਛੋਟ ਵੀ ਖ਼ਤਮ ਕਰ ਦਿੱਤੀ ਗਈ ਹੈ। ਕੋਵਿਡ-19 ਲਈ ਵੀ ਕੋਈ ਫੰਡਿੰਗ ਸਰਕਾਰ ਵੱਲੋਂ ਨਹੀਂ ਰੱਖੀ ਗਈ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਭੰਗ ਤੋਂ ਵੀ ਘੱਟ ਆਮਦਨ ਹੋਣ ਦੀ ਉਮੀਦ ਹੈ। ਕਿਸੇ ਆਮ ਕੈਨਾਬਿਸ ਸਟੋਰ ਤੋਂ ਹੋਣ ਵਾਲੀ ਆਮਦਨ ਵਿੱਚ 31 ਮਿਲੀਅਨ ਡਾਲਰ ਨਾਲ ਗਿਰਾਵਟ ਆ ਸਕਦੀ ਹੈ। ਅਜਿਹਾ ਓਸੀਐਸ ਵੱਲੋਂ ਵੀਡ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੇ ਜਾਣ ਕਾਰਨ ਹੋ ਸਕਦਾ ਹੈ।
ਹੈਲਥ ਕੇਅਰ ਉੱਤੇ ਸਰਕਾਰ ਵੱਲੋਂ ਖਰਚ ਕਰਨ ਲਈ 3·2 ਬਿਲੀਅਨ ਡਾਲਰ ਰਾਖਵੇਂ ਰੱਖੇ ਗਏ ਹਨ। ਕਮਿਊਨਿਟੀ (ਪ੍ਰਾਈਵੇਟ) ਸਰਜੀਕਲ ਸੈਂਟਰਜ਼ ਲਈ ਸਰਕਾਰ 72 ਮਿਲੀਅਨ ਡਾਲਰ ਪਾਸੇ ਰੱਖ ਕੇ ਚੱਲ ਰਹੀ ਹੈ। ਅਗਲੇ 10 ਸਾਲਾਂ ਵਿੱਚ ਹਸਪਤਾਲਾਂ ਦੇ ਇਨਫਰਾਸਟ੍ਰਕਚਰ ਲਈ ਸਰਕਾਰ ਵੱਲੋਂ 48 ਬਿਲੀਅਨ ਡਾਲਰ ਖਰਚ ਕਰਨ ਦੀ ਯੋਜਨਾ ਬਣਾਈ ਗਈ ਹੈ ਤੇ ਹੋਮ ਕੇਅਰ ਉੱਤੇ ਸਰਕਾਰ 569 ਮਿਲੀਅਨ ਡਾਲਰ ਹੋਰ ਖਰਚਣਾ ਚਾਹੁੰਦੀ ਹੈ। ਇਸ ਦੇ ਨਾਲ ਹੀ ਮੈਂਟਲ ਹੈਲਥ ਤੇ ਅਡਿਕਸ਼ਨ ਲਈ ਅਗਲੇ ਤਿੰਨ ਸਾਲਾਂ ਵਾਸਤੇ ਸਰਕਾਰ ਵੱਲੋਂ 425 ਮਿਲੀਅਨ ਡਾਲਰ ਦੀ ਰਕਮ ਖਰਚ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਉੱਤੇ 1·4 ਬਿਲੀਅਨ ਡਾਲਰ ਖਰਚ ਕਰਨ ਲਈ ਰਾਖਵੇਂ ਰੱਖੇ ਗਏ ਹਨ। ਅਗਲੇ 10 ਸਾਲਾਂ ਵਾਸਤੇ ਸਰਕਾਰ ਸਕੂਲਾਂ ਦੇ ਪਸਾਰ ਤੇ ਸਕੂਲਾਂ ਨੂੰ ਨੰਵਿਆਉਣ ਲਈ 15 ਬਿਲੀਅਨ ਡਾਲਰ ਪਾਸੇ ਰੱਖ ਕੇ ਚੱਲ ਰਹੀ ਹੈ ਤੇ ਇਸ ਪੈਸੇ ਦੀ ਮਦਦ ਨਾਲ ਹੀ ਦਸੰਬਰ 2026 ਤੱਕ ਸਰਕਾਰ ਵੱਲੋਂ 86000 ਨਵੀਆਂ ਚਾਈਲਡਕੇਅਰ ਸਪੇਸਿਜ਼ ਵੀ ਕਾਇਮ ਕੀਤੀਆਂ ਜਾਣਗੀਆਂ। ਗਾਰੰਟੀਡ ਐਨੂਅਲ ਇਨਕਮ ਸਿਸਟਮ (ਗੇਨਜ਼) ਲਈ ਹੋਰ ਸੀਨੀਅਰਜ਼ ਨੂੰ ਯੋਗ ਬਣਾਉਣ ਵਾਸਤੇ ਵੀ ਬਜਟ ਵਿੱਚ ਪ੍ਰਬੰਧ ਕੀਤਾ ਗਿਆ ਹੈ।
ਟੋਰਾਂਟੋ ਲਈ ਇਸ ਵਾਰੀ ਕੋਈ ਪੈਸੇ ਨਹੀਂ ਰੱਖੇ ਗਏ ਹਨ। ਪਰ ਸਪੋਰਟਿਵ ਹਾਊਸਿੰਗ ਲਈ ਸਾਲ ਦੇ 202 ਮਿਲੀਅਨ ਡਾਲਰ ਰਾਖਵੇਂ ਰੱਖੇ ਗਏ ਹਨ। ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਬਹੁਤੇ ਸਿਟੀ ਆਫ ਟੋਰਾਂਟੋ ਨੂੰ ਹੀ ਮਿਲਣਗੇ ਪਰ ਇਸ ਬਾਰੇ ਕੋਈ ਵੇਰਵੇ ਮੁਹੱਈਆ ਨਹੀਂ ਕਰਵਾਏ ਗਏ।

 

 

 
Have something to say? Post your comment