Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਟੋਰਾਂਟੋ/ਜੀਟੀਏ

ਟਰੈਕਟਰ ਟਰੇਲਰ ਸਮੇਤ ਪੁਲਿਸ ਤੋਂ ਬਚ ਨਿਕਲਣ ਵਾਲੇ ਪੰਜਾਬੀ ਡਰਾਈਵਰ ਨੂੰ ਕੀਤਾ ਗਿਆ ਕਾਬੂ

March 23, 2023 11:41 PM

ਬਰੈਂਪਟਨ, 23 ਮਾਰਚ (ਪੋਸਟ ਬਿਊਰੋ) : ਟਰੈਫਿਕ ਸਟੌਪ ਦੌਰਾਨ ਪੁਲਿਸ ਅਧਿਕਾਰੀਆਂ ਤੋਂ ਬਚ ਕੇ ਨਿਕਲਣ ਦੇ ਚੱਕਰ ਵਿੱਚ ਆਪਣੇ ਟਰੈਕਟਰ ਟਰੇਲਰ ਨਾਲ ਦੂਜੀ ਗੱਡੀ ਨੂੰ ਟੱਕਰ ਮਾਰਨ ਵਾਲੇ ਬਰੈਂਪਟਨ ਦੇ ਪੰਜਾਬੀ ਮੂਲ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਹੁਣ ਉਸ ਉੱਤੇ ਕਈ ਚਾਰਜਿਜ਼ ਲਾਏ ਜਾਣਗੇ।
ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ 10 ਮਾਰਚ ਨੂੰ ਸਵੇਰੇ 9:30 ਵਜੇ ਤੋਂ ਬਾਅਦ ਬਰੈਂਪਟਨ ਵਿੱਚ ਵਿਲੀਅਮਜ਼ ਪਾਰਕਵੇਅ ਤੇ ਡਿਕਸੀ ਰੋਡ ਏਰੀਆ ਵਿੱਚ ਨੋ ਹੈਵੀ ਟਰੱਕ ਜ਼ੋਨ ਵਿੱਚ ਕਥਿਤ ਤੌਰ ਉੱਤੇ ਹੈਵੀ ਟਰੈਕਟਰ ਟਰੇਲਰ ਨਾਲ ਡਰਾਈਵ ਕਰ ਰਹੇ ਇੱਕ ਡਰਾਈਵਰ ਨੂੰ ਰੋਕਣ ਲਈ ਪੁਲਿਸ ਨੇ ਟਰੈਫਿਕ ਨੂੰ ਰੋਕਿਆ। ਫਿਰ ਜਦੋਂ ਪੁਲਿਸ ਡਰਾਈਵਰ ਤੱਕ ਪਹੁੰਚਣ ਲਈ ਵਧੀ ਤਾਂ ਉਸ ਨੇ ਪੂਰੀ ਸਪੀਡ ਨਾਲ ਆਪਣੇ ਟਰੈਕਟਰ ਟਰੇਲਰ ਨੂੰ ਉੱਥੋਂ ਲਿਜਾਣ ਦੀ ਕੋਸਿ਼ਸ਼ ਕੀਤੀ ਤੇ ਸਫਲ ਵੀ ਹੋ ਗਿਆ। ਪਬਲਿਕ ਸੇਫਟੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪੁਲਿਸ ਡਰਾਈਵਰ ਨੂੰ ਕਾਬੂ ਨਹੀਂ ਕਰ ਸਕੀ।
ਕੁੱਝ ਮਿੰਟਾਂ ਬਾਅਦ ਹੀ ਪੁਲਿਸ ਅਧਿਕਾਰੀਆਂ ਨੂੰ ਉਹ ਟਰੈਕਟਰ ਟਰੇਲਰ ਏਅਰਪੋਰਟ ਰੋਡ ਤੇ ਕੁਈਨ ਸਟਰੀਟ ਏਰੀਆ ਵਿੱਚ ਨਜ਼ਰ ਆਇਆ। ਪੁਲਿਸ ਨੂੰ ਵੇਖਣ ਮਗਰੋਂ ਡਰਾਈਵਰ ਨੇ ਬੇਤਰਤੀਬੇ ਢੰਗ ਨਾਲ ਟਰੱਕ ਚਲਾਉਣਾ ਸੁ਼ਰੂ ਕਰ ਦਿੱਤਾ। ਕੁੱਝ ਦੂਰੀ ਉੱਤੇ ਗੋਰਵੇਅ ਡਰਾਈਵ ਤੇ ਸਟੀਲਜ਼ ਐਵਨਿਊ ਉੱਤੇ ਡਰਾਈਵਰ ਨੇ ਇੱਕ ਗੱਡੀ ਨੂੰ ਟੱਕਰ ਮਾਰ ਦਿੱਤੀ ਤੇ ਮੌਕੇ ਉੱਤੇ ਉਹ ਫਿਰ ਵੀ ਨਹੀਂ ਰੁਕਿਆ। 20 ਮਾਰਚ ਨੂੰ ਜਾਂਚਕਾਰਾਂ ਨੇ ਡਰਾਈਵਰ ਦੀ ਪਛਾਣ ਬਰੈਂਪਟਨ ਦੇ 28 ਸਾਲਾਂ ਦੇ ਲਵਪ੍ਰੀਤ ਸਿੰਘ ਵਜੋਂ ਕੀਤੀ ਤੇ ਉਸ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕਰ ਦਿੱਤੇ। ਦੋ ਦਿਨ ਬਾਅਦ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਉਸ ਨੂੰ ਕਈ ਚਾਰਜਿਜ਼ ਜਿਵੇਂ ਪੁਲਿਸ ਕੋਲੋਂ ਭੱਜਣ, ਖਤਰਨਾਕ ਢੰਗ ਨਾਲ ਕੰਮ ਕਰਨ ਤੇ ਹਾਦਸੇ ਨੂੰ ਅੰਜਾਮ ਦੇਣ ਮਗਰੋਂ ਨਾ ਰੁਕਣ, ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਜਾਅਲੀ ਪਛਾਣ ਦੱਸ ਕੇ ਗੱਡੀਆਂ ਕਿਰਾਏ ਉੱਤੇ ਲੈਣ ਦਾ ਲਵਪ੍ਰੀਤ ਦਾ ਇਤਿਹਾਸ ਰਿਹਾ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ