Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਨੇ ਸੀਨੀਅਰਜ਼ ਨੂੰ ਸਿਟੀ ਦੇ ਜਿਮ ਸੈਂਟਰਾਂ ਦੀ ਫਰੀ ਵਰਤੋਂ ਦਾ ਅਧਿਕਾਰ ਦਵਾਇਆ

March 23, 2023 05:07 PM

(ਮਹਿੰਦਰ ਸਿੰਘ ਮੋਹੀ): ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਨੇ ਅਗਵਾਈ ਕਰਦਿਆ, ਸਿਟੀ ਦੀਆ ਆਪਣੀਆ ਐਸੋਸੀਏਟਿਡ ਕਲੱਬਾਂ ਦੇ ਸਹਿਯੋਗ ਨਾਲ ਸਾਰੇ ਸੀਨੀਅਰਜ ਲਈ ਆਪਣੇ ਨੇੜੇ ਦੇ ਫਿਟਨੈੱਸ ਤੇ ਰੀਕਰੀਏਸ਼ਨ ਸੈਂਟਰਾਂ ਵਿੱਚ ਬਿਨਾ ਕਿਸੇ ਖਰਚੇ ਤੋਂ ਸਾਰੀਆਂ ਸਹੂਲਤਾ ਦੀ ਵਰਤੋਂ ਕਰਨ ਦਾ ਅਧਿਕਾਰ ਪ੍ਰਾਪਤ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲਈ ਹੈ।ਇਹ ਸਹੂਲਤ 70 ਸਾਲ ਤੋਂ ਵਧ ਉਮਰ ਦੇ ਸੀਨੀਅਰਜ ਨੂੰ ਜਨਵਰੀ 2024 ਤੋਂ ਅਤੇ 65 ਸਾਲ ਤੋਂ ਵਧ ਉਮਰ ਦੇ ਸੀਨੀਅਰਜ ਨੂੰ ਜਨਵਰੀ 2025 ਤੋਂ ਪ੍ਰਾਪਤ ਹੋਵੇਗੀ। ਇਸ ਤੇ ਸਲਾਨਾ ਆਮਦਨ ਦੀ ਕੋਈ ਸ਼ਰਤ ਨਹੀ ਹੋਵੇਗੀ।ਮਹਿੰਗਾਈ ਦੇ ਏਸ ਸਮੇ ਵਿਚ ਸੀਨੀਅਰਜ਼, ਬਿਨਾਂ ਕੋਈ ਖਰਚ ਤੋਂ ਇਸ ਸਹੂਲਤ ਦਾ ਲਾਭ ਲੈਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਯਤਨਸ਼ੀਲ ਰਹਿਣਗੇ।ਬੇਸ਼ੱਕ ਸਿਟੀ ਕੌਂਸਲ ਤੇ ਮੇਅਰ ਦੀਆਂ ਵੋਟਾਂ ਸਮੇਂ ਲਗਭਗ ਸਾਰੇ ਹੀ ਉਮੀਦਵਾਰ ਵੋਟਾਂ ਲੈਣ ਲਈ, ਸੀਨੀਅਰਜ਼ ਤੋਂ, ਪਿਛਲੇ ਤਿੰਨ ਸਾਲ ਤੋਂ ਖੋਹ ਲਏ ਗਏ ਇਸ ਬੈਨੀਫਿਟ ਨੂੰ ਮੁੜ ਬਹਾਲ ਕਰਨ ਦਾ ਵਾਅਦਾ ਕਰ ਰਹੇ ਸਨ, ਪਰ ਫਿਰ ਵੀ ਸੀਨੀਅਰਜ਼ ਕਲੱਬਜ ਨੂੰ ਇਹਨਾ ਦੇ ਜਿੱਤ ਪ੍ਰਾਪਤ ਕਰਨ ਉਪਰੰਤ ਵਾਅਦਾ ਨਿਭਾਉਣ ਪ੍ਰਤੀ ਸ਼ੰਕੇ ਸਨ।ਇਸ ਲਈ ਪਿਛਲੇ ਦਿਨੀ ਸਿਟੀ ਹਾਲ ਵਿੱਚ ਹੋ ਰਹੇ ਬਜਟ ਸੈਸ਼ਨ ਦੌਰਾਨ ਐਸੋਸੀਏਸ਼ਨ ਆਫ ਸੀਨੀਅਰਜ ਕਲੱਬਜ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਸੀਨੀਅਰਜ਼ ਸਿਟੀ ਹਾਲ ਵਿੱਚ ਪਹਿਲਾ ਹੀ ਪਹੁੰਚ ਗਏ ਸਨ। ਊਹਨਾ ਨੇ ਮੇਅਰ ਵਲੋਂ ਪੇਸ਼ ਕੀਤੇ ਮਤੇ,ਜਿਸ ਵਿੱਚ ਸੀਨੀਅਰਜ ਲਈ ਜਿਮ ਦੇ ਫਰੀ ਪਾਸ ਦੇਣ ਦਾ ਨਿਯਮ ਬਣਾਏ ਜਾਣ ਦਾ ਪ੍ਰਸਤਾਵ ਸੀ, ਨੂੰ ਅਪਣੀ ਹਾਜਰੀ ਵਿੱਚ ਸਰਬਸੰਮਤੀ ਨਾਲ ਪਾਸ ਹੁੰਦਿਆ ਵੇਖਿਆ। ਸਾਰੇ ਕੌਂਸਲਰ ਤੇ ਰਿਜਨਲ ਕੌਸਲਰ,ਮੇਅਰ ਸਮੇਤ, ਇਸ ਮਤੇ ਦੇ ਹੱਕ ਵਿੱਚ ਉੱਠ ਖੜ੍ਹੇ ਹੋਏ।ਇਸ ਤਰਾਂ ਨਾਲ ਸਾਰੇ ਹਾਜਰ ਸੀਨੀਅਰਜ ਆਪਣੀ ਇਸ ਵੱਡੀ ਮੰਗ ਦੇ ਪੂਰੇ ਹੋਣ ਤੇ ਮੇਅਰ ਤੇ ਸਾਰੇ ਕੌਂਸਲਰਜ ਦਾ ਧੰਨਵਾਦ ਕਰਦਿਆ ਆਪਸ ਵਿੱਚ ਇਸ ਇਤਿਹਾਸਕ ਪ੍ਰਾਪਤੀ ਤੇ ਇੱਕ ਦੂਜੇ ਨੂੰ ਵਧਾਈ ਦੇਣ ਲੱਗੇ।ਅਗੇ ਲਈ ਵੀ ਬਰੈਂਪਟਨ ਦੀਆ ਸਾਰੀਆਂ ਸੀਨੀਅਰਜ ਕਲੱਬਾਂ ਦੇ ਅਹੁਦੇਦਾਰਾਂ ਨੂੰ ਆਪੋ ਆਪਣੇ ਖੇਤਰ ਵਿੱਚ ਸਰਗਰਮ ਰਹਿੰਦੇ ਹੋਏ, ਸਿਟੀ ਤੇ ਪਰੋਵੈਨਸ ਨਾਲ ਸਬੰਧਤ ਸੀਨੀਅਰਜ ਦੀਆ ਸਾਡੀਆਂ ਮੰਗਾ ਦੀ ਪ੍ਰਾਪਤੀ ਲਈ ਸਾਝੇ ਤੋਰ ਤੇ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਨਾਲ ਜੁੜ ਕੇ ਚਲਣ ਤੇ ਆਪਸੀ ਤਾਲਮੇਲ ਰੱਖਣ ਦੀ ਅਪੀਲ ਕੀਤੀ ਗਈ। ਇਸ ਡੈਲੀਗੇਸ਼ਨ ਵਿੱਚ ਐਸੋਸੀਏਸ਼ਨ ਆਫ ਸੀਨੀਅਰਜ ਕਲੱਬਜ ਦੇ ਪ੍ਰਧਾਨ= ਜਗੀਰ ਸਿੰਘ ਸੈਬੀ, ਸਕੱਤਰ ਪ੍ਰੀਤਮ ਸਿੰਘ ਸਰਾਂ,ਕੈਸ਼ੀਅਰ, ਅਮਰੀਕ ਸਿੰਘ ਕੁਮਰੀਆ, ਮੀਡੀਆ ਐਡਵਾਈਜ਼ਰ, ਮਹਿੰਦਰ ਸਿੰਘ ਮੋਹੀ ਤੇ ਡਾਇਰੈਕਟਰ ਪ੍ਰਿਤਪਾਲ ਸਿੰਘ ਗਰੇਵਾਲ ਸ਼ਾਮਲ ਹੋਏ। ਇਸ ਤੋਂ ਇਲਾਵਾ ਬਹੁਤ ਸਾਰੀਆਂ ਐਸੋਸੀਏਟਿਡ ਸੀਨੀਅਰਜ ਕਲੱਬਾਂ ਦੇ ਪ੍ਰਧਾਨ ਤੇ ਅਹੁਦੇਦਾਰ ਵੀ ਸ਼ਾਮਲ ਸਨ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ