Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਡਰਾਈਵਿੰਗ ਟੈਸਟ ਵਿੱਚ ਫੇਲ੍ਹ ਹੋਣ ਵਾਲੇ ਵਿਅਕਤੀ ਨੇ ਮਚਾਇਆ ਖਰੂਦ, ਕੀਤਾ ਗਿਆ ਚਾਰਜ

March 21, 2023 11:57 PM

ਗੁਐਲਫ, 21 ਮਾਰਚ (ਪੋਸਟ ਬਿਊਰੋ) : ਗੁਐਲਫ, ਓਨਟਾਰੀਓ ਪੁਲਿਸ ਵੱਲੋਂ ਇੱਕ ਅਜਿਹੇ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ ਜਿਸਦਾ ਡਰਾਈਵਿੰਗ ਟੈਸਟ ਅਸਫਲ ਰਿਹਾ। ਇਸ ਤੋਂ ਬਾਅਦ ਤੈਸ਼ ਵਿੱਚ ਆ ਕੇ ਉਸ ਨੇ ਆਪਣੀ ਗੱਡੀ ਰਾਹੀਂ ਲੱਗਭਗ ਚਾਰ ਵਿਅਕਤੀਆਂ ਨੂੰ ਟੱਕਰ ਮਾਰ ਹੀ ਦਿੱਤੀ ਸੀ ਪਰ ਬਚਾਅ ਹੋ ਗਿਆ।ਫਿਰ ਉਸ ਨੇ ਪਾਰਕਿੰਗ ਲੌਟ ਵਿੱਚ ਵੀ ਕਾਫੀ ਦੇਰ ਹੰਗਾਮਾ ਕੀਤਾ।
ਇੱਕ ਨਿਊਜ਼ ਰਲੀਜ਼ ਅਨੁਸਾਰ ਡਰਾਈਵਿੰਗ ਟੈਸਟ ਵਿੱਚ ਫੇਲ੍ਹ ਹੋਏ ਵਿਅਕਤੀ ਵੱਲੋਂ ਗੁੱਸੇ ਵਿੱਚ ਪੁੱਠੀਆਂ ਸਿੱਧੀਆਂ ਹਰਕਤਾਂ ਕਰਨ ਕਾਰਨ ਪੁਲਿਸ ਅਧਿਕਾਰੀਆਂ ਨੂੰ ਵੁੱਡਲਾਅਨ ਰੋਡ ਵੈਸਟ ਪਲਾਜ਼ਾ ਉੱਤੇ ਸੋਮਵਾਰ ਦੁਪਹਿਰੇ 4:00 ਵਜੇ ਸੱਦਿਆ ਗਿਆ।ਇਹ ਡਰਾਈਵਰ ਕਥਿਤ ਤੌਰ ਉੱਤੇ ਡਰਾਈਵ ਟੈਸਟ ਸਟਾਫ ਨੂੰ ਟੁੱਟ ਟੁੱਟ ਪੈ ਰਿਹਾ ਸੀ। ਫਿਰ ਉਹ ਗੱਡੀ ਵਿੱਚ ਜਾ ਚੜ੍ਹਿਆ ਤੇ ਉਸ ਨੇ ਪਾਰਕਿੰਗ ਲੌਟ ਵਿੱਚ ਗੱਡੀ ਤੇਜ਼ੀ ਨਾਲ ਦੌੜਾਈ ਤੇ ਪਲਾਜ਼ਾ ਦੇ ਪਾਰਕਿੰਗ ਲੌਟ ਵਿੱਚ ਕਾਫੀ ਤਮਾਸ਼ਾ ਕੀਤਾ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਉਹ ਪਾਰਕ ਕੀਤੀ ਗੱਡੀ ਦੀ ਡਰਾਈਵਰ ਵਾਲੀ ਸੀਟ ਉੱਤੇ ਬੈਠਾ ਮਿਲਿਆ। ਬਰੈਂਪਟਨ ਦੇ 36 ਸਾਲਾ ਇਸ ਵਿਅਕਤੀ ਨੂੰ ਖਤਰਨਾਕ ਡਰਾਈਵਿੰਗ ਤੇ ਸਟੰਟ ਡਰਾਈਵਿੰਗ ਲਈ ਚਾਰਜ ਕੀਤਾ ਗਿਆ ਹੈ। ਇੱਕ ਮਹੀਨੇ ਲਈ ਉਸ ਦੇ ਡਰਾਈਵਿੰਗ ਕਰਨ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਉਸ ਦੀ ਗੱਡੀ ਨੂੰ ਦੋ ਹਫਤਿਆਂ ਲਈ ਜ਼ਬਤ ਕਰ ਲਿਆ ਗਿਆ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ