Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਦਿਨ ਦਹਾੜੇ ਚੱਲੀ ਗੋਲੀ ਵਿੱਚ 1 ਹਲਾਕ, 2 ਜ਼ਖ਼ਮੀ

March 21, 2023 07:30 AM

ਟੋਰਾਂਟੋ, 21 ਮਾਰਚ (ਪੋਸਟ ਬਿਊਰੋ) : ਸੋਮਵਾਰ ਦੁਪਹਿਰ ਨੂੰ ਫੇਅਰਵਿਊ ਮਾਲ ਦੇ ਪਾਰਕਿੰਗ ਲੌਟ ਵਿੱਚ ਦਿਨ ਦਹਾੜੇ ਵਾਪਰੇ ਗੋਲੀਕਾਂਡ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ।
ਦੁਪਹਿਰੇ 4:00 ਵਜੇ ਤੋਂ ਠੀਕ ਬਾਅਦ ਸ਼ੈਪਰਡ ਐਵਨਿਊ ਈਸਟ ਤੇ ਡੌਨ ਮਿੱਲਜ਼ ਰੋਡ ਇਲਾਕੇ ਵਿੱਚ ਸਥਿਤ ਮਾਲ ਵਿੱਚ ਪੁਲਿਸ ਨੂੰ ਸੱਦਿਆ ਗਿਆ।ਦੋ ਵਿਅਕਤੀ, ਜੋ ਕਿ ਆਪਣੇ 20ਵਿਆਂ ਵਿੱਚ ਸਨ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹਾਲਤ ਵਿੱਚ ਮੌਕੇ ਉੱਤੇ ਮਿਲੇ। ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਦੂਜੇ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ ਪਰ ਉਹ ਖਤਰੇ ਤੋਂ ਬਾਹਰ ਵੀ ਦੱਸਿਆ ਜਾਂਦਾ ਹੈ।ਪੁਲਿਸ ਨੇ ਦੱਸਿਆ ਕਿ ਇਸੇ ਗੋਲੀਕਾਂਡ ਦਾ ਸਿ਼ਕਾਰ ਹੋਏ ਇੱਕ ਹੋਰ ਵਿਅਕਤੀ, ਉਹ ਵੀ ਆਪਣੇ 20ਵਿਆਂ ਵਿੱਚ ਸੀ, ਨੂੰ ਬਾਅਦ ਵਿੱਚ ਨਿਜੀ ਗੱਡੀ ਵਿੱਚ ਹਸਪਤਾਲ ਲਿਜਾਇਆ ਗਿਆ। ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਟੋਰਾਂਟੋ ਪੁਲਿਸ ਸਰਵਿਸ ਡਿਊਟੀ ਇੰਸਪੈਕਟਰ ਮਾਈਕ ਹੇਲਜ਼ ਨੇ ਦੱਸਿਆ ਕਿ ਹਾਲ ਦੀ ਘੜੀ ਜਾਂਚ ਆਪਣੇ ਮੁੱਢਲੇ ਪੜਾਅ ਵਿੱਚ ਹੈ। ਇਹ ਸੂ਼ਟਿੰਗ ਮਾਲ ਦੇ ਕਵਰ ਕੀਤੇ ਗਏ ਪਾਰਕਿੰਗ ਲੌਟਜ਼ ਵਿੱਚ ਉੱਤਰ ਵਾਲੇ ਪਾਸੇ ਹੋਈ। ਜਾਂਚਕਾਰਾਂ ਦਾ ਮੰਨਣਾ ਹੈ ਕਿ ਇਸ ਘਟਨਾਕ੍ਰਮ ਵਿੱਚ ਇੱਕ ਗੱਡੀ ਵੀ ਸ਼ਾਮਲ ਸੀ। ਅੱਜ ਦੁਪਹਿਰੇ ਕਾਲੇ ਰੰਗ ਦੀ ਸੇਡਾਨ, ਜਿਸ ਦੇ ਦਰਵਾਜ਼ੇ ਖੁੱਲੇ੍ਹ ਹੋਏ ਸਨ, ਦੇ ਆਲੇ ਦੁਆਲੇ ਸਬੂਤ ਵਾਲੇ ਮਾਰਕਰਜ਼ ਰੱਖੇ ਵੀ ਨਜ਼ਰ ਆਏ।ਹੇਲਜ਼ ਨੇ ਦੱਸਿਆ ਕਿ ਅਜੇ ਤੱਕ ਕਿਸੇ ਮਸ਼ਕੂਕ ਦੀ ਜਾਣਕਾਰੀ ਜਾਰੀ ਨਹੀੰ ਕੀਤੀ ਗਈ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ