Welcome to Canadian Punjabi Post
Follow us on

20

September 2024
ਬ੍ਰੈਕਿੰਗ ਖ਼ਬਰਾਂ :
ਹੇਰਾਨ ਗੇਟ ਇਲਾਕੇ ਚੱਲੀ ਗੋਲੀ, ਵਿਅਕਤੀ ਦੀ ਮੌਤਨਾਰਥ ਯਾਰਕ ਵਿੱਚ ਦੋਹਰੇ ਕਤਲਕਾਂਡ ਦੇ ਸ਼ੱਕੀ ਦੀ ਪੁਲਿਸ ਨੂੰ ਭਾਲਟੋਰਾਂਟੋ ਦੇ ਪੱਛਮ ਇੰਡ `ਤੇ ਵਾਹਨ ਇੱਕ ਘਰ ਨਾਲ ਟਕਰਾਇਆ, ਡਰਾਈਵਰ ਗ੍ਰਿਫ਼ਤਾਰਨਾਰਥ ਯਾਰਕ ਵਿੱਚ ਪੈਦਲ ਜਾ ਰਿਹਾ ਵਿਅਕਤੀ ਵਾਹਨ ਦੀ ਚਪੇਟ ਵਿੱਚ ਆਇਆ, ਹਸਪਤਾਲ ਦਾਖਲਦਰਹਮ ਬਸ ਵਿੱਚ ਯੌਨ ਸ਼ੋਸ਼ਣ ਤੋਂ ਬਾਅਦ ਸ਼ੱਕੀ ਦੀ ਭਾਲਐੱਨ.ਡੀ.ਪੀ. ਵੱਲੋਂ ਟਰੂਡੋ ਲਿਬਰਲਜ਼ ਦਾ ਸਮਰਥਨ ਕਰਨ ਦੀ ਗੱਲ ਕਹਿਣ ਤੋਂ ਬਾਅਦ ਸਦਨ ਵਿੱਚ ਪੋਲੀਏਵਰ ਅਤੇ ਜਗਮੀਤ ਸਿੰਘ ਵਿੱਚਕਾਰ ਹੋਈ ਤਿੱਖੀ ਬਹਿਸਪਾਬਲੋ ਰੋਡਰੀਗੇਜ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੇ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰੀ ਕੀਤਾ ਨਿਯੁਕਤਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋ
 
ਟੋਰਾਂਟੋ/ਜੀਟੀਏ

ਜਿ਼ਮਨੀ ਚੋਣ ਵਿੱਚ ਹੈਮਿਲਟਨ ਸੈਂਟਰ ਸੀਟ ਉੱਤੇ ਐਨਡੀਪੀ ਨੇ ਮੁੜ ਦਰਜ ਕਰਵਾਈ ਜਿੱਤ

March 16, 2023 11:02 PM

ਓਨਟਾਰੀਓ, 16 ਮਾਰਚ (ਪੋਸਟ ਬਿਊਰੋ) : ਵੀਰਵਾਰ ਨੂੰ ਹੈਮਿਲਟਨ ਸੈਂਟਰ ਉੱਤੇ ਹੋਈ ਪ੍ਰੋਵਿੰਸ਼ੀਅਲ ਜਿ਼ਮਨੀ ਚੋਣ ਵਿੱਚ ਓਨਟਾਰੀਓ ਦੀ ਐਨਡੀਪੀ ਉਮੀਦਵਾਰ ਸਾਰਾਹ ਜਾਮਾ ਵੱਲੋਂ ਜਿੱਤ ਦਰਜ ਕਰਵਾਈ ਗਈ ਹੈ। ਕਈ ਸਾਲਾਂ ਤੋਂ ਐਂਡਰੀਆ ਹੌਰਵਥ ਦੀ ਅਗਵਾਈ ਵਿੱਚ ਐਨਡੀਪੀ ਦੀ ਗੜ੍ਹ ਰਹੀ ਇਸ ਸੀਟ ਨੂੰ ਮੁੜ ਜਾਮਾ ਵੱਲੋਂ ਸਕਿਓਰ ਕਰ ਲਿਆ ਗਿਆ ਹੈ।
ਲਿਬਰਲ ਉਮੀਦਵਾਰ ਡੇਅਰਡਰੇ ਪਾਈਕ, ਪ੍ਰੋਗਰੈਸਿਵ ਕੰਜ਼ਰਵੇਟਿਵ ਉਮੀਦਵਾਰ ਪੀਟਰ ਵੀਜ਼ਨਰ, ਗ੍ਰੀਨ ਪਾਰਟੀ ਦੀ ਉਮੀਦਵਾਰ ਲੂਸੀਆ ਲੈਨਾਨਤੁਓਨੋ ਤੇ ਛੇ ਹੋਰਨਾਂ ਨੂੰ ਮਾਤ ਦਿੰਦਿਆਂ ਜਾਮਾ ਨੇ 55 ਫੀ ਸਦੀ ਵੋਟਾਂ ਹਾਸਲ ਕਰਕੇ ਜਿੱਤ ਦਰਜ ਕਰਵਾਈ।ਕੁੱਝ ਮਾਮਲਿਆਂ ਵਿੱਚ ਆਲੋਚਨਾਂ ਦਾ ਸਿ਼ਕਾਰ ਹੋ ਚੁੱਕੀ ਜਾਮਾ ਦੇ ਜਿੱਤਣ ਦੀ ਉਮੀਦ ਪਹਿਲਾਂ ਹੀ ਕੀਤੀ ਜਾ ਰਹੀ ਸੀ।
ਜਿ਼ਕਰਯੋਗ ਹੈ ਕਿ ਓਨਟਾਰੀਓ ਵਿਧਾਨਸਭਾ ਵਿੱਚ 2004 ਤੋਂ ਹੀ ਹੈਮਿਲਟਨ ਸੈਂਟਰ ਦੀ ਨੁਮਾਇੰਦਗੀ ਹੌਰਵਥ ਵੱਲੋਂ ਕੀਤੀ ਜਾਂਦੀ ਰਹੀ ਹੈ।ਉਹ ਹਮੇਸ਼ਾਂ ਇਸ ਸੀਟ ਤੋਂ ਵੱਡੇ ਫਰਕ ਨਾਲ ਲਗਾਤਾਰ ਜਿੱਤਦੀ ਵੀ ਰਹੀ। ਪਰ ਪਿਛਲੇ ਸਾਲ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਵੱਲੋਂ ਵਧੀਆ ਕਾਰਗੁਜ਼ਾਰੀ ਨਾ ਵਿਖਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਇਸ ਸੀਟ ਤੋਂ ਤੇ ਆਪਣੇ ਲੀਡਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

 

 

 
Have something to say? Post your comment