Welcome to Canadian Punjabi Post
Follow us on

13

May 2025
ਬ੍ਰੈਕਿੰਗ ਖ਼ਬਰਾਂ :
ਫਾਰਮਾ ਓਪੀਓਡ ਸਪਲਾਈ ਨੈੱਟਵਰਕ ਨੂੰ ਵੱਡਾ ਝਟਕਾ; ਫਾਜ਼ਿਲਕਾ ਵਿੱਚ ਟ੍ਰਾਮਾਡੋਲ ਦੀਆਂ 60 ਹਜ਼ਾਰ ਗੋਲੀਆਂ ਸਮੇਤ ਤਿੰਨ ਨਸ਼ਾ ਤਸਕਰ ਕਾਬੂ 1,549 ਕਰੋੜ ਰੁਪਏ ਦੇ ਜਾਅਲੀ ਲੈਣ-ਦੇਣ ਦਾ ਕੀਤਾ ਪਰਦਾਫਾਸ਼ : ਹਰਪਾਲ ਚੀਮਾ ਯੁੱਧ ਨਸ਼ਿਆਂ ਵਿਰੁੱਧ: ਕੇਵਲ 72 ਦਿਨਾਂ ਵਿੱਚ 10 ਹਜ਼ਾਰ ਤੋਂ ਵੱਧ ਨਸ਼ਾ ਤਸਕਰ ਗ੍ਰਿਫ਼ਤਾਰ; 398 ਕਿਲੋਗ੍ਰਾਮ ਹੈਰੋਇਨ, 186 ਕਿਲੋਗ੍ਰਾਮ ਅਫੀਮ, 8.5 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦਅੰਮ੍ਰਿਤਸਰ ਵਿੱਚ ਤੁਰਕੀ ਅਧਾਰਿਤ ਤਸਕਰ ਵੱਲੋਂ ਸਮਰਥਿਤ ਨਾਰਕੋ-ਹਵਾਲਾ ਕਾਰਟੈਲ ਦਾ ਪਰਦਾਫਾਸ਼ਪੰਜਾਬ ਨੇ ਹਰਿਆਣਾ ਨੂੰ ਪਾਣੀ ਛੱਡਣ ਸਬੰਧੀ ਅਦਾਲਤੀ ਹੁਕਮਾਂ ਨੂੰ ਦਿੱਤੀ ਚੁਣੌਤੀ, ਪ੍ਰਕਿਰਿਆਵਾਂ ਦੀ ਉਲੰਘਣਾ ਦਾ ਲਗਾਇਆ ਦੋਸ਼ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾਉੱਤਰ-ਪੱਛਮੀ ਓਂਟਾਰੀਓ ਵਿੱਚ 1 ਲੱਖ 85 ਹਜ਼ਾਰ ਡਾਲਰ ਦੇ ਨਸ਼ੀਲੇ ਪਦਾਰਥਾਂ ਬਰਾਮਦਲਾਪਤਾ ਕਿਊਬੈਕ ਹਾਈਕਰ ਦੀ ਲਾਸ਼ ਐਡੀਰੋਨਡੈਕਸ `ਚ ਮਿਲੀ
 
ਟੋਰਾਂਟੋ/ਜੀਟੀਏ

ਅੱਜ ਵਿਸ਼ੇਸ਼ ਐਲਾਨ ਕਰਨਗੇ ਅਲਘਬਰਾ, ਕੈਨੇਡੀਅਨ ਏਅਰ ਪੈਸੈਂਜਰਜ਼ ਨੂੰ ਹੋਵੇਗਾ ਫਾਇਦਾ

March 14, 2023 09:01 AM

ਟੋਰਾਂਟੋ, 14 ਮਾਰਚ (ਪੋਸਟ ਬਿਊਰੋ) : ਕੈਨੇਡਾ ਦੇ ਟਰਾਂਸਪੋਰਟੇਸ਼ਨ ਮੰਤਰੀ ਓਮਰ ਅਲਘਬਰਾ ਵੱਲੋਂ ਅੱਜ ਮਿਸੀਸਾਗਾ, ਂਓਨਟਾਰੀਓ ਵਿੱਚ ਵਿਸ਼ੇਸ਼ ਐਲਾਨ ਕੀਤਾ ਜਾਵੇਗਾ। ਸਰਕਾਰ ਦਾ ਕਹਿਣਾ ਹੈ ਕਿ ਇਸ ਐਲਾਨ ਨਾਲ ਕੈਨੇਡੀਅਨ ਏਅਰ ਪੈਸੈਂਜਰਜ਼ ਨੂੰ ਫਾਇਦਾ ਹੋਵੇਗਾ।
ਅਲਘਬਰਾ ਵੱਲੋਂ ਇਹ ਐਲਾਨ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੇ ਟਰਮੀਨਲ 1 ਉੱਤੇ ਸਵੇਰੇ 10:00 ਵਜੇ ਕੀਤਾ ਜਾਵੇਗਾ।ਇਸ ਐਲਾਨ ਸਮੇਂ ਅਲਘਬਰਾ ਦੇ ਨਾਲ ਮਿਸੀਸਾਗਾ-ਸਟਰੀਟਸਵਿੱਲ ਤੋਂ ਐਮਪੀ ਰੇਚੀ ਵਾਲਡੇਜ਼ ਤੇ ਬਰੈਂਪਟਨ ਸੈਂਟਰ ਤੋਂ ਐਮਪੀ ਸ਼ਫਕਤ ਅਲੀ ਵੀ ਹਾਜ਼ਰ ਹੋਣਗੇ। ਸੋਮਵਾਰ ਨੂੰ ਜਾਰੀ ਕੀਤੀ ਗਈ ਇੱਕ ਰਲੀਜ਼ ਅਨੁਸਾਰ ਇਸ ਐਲਾਨ ਤੋਂ ਬਾਅਦ ਤਿੰਨਾਂ ਸਿਆਸਤਦਾਨਾਂ ਵੱਲੋਂ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।
ਹਾਲੀਡੇਅ ਸੀਜ਼ਨ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿੱਚ ਕੈਨੇਡੀਅਨ ਟਰੈਵਲਰਜ਼ ਨੂੰ ਹੋਈ ਦੇਰ ਜਾਂ ਉਨ੍ਹਾਂ ਦੇ ਵੱਖ ਵੱਖ ਥਾਂਵਾਂ ਉੱਤੇ ਫਸ ਜਾਣ ਤੋਂ ਬਾਅਦ ਹਾਊਸ ਟਰਾਂਸਪੋਰਟ ਕਮੇਟੀ ਦੀ ਸੁਣਵਾਈ ਸਮੇਂ ਪਿਛਲੇ ਮਹੀਨੇ ਮੰਤਰੀ ਨੇ ਆਖਿਆ ਸੀ ਕਿ ਕੈਨੇਡਾ ਦੀਆਂ ਏਅਰਲਾਈਨ ਪ੍ਰੋਟੋਕਾਲਜ਼ ਦਾ ਮੁਲਾਂਕਣ ਕੀਤੇ ਜਾਣ ਦੀ ਲੋੜ ਹੈ। ਡਿਪਾਰਟਮੈਂਟਲ ਅਧਿਕਾਰੀਆਂ ਦੇ ਪੈਨਲ ਨਾਲ ਕਮੇਟੀ ਸਾਹਮਣੇ ਸੁਣਵਾਈ ਦੌਰਾਨ ਅਲਘਬਰਾ ਨੇ ਆਖਿਆ ਸੀ ਕਿ ਜੋ ਕੁੱਝ ਵਾਪਰਿਆ ਉਸ ਦੀ ਪਹਿਲਾਂ ਹੀ ਜਾਂਚ ਕੀਤੀ ਜਾ ਰਹੀ ਹੈ ਤੇ ਫੈਡਰਲ ਸਰਕਾਰ ਇਸ ਜਾਂਚ ਦੇ ਨਤੀਜਿਆਂ ਤੋਂ ਬਾਅਦ ਕਾਰਵਾਈ ਕਰੇਗੀ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਉੱਤਰ-ਪੱਛਮੀ ਓਂਟਾਰੀਓ ਵਿੱਚ 1 ਲੱਖ 85 ਹਜ਼ਾਰ ਡਾਲਰ ਦੇ ਨਸ਼ੀਲੇ ਪਦਾਰਥਾਂ ਬਰਾਮਦ ਟੋਰਾਂਟੋ ਦੇ ਡਾਕਟਰ ਦਾ ਲੜਕੀਆਂ ਨੂੰ ਅਪਰਾਧਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਦੋਸ਼ `ਚ ਲਾਇਸੈਂਸ ਰੱਦ ਚੋਰੀ ਹੋਈ ਗੱਡੀ `ਚੋਂ ਚਾਰ ਨਾਬਾਲਿਗ ਗ੍ਰਿਫ਼ਤਾਰ, ਦੋ `ਤੇ ਲੱਗੇ ਡਕੈਤੀ ਦੇ ਦੋਸ਼ ਰਿਟੇਲ ਸਟੋਰ ਵਿੱਚ ਹਥਿਆਰਾਂ ਨਾਲ ਡਕੈਤੀ ਮਾਮਲੇ `ਚ ਇੱਕ ਕਾਬੂ ਸਾਸਕਾਟੂਨ `ਚ ਰੂਮਮੇਟ ਦੀ ਹੱਤਿਆ `ਚ ਦੋਸ਼ੀ ਪਾਏ ਵਿਅਕਤੀ ਨੇ ਮੈਜਿਕ ਮਸ਼ਰੂਮ ਖਾਣ ਦੀ ਗੱਲ ਤੋਂ ਕੀਤਾ ਇਨਕਾਰ ਸਕਾਰਬਰੋ ਵਿੱਚ 2 ਵਾਹਨਾਂ ਦੀ ਟੱਕਰ `ਚ ਪੈਦਲ ਜਾ ਰਹੀ ਔਰਤ ਦੀ ਮੌਤ ਟੋਰਾਂਟੋ ਦੇ ਇੱਕ ਵਿਅਕਤੀ `ਤੇ ਬੰਦੂਕ ਦੀ ਨੋਕ `ਤੇ ਲੁੱਟਣ ਦੀ ਕੋਸ਼ਿਸ਼ ਦੇ ਲੱਗੇ ਕਈ ਚਾਰਜਿਜ਼ ਪਾਵਰਸਕੂਲ ਡੇਟਾ ਬਰੀਚ ਵਿੱਚ ਚੋਰੀ ਹੋਈ ਜਾਣਕਾਰੀ ਫਿਰੌਤੀ ਦੇਣ ਦੇ ਬਾਵਜੂਦ ਨਹੀਂ ਕੀਤੀ ਨਸ਼ਟ : ਸਕੂਲ ਬੋਰਡ ਉੱਤਰੀ ਓਂਟਾਰੀਓ ਫਿਲਮ ਉਦਯੋਗ ਦੇ ਲੋਕ ਲਾਏ ਜਾਣ ਵਾਲੇ ਸੰਭਾਵੀ ਅਮਰੀਕੀ ਟੈਰਿਫ `ਤੇ ਚਿੰਤਤ ਬ੍ਰਹਮ ਗਿਆਨੀ ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਬਰਸੀ 18 ਮਈ ਐਤਵਾਰ ਨੂੰ ਮਨਾਈ ਜਾਏਗੀ