Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਟੋਰਾਂਟੋ/ਜੀਟੀਏ

ਵੋਕਸਵੈਗਨ ਓਨਟਾਰੀਓ ਵਿੱਚ ਲਾਵੇਗੀ ਆਪਣਾ ਈਵੀ ਬੈਟਰੀ ਪਲਾਂਟ

March 13, 2023 10:49 PM

ਟੋਰਾਂਟੋ, 13 ਮਾਰਚ (ਪੋਸਟ ਬਿਊਰੋ) : ਵੋਕਸਵੈਗਨ ਵੱਲੋਂ ਦੱਖਣਪੱਛਮੀ ਓਨਟਾਰੀਓ ਵਿੱਚ ਇਲੈਕਟ੍ਰਿਕ ਵ੍ਹੀਕਲ ਬੈਟਰੀ ਪਲਾਂਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਹ ਐਲਾਨ ਸੋਮਵਾਰ ਨੂੰ ਇਸ ਕਾਰ ਨਿਰਮਾਤਾ ਕੰਪਨੀ ਵੱਲੋਂ ਕੀਤਾ ਗਿਆ।
ਯੂਰਪੀਅਨ ਕਾਰ ਨਿਰਮਾਤਾ ਕੰਪਨੀ ਨੇ ਐਲਾਨ ਕੀਤਾ ਕਿ ਵੋਕਸਵੈਗਨ ਗਰੁੱਪ ਤੇ ਇਸ ਦੀ ਬੈਟਰੀ ਕੰਪਨੀ ਪਾਵਰਕੋ ਆਪਣੀ ਪਹਿਲੀ ਓਵਰਸੀਜ਼ ਗੀਗਾਫੈਕਟਰੀ ਸੇਂਟ ਥਾਮਸ, ਓਨਟਾਰੀਓ ਵਿੱਚ ਲਾਵੇਗੀ। ਇੱਥੇ ਕੰਪਨੀ ਵੱਲੋਂ ਬੈਟਰੀ ਸੈੱਲ ਦਾ ਨਿਰਮਾਣ ਕੀਤਾ ਜਾਵੇਗਾ। ਕੰਪਨੀ ਵੱਲੋਂ 2027 ਲਈ ਇੱਥੇ ਉਤਪਾਦਨ ਦਾ ਟੀਚਾ ਮਿਥਿਆ ਗਿਆ ਹੈ। ਕੰਪਨੀ ਨੇ ਆਖਿਆ ਕਿ ਕੈਨੇਡਾ ਉਨ੍ਹਾਂ ਨੂੰ ਸਾਜ਼ਗਾਰ ਹਾਲਾਤ ਮੁਹੱਈਆ ਕਰਵਾ ਰਿਹਾ ਹੈ, ਜਿਸ ਵਿੱਚ ਕੱਚੇ ਮਾਲ ਦੀ ਲੋਕਲ ਸਪਲਾਈ ਦੇ ਨਾਲ ਨਾਲ ਕਲੀਨ ਇਲੈਕਟ੍ਰਿਸਿਟੀ ਤੱਕ ਪਹੁੰਚ ਵੀ ਸ਼ਾਮਲ ਹੈ।
ਇੱਕ ਬਿਆਨ ਵਿੱਚ ਪਾਵਰਕੋ ਐਸਈ ਦੇ ਸੁਪਰਵਾਈਜ਼ਰੀ ਬੋਰਡ ਦੇ ਚੇਅਰਮੈਨ ਥਾਮਸ ਸਮਾਲ ਨੇ ਆਖਿਆ ਕਿ ਸਾਡੇ ਬੈਟਰੀ ਬਿਜ਼ਨਸ ਤੇ ਗ੍ਰੀਨ ਇਕੌਨਮੀ ਜੌਬਜ਼ ਲਈ ਕੈਨੇਡਾ ਤੇ ਓਨਟਾਰੀਓ ਇੱਕਦਮ ਸਹੀ ਭਾਈਵਾਲ ਹਨ। ਸਥਿਰਤਾ, ਜਿ਼ੰਮੇਵਾਰੀ ਤੇ ਸਹਿਯੋਗ ਸਬੰਧੀ ਸਾਡੀਆਂ ਕਦਰਾਂ ਕੀਮਤਾਂ ਸਾਂਝੀਆਂ ਹਨ। ਉਨ੍ਹਾਂ ਆਖਿਆ ਕਿ ਅਸੀਂ ਸੇਂਟ ਥਾਮਸ ਤੇ ਓਨਟਾਰੀਓ ਦੇ ਲੋਕਾਂ ਲਈ ਭਰੋਸੇਯੋਗ ਭਾਈਵਾਲ ਤੇ ਚੰਗੇ ਗੁਆਂਢੀ ਸਾਬਤ ਹੋਵਾਂਗੇ।
ਇਸ ਦੌਰਾਨ ਓਨਟਾਰੀਓ ਦੇ ਇਕਨੌਮਿਕ ਡਿਵੈਲਪਮੈਂਟ ਮੰਤਰੀ ਵਿੱਕ ਫੈਡੇਲੀ ਨੇ ਆਖਿਆ ਕਿ ਕੈਨੇਡਾ ਨੇ ਇਲੈਕਟ੍ਰਿਕ ਵ੍ਹੀਕਲ ਦੇ ਉਤਪਾਦਨ ਦੇ ਖੇਤਰ ਤੋਂ ਬੈਟਰੀ ਸਪਲਾਈ ਚੇਨ ਵਿੱਚ ਆਲ੍ਹਾ ਦਰਜੇ ਦਾ ਖਿਡਾਰੀ ਬਣਨ ਤੱਕ ਦਾ ਸਫਰ ਬੜੀ ਹੀ ਤੇਜ਼ੀ ਤੇ ਸਫਲਤਾਪੂਰਬਕ ਪੂਰਾ ਕੀਤਾ ਹੈ। ਜਿ਼ਕਰਯੋਗ ਹੈ ਕਿ ਇਹ ਓਨਟਾਰੀਓ ਵਿੱਚ ਲੱਗਣ ਜਾ ਰਹੀ ਦੂਜੀ ਇਲੈਕਟ੍ਰਿਕ ਵ੍ਹੀਕਲ ਬੈਟਰੀ ਫੈਕਟਰੀ ਹੋਵੇਗੀ। ਪਿਛਲੇ ਸਾਲ ਆਟੋ ਨਿਰਮਾਤਾ ਸਟੈਲੈਂਟਿਸ ਤੇ ਦੱਖਣੀ ਕੋਰੀਆ ਦੀ ਬੈਟਰੀ ਨਿਰਮਾਤਾ ਐਲਜੀ ਐਨਰਜੀ ਸੌਲਿਊਸ਼ਨਜ਼ ਵੱਲੋਂ 5 ਬਿਲੀਅਨ ਡਾਲਰ ਦੀ ਲਾਗਤ ਨਾਲ ਵਿੰਡਸਰ, ਓਨਟਾਰੀਓ ਵਿੱਚ ਇੱਕ ਫੈਸਿਲਿਟੀ ਤਿਆਰ ਕੀਤੀ ਜਾ ਰਹੀ ਹੈ। ਫੈਡੇਲੀ ਨੇ ਆਖਿਆ ਕਿ ਇਸ ਨਾਲ ਰੋਜ਼ਗਾਰ ਦੇ ਨਵੇਂ ਰਾਹ ਵੀ ਖੁੱਲ੍ਹਣਗੇ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ 20 ਮਿੰਟ ਦੀ ਟੈਕਸੀ ਰਾਈਡ ਲਈ ਓਨਟਾਰੀਓ ਦੀ ਮਹਿਲਾ ਤੋਂ ਚਾਰਜ ਕੀਤੇ ਗਏ 7,000 ਡਾਲਰ ਕੇਟਰਿੰਗ ਵਰਕਰਜ਼ ਦੀ ਹੜਤਾਲ ਕਾਰਨ ਕਈ ਜਹਾਜ਼ਾਂ ਵਿੱਚ ਨਹੀਂ ਮਿਲੇਗਾ ਖਾਣਾ