Welcome to Canadian Punjabi Post
Follow us on

22

March 2023
ਬ੍ਰੈਕਿੰਗ ਖ਼ਬਰਾਂ :
ਅਫਗਾਨਿਸਤਾਨ 'ਚ 6[8 ਤੀਬਰਤਾ ਦਾ ਭੂਚਾਲ, ਭਾਰਤ 'ਚ ਵੀ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇਹੈਤੀ 'ਚ ਹਿੰਸਾ ਦੌਰਾਨ 530 ਲੋਕਾਂ ਦੀ ਮੌਤ, ਸਥਿਤੀ ਹੋਈ ਕਾਬੂ ਤੋਂ ਬਾਹਰਮੁੱਖ ਮੰਤਰੀ ਭਗਵੰਤ ਮਾਨ ਨੇ ਮੀਂਹ ਨਾਲ ਨੁਕਸਾਨੀਆਂ ਫਸਲਾਂ ਦੀ ਗਿਰਦਾਵਰੀ ਕਰਵਾਉਣ ਦੇ ਦਿੱਤੇ ਹੁਕਮਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ : ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈਹਾਈਕੋਰਟ ਨੇ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਅਗਾਊਂ ਜ਼ਮਾਨਤਪੰਜਾਬ ਦੇ ਮੌਜੂਦਾ ਸਥਿਤੀ `ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨਅੰਮ੍ਰਿਤਪਾਲ 'ਤੇ ਲਾਇਆ ਐਨ.ਐਸ.ਏ, ਸਰਕਾਰ ਨੇ ਹਾਈਕੋਰਟ 'ਚ ਦਿੱਤਾ ਜਵਾਬਪਾਕਿਸਤਾਨ ਵਿਚ ਅਣਪਛਾਤੇ ਹਮਲਾਵਰਾਂ ਨੇ ਵੈਨ 'ਤੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 4 ਦੀ ਮੌਤ, 12 ਜ਼ਖਮੀ
 
ਟੋਰਾਂਟੋ/ਜੀਟੀਏ

ਰਾਜ ਗਰੇਵਾਲ ਦੋਸ਼ ਮੁਕਤ ਕਰਾਰ

March 08, 2023 10:52 PM

ਬਰੈਂਪਟਨ, 8 ਮਾਰਚ (ਪੋਸਟ ਬਿਊਰੋ) : ਬਰੈਂਪਟਨ ਈਸਟ ਤੋਂ ਮੈੱਬਰ ਪਾਰਲੀਆਮੈਂਟ ਰਹੇ ਰਾਜ ਗਰੇਵਾਲ, ਜਿਨ੍ਹਾਂ ਦੇ 2018 ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਨੂੰ ਅਦਾਲਤ ਵੱਲੋਂ ਅੱਜ ਦੋਸ਼ ਮੁਕਤ ਕਰਾਰ ਦੇ ਦਿੱਤਾ ਗਿਆ ਹੈ।
ਰਾਜ ਗਰੇਵਾਲ ਉੱਤੇ ਪੰਜ ਚਾਰਜ ਲੱਗੇ ਸਨ, ਜਿਨ੍ਹਾਂ ਵਿੱਚੋਂ ਤਿੰਨ ਪਹਿਲਾਂ ਹੀ ਵਾਪਿਸ ਲਏ ਜਾ ਚੁੱਕੇ ਸਨ ਤੇ ਬਾਕੀ ਬਚੇ ਦੋ ਕ੍ਰਿਮੀਨਲ ਚਾਰਜਿਜ਼ ਵੀ ਖ਼ਤਮ ਕਰ ਦਿੱਤੇ ਗਏ ਹਨ। ਜਿ਼ਕਰਯੋਗ ਹੈ ਕਿ ਪਿਛਲੇ ਸਾਲ ਇਸ ਮਾਮਲੇ ਦੇ ਸਬੰਧ ਵਿੱਚ ਨੌਂ ਮਹੀਨਿਆਂ ਦੀ ਸੁਣਵਾਈ ਅਦਾਲਤ ਵੱਲੋਂ ਕੀਤੀ ਗਈ ਸੀ। ਇਸ ਦੌਰਾਨ ਬਹੁਤੇ ਸਾਰੇ ਲੋਕਾਂ ਦੀ ਗਵਾਹੀ ਲਈ ਗਈ ਤੇ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਗਈ। ਪਰ ਹੁਣ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਜੱਜ ਵੱਲੋਂ ਰਾਜ ਗਰੇਵਾਲ ਉੱਤੇ ਲੱਗੇ ਸਾਰੇ ਚਾਰਜਿਜ਼ ਨੂੰ ਖਾਰਜ ਕਰ ਦਿੱਤਾ ਗਿਆ ਹੈ।
ਇਹ ਦੋਸ਼ ਸਪੈਸ਼ਲ ਪ੍ਰੋਸੀਜਰ ਤਹਿਤ ਖਾਰਜ ਕੀਤੇ ਗਏ ਹਨ। ਇਸ ਪ੍ਰੋਸੀਜਰ ਨੂੰ ਡਾਇਰੈਕਟਿਡ ਵਰਡਿਕਟ ਆਖਿਆ ਜਾਂਦਾ ਹੈ। ਇਹ ਡਾਇਰੈਕਟਿਡ ਵਰਡਿਕਟ ਇਸ ਲਈ ਦਿੱਤਾ ਗਿਆ ਕਿਉਂਕਿ ਕ੍ਰਾਊਨ ਵਕੀਲ ਗਰੇਵਾਲ ਉੱਤੇ ਲੱਗੇ ਇਨ੍ਹਾਂ ਦੋਸ਼ਾਂ ਨੂੰ ਸਿੱਧ ਕਰਨ ਲਈ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੇ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਬਹੁਤ ਹੀ ਘੱਟ ਮਾਮਲਿਆਂ ਵਿੱਚ ਜੱਜ ਮਸ਼ਕੂਕ ਦੇ ਸਬੰਧ ਵਿੱਚ ਡਾਇਰੈਕਟਿਡ ਵਰਡਿਕਟ ਤਹਿਤ ਦੋਸ਼ ਖਾਰਜ ਕਰਦਾ ਹੈ। ਇਸ ਤੋਂ ਪਹਿਲਾਂ ਰਾਜ ਗਰੇਵਾਲ ਵੱਲੋਂ ਇਹ ਅਰਜ਼ੀ ਪਾਈ ਗਈ ਸੀ ਕਿ ਕ੍ਰਾਊਨ ਵਕੀਲ ਉਨ੍ਹਾਂ ਖਿਲਾਫ ਲੱਗੇ ਦੋਸ਼ਾਂ ਦੇ ਸਬੰਧ ਵਿੱਚ ਕੋਈ ਵੀ ਸਬੂਤ ਪੇਸ਼ ਕਰਨ ਵਿੱਚ ਅਸਮਰੱਥ ਰਿਹਾ ਇਸ ਲਈ ਕੇਸ ਨੂੰ ਹੋਰ ਲਮਕਾਉਣ ਦੀ ਥਾਂ ਇਸ ਉੱਤੇ ਫੈਸਲਾ ਦਿੱਤਾ ਜਾਵੇੇ।ਗਰੇਵਾਲ ਦੀ ਇਸ ਅਰਜ਼ੀ ਨੂੰ ਮਨਜ਼ੂਰ ਕਰਦਿਆਂ ਹੋਇਆਂ ਤੇ ਹੁਣ ਤੱਕ ਦੀ ਚੱਲੀ ਮਾਮਲੇ ਦੀ ਸੁਣਵਾਈ ਨੂੰ ਧਿਆਨ ਵਿੱਚ ਰੱਖਦਿਆਂ ਜੱਜ ਵੱਲੋਂ ਰਾਜ ਗਰੇਵਾਲ ਨੂੰ ਦੋਸ਼ ਮੁਕਤ ਕਰਾਰ ਦੇ ਦਿੱਤਾ ਗਿਆ ਹੈ ਤੇ ਉਨ੍ਹਾਂ ਉੱਤੇ ਚੱਲ ਰਿਹਾ ਇਹ ਮਾਮਲਾ ਖਾਰਜ ਕਰ ਦਿੱਤਾ ਗਿਆ ਹੈ। ਜੱਜ ਇਸ ਬਾਰੇ ਸੁ਼ੱਕਰਵਾਰ ਨੂੰ ਵਿਸਥਾਰਪੂਰਬਕ ਇਸ ਮਾਮਲੇ ਦਾ ਫੈਸਲਾ ਸੁਣਾਉਣਗੇ। ਇਸ ਤੋਂ ਬਾਅਦ ਰਾਜ ਗਰੇਵਾਲ ਇੱਕ ਪ੍ਰੈੱਸ ਕਾਨਫਰੰਸ ਵੀ ਕਰਨਗੇ।
ਇਸ ਦੌਰਾਨ ਪੰਜਾਬੀ ਪੋਸਟ ਨਾਲ ਗੱਲਬਾਤ ਕਰਦਿਆਂ ਰਾਜ ਗਰੇਵਾਲ ਨੇ ਆਖਿਆ ਕਿ ਪੰਜਾਬੀ ਭਾਈਚਾਰੇ ਵੱਲੋਂ ਉਨ੍ਹਾਂ ਦਾ ਇਸ ਮੁਸ਼ਕਲ ਘੜੀ ਵਿੱਚ ਬਹੁਤ ਸਾਥ ਦਿੱਤਾ ਗਿਆ ਹੈ ਜਿਸ ਲਈ ਉਹ ਸੱਭ ਦੇ ਸੁ਼ਕਰਗੁਜ਼ਾਰ ਹਨ। ਉਨ੍ਹਾਂ ਆਖਿਆ ਕਿ ਇਹ ਸਮਾਂ ਉਨ੍ਹਾਂ ਲਈ ਤੇ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਔਖਾ ਸੀ।ਅਖੀਰ ਵਿੱਚ ਉਨ੍ਹਾਂ ਪਰਮਾਤਮਾ ਦਾ ਸ਼ੁਕਰੀਆ ਵੀ ਅਦਾ ਕੀਤਾ।
ਜਿ਼ਕਰਯੋਗ ਹੈ ਕਿ ਰਾਜ ਗਰੇਵਾਲ ਉੱਤੇ 6 ਮਿਲੀਅਨ ਦੇ ਨੇੜੇ ਤੇੜੇ ਫੰਡਾਂ ਦਾ ਐਥਿਕਸ ਕਮਿਸ਼ਨਰ ਕੋਲ ਖੁਲਾਸਾ ਨਾ ਕਰਨ ਦਾ ਦੋਸ਼ ਲਾਇਆ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਉੱਤੇ ਫਰੌਡ ਤੇ ਬ੍ਰੀਚ ਆਫ ਟਰਸਟ ਵਰਗੇ ਦੋਸ਼ ਵੀ ਲੱਗੇ ਸਨ।ਅਦਾਲਤੀ ਦਸਤਾਵੇਜ਼ਾਂ ਅਨੁਸਾਰ ਪੁਲਿਸ ਨੇ ਇਹ ਦੋਸ਼ ਲਾਇਆ ਸੀ ਕਿ 19 ਅਕਤੂਬਰ, 2015 ਤੇ 23 ਅਪਰੈਲ, 2019 ਦਰਮਿਆਨ ਗਰੇਵਾਲ, ਜੋ ਕਿ ਉਸ ਸਮੇਂ ਐਮਪੀ ਸਨ, ਨੂੰ 6 ਮਿਲੀਅਨ ਡਾਲਰ ਦੇ ਫੰਡ ਹਾਸਲ ਹੋਏ ਸਨ ਜਿਨ੍ਹਾਂ ਦਾ ਉਨ੍ਹਾਂ ਵੱਲੋਂ ਐਥਿਕਸ ਕਮਿਸ਼ਨਰ ਕੋਲ ਕੋਈ ਖੁਲਾਸਾ ਨਹੀਂ ਕੀਤਾ ਗਿਆ, ਜਿਸ ਨੂੰ ਬ੍ਰੀਚ ਆਫ ਟਰਸਟ ਕਰਾਰ ਦਿੱਤਾ ਗਿਆ। ਇੱਥੇ ਹੀ ਬੱਸ ਨਹੀਂ ਰਾਜ ਗਰੇਵਾਲ ਉੱਤੇ ਇਸ ਰਕਮ ਨੂੰ ਨਿਜੀ ਫਾਇਦੇ ਲਈ ਵਰਤਣ ਦਾ ਦੋਸ਼ ਵੀ ਲਾਇਆ ਗਿਆ। ਪ੍ਰਧਾਨ ਮੰਤਰੀ ਆਫਿਸ ਵੱਲੋਂ ਇਹ ਖੁਲਾਸਾ ਕੀਤੇ ਜਾਣ ਕਿ ਰਾਜ ਗਰੇਵਾਲ ਜੂਏ ਦੀ ਲਤ ਨਾਲ ਸਿੱਝਣ ਲਈ ਆਪਣਾ ਸਿਹਤ ਸਬੰਧੀ ਇਲਾਜ ਕਰਵਾ ਰਹੇ ਹਨ, ਉਨ੍ਹਾਂ ਨੇ 2018 ਵਿੱਚ ਲਿਬਰਲ ਕਾਕਸ ਛੱਡ ਦਿੱਤਾ ਸੀ।ਇਹ ਵੀ ਕਨਸੋਆਂ ਸਨ ਕਿ ਇਸ ਲਤ ਕਾਰਨ ਉਨ੍ਹਾਂ ਸਿਰ ਕਾਫੀ ਕਰਜ਼ਾ ਚੜ੍ਹ ਗਿਆ ਸੀ। ਬਾਅਦ ਵਿੱਚ ਉਹ ਆਜ਼ਾਦ ਉਮੀਦਵਾਰ ਵਜੋਂ ਪਾਰਲੀਆਮੈਂਟ ਵਿੱਚ ਬੈਠਦੇ ਰਹੇ ਪਰ ਫਿਰ 2019 ਦੀਆਂ ਚੋਣਾਂ ਵਿੱਚ ਉਹ ਖੜ੍ਹੇ ਨਹੀਂ ਹੋਏ।

 

 

 
Have something to say? Post your comment