Welcome to Canadian Punjabi Post
Follow us on

19

September 2024
ਬ੍ਰੈਕਿੰਗ ਖ਼ਬਰਾਂ :
ਲਾਰੇਂਸ ਹਾਈਟਸ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ ਦਾਖਲਨਾਰਥ ਯਾਰਕ ਵਿੱਚ ਚੱਲੀ ਗੋਲੀ, ਦੋ ਨੌਜਵਾਨਾਂ ਦੀ ਮੌਤਸਕਾਰਬੋਰੋ ਵਿੱਚ ਲੱਗੀ ਅੱਗ ਵਿਚ ਝੁਲਸਿਆ ਵਿਅਕਤੀ, ਮੌਤਭਾਰਤ ਨੇ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਦਾ 5ਵੀਂ ਵਾਰ ਜਿੱਤਿਆ ਖਿਤਾਬ, ਚੀਨ ਨੂੰ 1-0 ਨਾਲ ਹਰਾਇਆਭਗਵੰਤ ਮਾਨ ਸਰਕਾਰ ਦੀਆਂ ਨਿਵੇਸ਼ ਪੱਖੀਆਂ ਨੀਤੀਆਂ ਨੂੰ ਵੱਡਾ ਹੁਲਾਰਾ, ਵਿਕਾਸ ਅਥਾਰਟੀਆਂ ਨੇ ਇਕ ਦਿਨ ਵਿੱਚ ਕਮਾਏ 2945 ਕਰੋੜ ਰੁਪਏ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 'ਪੰਜਾਬ ਪੰਚਾਇਤੀ ਰਾਜ ਬਿੱਲ' ਨੂੰ ਦਿੱਤੀ ਮਨਜ਼ੂਰੀਪੰਜਾਬ ਪੁਲਿਸ ਨੇ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰਸੀ.ਬੀ.ਐੱਸ.ਈ. ਵੱਲੋਂ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਭਲਕ ਤੋਂ, ਇਸ ਵਾਰ ਜਨਮ ਤਾਰੀਖ ਭਰਨ ਵੇਲੇ ਵਰਤਣੀ ਪਵੇਗੀ ਸਾਵਧਾਨੀ
 
ਟੋਰਾਂਟੋ/ਜੀਟੀਏ

ਨਹੀਂ ਰਹੀ ਮਿਸੀਸਾਗਾ ਦੀ ਸਾਬਕਾ ਮੇਅਰ “ਹਰੀਕੇਨ ਹੇਜ਼ਲ”

January 29, 2023 11:01 PM

ਮਿਸੀਸਾਗਾ, 29 ਜਨਵਰੀ (ਪੋਸਟ ਬਿਊਰੋ) : ਮਿਸੀਸਾਗਾ ਦੀ ਸਾਬਕਾ ਮੇਅਰ ਹੇਜ਼ਲ ਮੈਕੈਲੀਅਨ, ਜਿਨ੍ਹਾਂ ਨੂੰ ਹਰੀਕੇਨ ਹੇਜ਼ਲ ਵਜੋਂ ਵੀ ਜਾਣਿਆ ਜਾਂਦਾ ਸੀ, ਦੀ ਮੌਤ ਹੋ ਗਈ। ਉਹ 101 ਸਾਲਾਂ ਦੀ ਸੀ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੀ ਗਈ।
ਇੱਕ ਬਿਆਨ ਵਿੱਚ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਪਰਿਵਾਰ ਦੀ ਬੇਨਤੀ ਉੱਤੇ ਉਹ ਬਹੁਤ ਹੀ ਭਾਰੀ ਮਨ ਨਾਲ ਆਪਣੀ ਬਹੁਤ ਹੀ ਪਿਆਰੀ ਦੋਸਤ ਤੇ ਗੁਰੂ ਹੇਜ਼ਲ ਮੈਕੇਲੀਅਨ ਦੇ ਇਸ ਜਹਾਨ ਤੋਂ ਤੁਰ ਜਾਣ ਦੀ ਖਬਰ ਦਾ ਐਲਾਨ ਕਰਦੇ ਹਨ। ਮੈਕੈਲੀਅਨ ਦੀ ਮੌਤ ਮਿਸੀਸਾਗਾ ਸਥਿਤ ਉਨ੍ਹਾਂ ਦੇ ਘਰ ਵਿੱਚ ਹੀ ਹੋਈ। 14 ਫਰਵਰੀ ਨੂੰ ਉਹ 102 ਸਾਲਾਂ ਦੇ ਹੋਣ ਵਾਲੇ ਸਨ। ਫੋਰਡ ਨੇ ਆਖਿਆ ਕਿ ਹੇਜ਼ਲ ਪਬਲਿਕ ਸਰਵੈਂਟ ਦੀ ਸੱਚੀ ਮਿਸਾਲ ਸੀ। ਉਨ੍ਹਾਂ ਦੀ ਜ਼ਬਰਦਸਤ ਸ਼ਖ਼ਸੀਅਤ ਦਾ ਕਾਇਲ ਹੋਏ ਬਿਨਾਂ ਕੋਈ ਨਹੀਂ ਸੀ ਰਹਿ ਸਕਦਾ। ਉਨ੍ਹਾਂ ਆਖਿਆ ਕਿ ਉਹ ਬਹੁਤ ਖੁਸ਼ਕਿਸਮਤ ਹਨ ਕਿ ਪਿਛਲੇ ਕਈ ਸਾਲਾਂ ਤੋਂ ਹੇਜ਼ਲ ਉਨ੍ਹਾਂ ਦੀ ਦੋਸਤ ਰਹੀ।
ਪਰਿਵਾਰ ਵੱਲੋਂ ਅਜੇ ਮੈਕੇਲੀਅਨ ਦੀਆਂ ਅੰਤਿਮ ਰਸਮਾਂ ਨਿਭਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਪ੍ਰੋਵਿੰਸ ਵੱਲੋਂ ਮੈਕੇਲੀਅਨ ਲਈ ਰਾਜ ਪੱਧਰੀ ਅੰਤਿਮ ਰਸਮਾਂ ਕਰਵਾਉਣ ਦੀ ਪੇਸ਼ਕਸ਼ ਕੀਤੀ ਗਈ ਹੈ।ਇਸ ਦੌਰਾਨ ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਨੇ ਮੈਕੇਲੀਅਨ ਨੂੰ ਸ਼ਰਧਾਂਜਲੀ ਦਿੰਦਿਆਂ ਆਖਿਆ ਕਿ ਜੇ ਉਨ੍ਹਾਂ ਦੀ ਸਲਾਹ ਤੇ ਸੇਧ ਨਾ ਮਿਲਦੀ ਤਾਂ ਉਨ੍ਹਾਂ ਮੇਅਰ ਨਹੀਂ ਸੀ ਬਣ ਪਾਉਣਾ। ਇਸ ਮੌਕੇ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਆਖਿਆ ਕਿ ਮੈਕੈਲੀਅਨ ਬਹੁਤ ਹੀ ਜਬ੍ਹੇ ਵਾਲੀ ਮਹਿਲਾ ਸੀ। ਆਪਣੀ ਸਿਟੀ ਲਈ ਕੰਮ ਕਰਵਾਉਣ ਵਾਸਤੇ ਉਹ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਨਾਲ ਕੰਮ ਕਰਨ ਤੋਂ ਵੀ ਨਹੀਂ ਸੀ ਝਿਜਕਦੀ। ਉਨ੍ਹਾਂ ਨੂੰ ਸੱਤਾ ਦੀ ਤਾਕਤ ਦਾ ਪਤਾ ਸੀ ਤੇ ਜਿੱਥੇ ਲੋੜ ਪੈਂਦੀ ਸੀ ਤਾਂ ਉਹ ਸਰਕਾਰਾਂ ਨੂੰ ਜਵਾਬਦੇਹੀ ਲਈ ਵੀ ਮਜਬੂਰ ਕਰਦੀ ਸੀ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਮੈਕੇਲੀਅਨ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ ਵਾਲੀ ਮਹਿਲਾ ਸੀ, ਜਿਨ੍ਹਾਂ ਨੇ ਆਪਣੀ ਅਣਥੱਕ ਤੇ ਨਿਸਵਾਰਥ ਸੇਵਾ ਨਾਲ ਅਣਗਿਣਤ ਲੋਕਾਂ ਨੂੰ ਪ੍ਰਭਾਵਿਤ ਕੀਤਾ। ਮੈਕੇਲੀਅਨ ਦਾ ਜਨਮ 14 ਫਰਵਰੀ, 1921 ਨੂੰ ਵੈਲੈਂਟਾਈਨਜ਼ ਡੇਅ ਵਾਲੇ ਦਿਨ ਪੋਰਟ ਡੈਨੀਅਲ, ਕਿਊਬਿਕ ਵਿੱਚ ਹੋਇਆ। ਉਹ 1978 ਤੋਂ 2014 ਤੱਕ ਲਗਾਤਾਰ 36 ਸਾਲ ਮਿਸੀਸਾਗਾ ਦੀ ਮੇਅਰ ਰਹੀ। 93 ਸਾਲਾਂ ਦੀ ਉਮਰ ਵਿੱਚ ਉਨ੍ਹਾਂ ਸਿਆਸਤ ਤੋਂ ਸੰਨਿਆਸ ਲਿਆ। ਸਿਆਸਤ ਛੱਡਣ ਤੋਂ ਬਾਅਦ ਮੈਕੈਲੀਅਨ ਨੂੰ ਸੈ਼ਰੀਡਨ ਕਾਲਜ ਦੀ ਚਾਂਸਲਰ ਨਿਯੁਕਤ ਕੀਤਾ ਗਿਆ ਤੇ ਉਹ ਯੂਨੀਵਰਸਿਟੀ ਆਫ ਟੋਰਾਂਟੋ-ਮਿਸੀਸਾਗਾ ਦੇ ਪ੍ਰਿੰਸੀਪਲ ਦੀ ਸਪੈਸ਼ਲ ਐਡਵਾਈਜ਼ਰ ਵੀ ਬਣੀ।1951 ਵਿੱਚ ਉਨ੍ਹਾਂ ਦਾ ਵਿਆਹ ਸੈਮ ਮੈਕੇਲੀਅਨ ਨਾਲ ਹੋਇਆ ਤੇ ਉਨ੍ਹਾਂ ਦੇ ਤਿੰਨ ਬੱਚੇ ਹੋਏ।1997 ਵਿੱਚ ਉਨ੍ਹਾਂ ਦੇ ਪਤੀ ਦਾ ਦੇਹਾਂਤ ਹੋ ਗਿਆ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਨਾਰਥ ਯਾਰਕ ਵਿੱਚ ਚੱਲੀ ਗੋਲੀ, ਦੋ ਨੌਜਵਾਨਾਂ ਦੀ ਮੌਤ ਸਕਾਰਬੋਰੋ ਵਿੱਚ ਲੱਗੀ ਅੱਗ ਵਿਚ ਝੁਲਸਿਆ ਵਿਅਕਤੀ, ਮੌਤ ਕਾਊਂਸਲਰ ਨਿਕ ਰੂਲਰ ਹੋਣਗੇ ਸ਼ਹਿਰ ਦੇ ਨਵੇਂ ਫਾਇਰ ਚੀਫ ਬਰੈਂਪਟਨ ਦੇ ਮੌਸਮ `ਤੇ ਇੱਕ ਨਜ਼ਰ, ਅੱਜ ਧੁੱਪ ਨਿਕਲੀ ਰਹੇਗੀ ਈਟੋਬਿਕੋਕ ਵਿੱਚ ਵਾਹਨ ਪਲਟਣ ਕਾਰਨ 1 ਵਿਅਕਤੀ ਜਖ਼ਮੀ ਓਂਟਾਰੀਓ ਫਾਰਮਾਸਿਸਟਾਂ ਦੇ ਕਾਰਜ ਖੇਤਰ ਨੂੰ ਹੋਰ ਵਧਾਉਣ `ਤੇ ਕੀਤਾ ਜਾ ਰਿਹਾ ਵਿਚਾਰ ਮਿਸੀਸਾਗਾ ਵਿੱਚ ਕਾਰ `ਚ ਔਰਤ ਨੂੰ ਲੱਗੀ ਗੋਲੀ, ਪੁਲਿਸ ਨੇ ਸ਼ੱਕੀ ਵਾਹਨ ਦੀਆਂ ਤਸਵੀਰਾਂ ਕੀਤੀਆਂ ਜਾਰੀ ਟੋਰਾਂਟੋ ਦਾ ਨਵਾਂ ਪਾਰਕ ਲੇਸਲੀ ਲੁਕਆਊਟ ਲੋਕਾਂ ਲਈ ਖੁੱਲ੍ਹਿਆ, ਮੇਅਰ ਓਲੀਵੀਆ ਚਾਓ ਨੇ ਕੀਤਾ ਉਦਘਾਟਨ ਕਿੰਗਸਟਨ, ਓਂਟਾਰੀਓ ਵਿਚ ਇੱਕ ਕੈਂਪ ਵਿਚ ਚਾਕੂ ਨਾਲ ਹਮਲਾ, 2 ਲੋਕਾਂ ਦੀ ਮੌਤ, ਤੀਸਰੇ ਦੀ ਹਾਲਤ ਗੰਭੀਰ, ਮੁਲਜ਼ਮ ਗ੍ਰਿਫ਼ਤਾਰ ਬਾਇਵਰਡ ਮਾਰਕੀਟ ਵਿੱਚ ਦੇਰ ਰਾਤ ਛੁਰੇਬਾਜ਼ੀ ਦੌਰਾਨ ਇੱਕ ਵਿਅਕਤੀ ਦੀ ਮੌਤ