Welcome to Canadian Punjabi Post
Follow us on

30

May 2024
ਬ੍ਰੈਕਿੰਗ ਖ਼ਬਰਾਂ :
ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਵਧਾਉਣ ਵਾਲੀ ਪਟੀਸ਼ਨ ਕੀਤੀ ਰੱਦਅਰਵਿੰਦ ਕੇਜਰੀਵਾਲ ਨੇ ਜਲੰਧਰ 'ਚ ਵਪਾਰੀਆਂ-ਕਾਰੋਬਾਰੀਆਂ ਨਾਲ ਕੀਤੀ ਮੀਟਿੰਗ, ਕਿਹਾ- ਇਸ ਵਾਰ ਆਮ ਆਦਮੀ ਪਾਰਟੀ ਨੂੰ ਸਾਰੀਆਂ 13 ਸੀਟਾਂ ਜਿਤਾਓਯੂ.ਐੱਸ. ਨੇ ਕਿਹਾ:ਮਨੁੱਖੀ ਤਸਕਰਾਂ ਨੇ ਬੀ.ਸੀ. ਤੋਂ ਲੋਕਾਂ ਨੂੰ ਸਰਹੱਦ ਪਾਰ ਕਰਨ ਲਈ ਮਾਲ ਗੱਡੀਆਂ ਦੀ ਵਰਤੋਂ ਕੀਤੀ, 2 ਕਾਬੂਓਟਵਾ ਨਦੀ ਤੋਂ ਬਚਾਏ ਜਾਣ ਤੋਂ ਬਾਅਦ ਵਿਅਕਤੀ ਦੀ ਮੌਤਇਕ ਯਾਤਰੀ ਦੇ ਬੁਰੇ ਵਰਤਾਓ ਦੇ ਚਲਦੇ ਕੈਲਗਰੀ ਜਾ ਰਹੀ ਵੈਸਟਜੈੱਟ ਦੀ ਉਡਾਣ ਨੇ ਬੀ.ਸੀ. ਵਿੱਚ ਕੀਤੀ ਐਮਰਜੈਂਸੀ ਲੈਂਡਿੰਗ ਪੈਰਾਮੈਡਿਕਸ ਨੂੰ ਬਹਾਦਰੀ ਦੇ ਮੈਡਲਾਂ ਨਾਲ ਕੀਤਾ ਗਿਆ ਸਨਮਾਨਿਤਰਾਹੁਲ ਗਾਂਧੀ ਨੇ ਲੁਧਿਆਣਾ ਰੈਲੀ ਦੌਰਾਨ 4 ਜੂਨ ਨੂੰ ਦੇਸ਼ `ਚ ਇੰਡੀਆ ਗਠਜੋੜ ਦੀ ਸਰਕਾਰ ਬਣਨ ਦਾ ਕੀਤਾ ਦਾਅਵਾਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਚੋਣ ਰੈਲੀ ਲੁਧਿਆਣਾ `ਚ ਭਲਕੇ, ਰਵਨੀਤ ਬਿੱਟੂ ਲਈ ਮੰਗਣਗੇ ਵੋਟਾਂ
 
ਅੰਤਰਰਾਸ਼ਟਰੀ

ਬੇਨ ਅਤੇ ਯੂਬੈਂਕ ਦੀ ਫਾਈਟ ਅਕਤੂਬਰ ਵਿੱਚ, 30 ਸਾਲ ਪਹਿਲਾਂ ਲੜੇ ਸੀ ਦੋਵਾਂ ਦੇ ਪਿਤਾ

August 13, 2022 05:20 PM

ਲੰਡਨ, 13 ਅਗਸਤ (ਪੋਸਟ ਬਿਊਰੋ)- ਬ੍ਰਿਟਿਸ਼ ਪ੍ਰੋਫੈਸ਼ਨਲ ਬਾਕਸਰ ਕਾਨਰ ਬੇਨ ਤੇ ਕ੍ਰਿਸ ਯੂਬੈਂਕ ਜੀਨੀਅਰ ਜੇ ਅੱਠ ਅਕਤੂਬਰ ਨੂੰ ਹੋਣ ਵਾਲੇ ਆਪਣੇ ਮਹਾ-ਮੁਕਾਬਲੇ ਤੋਂ ਪਹਿਲਾਂ 157 ਪਾਉਂਡ (ਕਰੀਬ 71 ਕਿਲੋ) ਤੱਕ ਹੱਦ ਤੋਂ ਭਾਰ ਵਧਾ ਲੈਂਦੇ ਹਨ ਤਾਂ ਉਨ੍ਹਾਂਨੂੰ ਕਰੜੇ ਨਤੀਜਿਆਂ ਦਾ ਸਾਮਣਾ ਕਰਨਾ ਪੈ ਸਕਦਾ ਹੈ।
25 ਸਾਲ ਦੇ ਬੇਨ ਆਮ ਤੌਰ ਉੱਤੇ 147 ਪਾਉਂਡ ਵੈਲਟਰਵੇਟ ਡਿਵੀਜ਼ਨ ਵਿੱਚ ਲੜਦੇ ਹਨ ਅਤੇ 32 ਸਾਲ ਦੇ ਯੂਬੈਂਕ ਜੂਨੀਅਰ ਨੇ ਕਰਿਅਰ ਵਿੱਚ ਬਹੁਤੇ ਮੁਕਾਬਲੇ 160 ਪਾਉਂਡ ਮਿਡਿਲਵੇਟ ਡਿਵੀਜ਼ਨ ਵਿੱਚ ਲੜੇ ਹਨ। ਇਹ ਜੋੜੀ ਇੱਕ ਕੈਚਵੇਟ ਮੁਕਾਬਲੇਲਈ ਮੰਨ ਗਈ ਹੈ, ਜਿਸ ਦਾ ਮਤਲਬ ਹੈ ਕਿ ਉਹ ਬੇਨ ਦੇ ਪਸੰਸਦੀਦਾ ਭਾਰ ਤੋਂ ਉਪਰ ਅਤੇ ਯੂਬੈਂਕ ਜੂਨੀਅਰ ਦੇ ਭਾਰ ਤੋਂ ਥੱਲੇ ਲੜਨਗੇ। ਜੇ ਦੋਵੇਂ ਬਾਕਸਰ ਭਾਰ ਵਧਾਉਣਗੇ ਤਾਂ ਹਰ ਵਧੇ ਹੋਏ ਪਾਉਂਡ ਦਾ ਕਰੀਬ 80 ਲੱਖ ਰੁਪਏ ਜੁਰਮਾਨਾ ਲਗੇਗਾ। ਫਾਰਮ ਵਿੱਚ ਚੱਲ ਰਹੇ ਇਨ੍ਹਾਂ ਦੋਨਾਂ ਬ੍ਰਿਟਿਸ਼ ਵਿਰੋਧੀਆਂ ਦੇ ਪਿਤਾ ਨਿਗੇਲ ਬੇਨ ਅਤੇ ਕ੍ਰਿਸ ਯੂਬੈਂਕ ਸੀਨੀਅਰ ਕਰੀਬ 30 ਸਾਲ ਪਹਿਲਾਂ ਇੱਕ ਰੀ-ਮੈਚ ਵਿੱਚ ਆਹਮੋ-ਸਾਹਮਣੇ ਹੋਏ ਸਨ, ਜਿਹੜਾ ਡਰਾਅ ਰਿਹਾ ਸੀ। ਦੋਵੇਂ ਨਵੇਂ ਫਾਈਟਰ ਆਪੋ-ਅਪਣੇ ਭਾਰ ਵਰਗਾਂ ਵਿੱਚ ਵਲਰਡ ਟਾਈਟਲ ਲਈ ਵੀ ਕੋਸ਼ਿਸ਼ ਕਰ ਰਹੇ ਹਨ।
ਬੇਨ ਨੇ ਹਾਲੇ ਤੱਕ 21 ਮੁਕਾਬਲੇ ਖੇਡੇ ਹਨ ਅਤੇ ਕੋਈ ਵੀ ਹਾਰਿਆ ਨਹੀਂ। ਉਨ੍ਹਾਂ ਦੇ ਗੇਮ ਵਿੱਚ ਪਿਛਲੇ ਦੋ ਸਾਲ ਵਿੱਚ ਕਾਫੀ ਸੁਧਾਰ ਹੋਇਆ ਹੈ, ਪਰ ਅਜੇ ਤੱਕ ਉਨ੍ਹਾਂ ਯੂਬੈਂਕ ਜੂਨੀਅਰ ਦੀ ਤਾਕਤ ਦਾ ਸਾਹਮਣਾ ਨਹੀਂ ਕਰਨਾ ਪਿਆ, ਪਰ ਇਹ ਮੁਕਾਬਲਾ ‘ਵਿਰਾਸਤ' ਨੂੰ ਅੱਗੇ ਵਧਾਉਣ ਦਾ ਮੌਕਾ ਸੀ, ਜਿਸ ਨੂੰ ਉਹ ਠੁਕਰਾ ਨਹੀਂ ਸਕੇ। ਬਾਊਟ ਦੇ ਐਲਾਨ ਉੱਤੇ ਉਨ੍ਹਾਂ ਨੇ ਕਿਹਾ, “ਇਹ ਲੜਾਈ ਵਿਰਾਸਤ ਲਈ ਹੈ ਅਤੇ ਮੈਨੂੰ ਲੱਗਾ ਕਿ ਮੈਂ ਹਾਰ ਨਹੀਂ ਸਕਦਾ। ਮੇਰੇ ਲਈ ਇਹ ਨਿੱਜੀ ਮੁਕਾਬਲਾ ਹੈ। ਇਹ ਖਿਤਾਬ ਅਤੇ ਰੈਂਕਿੰਗ ਤੋਂ ਵੱਧ ਹੈ, ਇਹ ਸਾਡੇ ਪਰਵਾਰਾਂ ਦਾ ਅਧੂਰਾ ਕੰਮ ਹੈ।” ਦੂਸਰੇ ਪਾਸੇ ਯੂਬੈਂਕ ਜੂਨੀਅਰ ਨੇ ਅੱਜ ਤੱਕ 34 ਮੁਕਾਬਲੇ ਲੜੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਦੋ ਵਿੱਚੋਂ ਹਾਰ ਵੇਖਣੀ ਪਈ ਹੈ। 32 ਸਾਲਾ ਯੂਬੈਂਕ ਜੂਨੀਅਰ ਮੰਨਦਾਾ ਹੈ ਕਿ ਇਹ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਵੱਡਾ ਮੁਕਾਬਲਾ ਹੋਵੇਗਾ। ਉਨ੍ਹਾਂ ਨੇ ਕਿਹਾ,‘‘ਮੈਂ ਪਿਤਾ ਦੇ ਮਹਾਨ ਮੁਕਾਬਲੇ ਨੂੰ ਦੇਖ ਕੇ ਵੱਡਾ ਹੋਇਆ ਹਾਂ ਅਤੇ ਹਮੇਸ਼ਾ ਉਨ੍ਹਾਂ ਵਾਂਗ ਕਰਨਾ ਚਾਹੁੰਦਾ ਹਾਂ।''

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਰੱਸਾਕਸ਼ੀ ਦੇ ਮੁਕਾਬਲੇ ਵਿਚ ਭਾਰਤੀ ਜਵਾਨਾਂ ਨੇ ਚੀਨੀ ਫੌਜੀਆਂ ਨੂੰ ਹਰਾਇਆ ਉੱਤਰੀ ਕੋਰੀਆ ਗੁਬਾਰਿਆਂ ਦੀ ਮਦਦ ਨਾਲ ਦੱਖਣੀ ਕੋਰੀਆ ਨੂੰ ਕੂੜੇ ਦੇ ਥੈਲੇ ਭੇਜੇ ਪਾਕਿਸਤਾਨ ਨੇ ਮੇਰੇ ਅਤੇ ਵਾਜਪਾਈ ਵਿਚਕਾਰ ਸਮਝੌਤਾ ਤੋੜਿਆ : ਨਵਾਜ਼ ਯੂਕਰੇਨ ਦੀ ਹਮਾਇਤ ਕਰਨ ਵਾਲੇ ਦੇਸ਼ਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ : ਪੁਤਿਨ ਇਜ਼ਰਾਈਲੀ ਹਮਲੇ 'ਚ ਫਲਸਤੀਨੀਆਂ ਦੀ ਮੌਤ ਵੱਡੀ ਗਲਤੀ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪਹਿਲੀ ਵਾਰ ਮੰਨੀ ਗਲਤੀ ਰੂਸ ਨੇ ਲਿਆ ਫੈਸਲਾ: ਤਾਲਿਬਾਨ ਨੂੰ ਅੱਤਵਾਦੀ ਸੰਗਠਨਾਂ ਦੀ ਸੂਚੀ 'ਚੋਂ ਹਟਾਏਗਾ ਚੈੱਕ ਗਣਰਾਜ 'ਚ ਸੈਰ ਦੌਰਾਨ ਔਰਤ ਨੂੰ ਮਿਲਿਆ ਖਜ਼ਾਨਾ, 2 ਹਜ਼ਾਰ 12ਵੀਂ ਸਦੀ ਦੇ ਚਾਂਦੀ ਦੇ ਸਿੱਕੇ ਮਿਲੇ ਕੋਰੋਨਾ ਵਰਗੀ ਮਹਾਮਾਰੀ ਦਾ ਫਿਰ ਆਉਣਾ ਯਕੀਨੀ : ਬ੍ਰਿਟਿਸ਼ ਵਿਗਿਆਨੀ ਦਾ ਦਾਅਵਾ ਯੂਨਾਈਟਿਡ ਏਅਰਲਾਈਨਜ਼ ਦੀ ਫਲਾਈਟ ਦੇ ਇੰਜਨ 'ਚ ਲੱਗੀ ਅੱਗ, 148 ਯਾਤਰੀ ਸੁਰੱਖਿਅਤ ਇਜ਼ਰਾਈਲ ਦੇ ਹਵਾਈ ਹਮਲਾ ਦੌਰਾਨ ਗਾਜ਼ਾ 'ਚ 35 ਲੋਕਾਂ ਦੀ ਮੌਤ, ਮਰਨ ਵਾਲਿਆਂ 'ਚ ਜਿ਼ਆਦਾਤਰ ਔਰਤਾਂ ਤੇ ਬੱਚੇ