Welcome to Canadian Punjabi Post
Follow us on

11

August 2022
ਅੰਤਰਰਾਸ਼ਟਰੀ

ਚੀਨ ਵੱਲੋਂ ਤਾਈਵਾਨ ਦੇ ਜਲ ਖੇਤਰ ਨੇੜੇ ਅੱਜ ਤੱਕ ਦੀ ਸਭ ਤੋਂ ਵੱਡੀ ਫ਼ੌਜੀ ਐਕਸਰਸਾਈਜ਼ ਸ਼ੁਰੂ

August 04, 2022 11:19 PM

* ਮਿਜ਼ਾਈਲਾਂ ਦਾਗੀਆਂ, ਸਾਈਬਰ ਹਮਲੇ ਦਾ ਵੀ ਦੋਸ਼


ਤਾਈਪੇ, 4 ਅਗਸਤ, (ਪੋਸਟ ਬਿਊਰੋ)- ਚੀਨ ਨੇ ਤਾਈਵਾਨ ਨੂੰ ਘੇਰ ਕੇ ਆਪਣੀ ਅੱਜ ਤੱਕ ਦੀ ਸਭ ਤੋਂ ਵੱਡੀ ਮਿਲਟਰੀ ਐਕਸਰਸਾਈਜ਼ਸ਼ੁਰੂ ਕਰ ਦਿੱਤੀ ਹੈ।ਉਸ ਦੇ ਜੰਗੀ ਜਹਾਜ਼ਾਂ ਨੇ ਅੱਜ ਵੀਰਵਾਰ ਤੜਕੇ ਤਾਈਵਾਨ ਨੇੜੇ ਵੱਖ-ਵੱਖ ਜਲ ਖੇਤਰਾਂ ਵਿੱਚ ਘੱਟੋ-ਘੱਟ 11 ਡੋਂਗਫੈਂਗ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਤੇ ਗੋਲ਼ੀਬਾਰੀ ਕੀਤੀ। ਤਾਈਵਾਨ ਨੇ ਕਿਹਾ ਕਿ ਉਹ ਚੀਨ ਦੀ ਫ਼ੌਜੀ ਐਕਸਰਸਾਈਜ਼ਉੱਤੇ ਨੇੜਿਉਂ ਨਜ਼ਰ ਰੱਖ ਰਿਹਾ ਹੈ ਤੇ ਲੜਾਈ ਲਈ ਤਿਆਰ ਹੈ, ਪਰ ਹਾਲੇ ਇਸ ਤੋਂ ਬਚ ਰਿਹਾ ਹੈ।ਉਸ ਨੇ ਚੀਨ ਦੀ ਫ਼ੌਜੀ ਐਕਸਰਸਾਈਜ਼ਨੂੰ ਗ਼ੈਰ-ਕਾਨੂੰਨੀ, ਗੈਰ-ਜਿ਼ੰਮੇਵਾਰਾਨਾ ਅਤੇ ਯੂ ਐੱਨ ਓ ਦੇ ਨਿਯਮਾਂ ਦੇ ਖਿਲਾਫ਼ ਕਹਿ ਕੇ ਸੰਸਾਰ ਨੂੰ ਚੌਕਸ ਰਹਿਣ ਲਈ ਕਿਹਾ ਹੈ।
ਅਮਰੀਕੀ ਪਾਰਲੀਮੈਂਟ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਦੀ ਸਪੀਕਰ ਤੇ ਡੈਮੋਕਰੇਟਿਕ ਪਾਰਟੀ ਦੀ ਪਾਰਲੀਮੈਂਟ ਮੈਂਬਰ ਨੈਨਸੀ ਪੇਲੋਸੀ ਦੇ ਤਾਈਵਾਨ ਦੌਰੇ ਤੋਂ ਚੀਨ ਨਾਰਾਜ਼ ਚੋਖਾ ਭੜਕਿਆ ਹੈ। ਨੈਨਸੀ ਪੇਲੋਸੀ ਪਿਛਲੇ ਕਰੀਬ ਢਾਈ ਦਹਾਕਿਆਂ ਵਿੱਚ ਤਾਈਵਾਨ ਦੌਰਾ ਕਰਨ ਵਾਲੀ ਅਮਰੀਕਾ ਦੀ ਸਭ ਤੋਂ ਵੱਡੀ ਨੇਤਾ ਰਹੀ ਹੈ। ਚੀਨ ਤਾਈਵਾਨ ਨੂੰ ਆਪਣਾ ਖੇਤਰ ਮੰਨਦਾ ਅਤੇ ਦੂਸਰੇ ਦੇਸ਼ਾਂ ਦੇ ਨੇਤਾਵਾਂ ਦੇ ਇਸ ਵੱਲ ਦੌਰੇ ਦਾ ਵਿਰੋਧ ਕਰਦਾ ਹੈ। ਨੈਨਸੀ ਪੇਲੋਸੀ ਇੱਕ ਦਿਨਾ ਦੌਰੇ ਪਿੱਛੋਂ ਬੁੱਧਵਾਰ ਏਥੋਂ ਚਲੀ ਗਈ ਅਤੇ ਕੁਝ ਘੰਟੇ ਬਾਅਦ ਚੀਨ ਨੇ ਤਾਈਵਾਨ ਸਟ੍ਰੇਟ ਵਿੱਚਉੱਤਰ, ਦੱਖਣ ਤੇ ਪੂਰਬ ਦੇ ਪਾਣੀਆਂ ਵਿੱਚਆਪਣੀ ਅੱਜ ਤੱਕ ਦੀ ਸਭ ਤੋਂ ਵੱਡੀ ਫ਼ੌਜੀ ਐਕਸਰਸਾਈਜ਼ਸ਼ੁਰੂ ਕੀਤੀ ਹੈ। ਚੀਨੀ ਜਹਾਜ਼ ਤਾਈਵਾਨ ਦੇ ਤੱਟ ਤੋਂ ਮਸਾਂ 20 ਕਿੱਲੋਮੀਟਰ ਦੂਰਘੁੰਮਦੇ ਹਨ ਅਤੇ ਉਸ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੀ ਪੂਰਬੀ ਕਮਾਂਡ ਨੇ ਸਾਫ ਕਿਹਾ ਹੈ ਕਿ ਤਾਈਵਾਨ ਦੇ ਪੂਰਬੀ ਤੱਟ ਉੱਤੇ ਕਈ ਰਵਾਇਤੀ ਮਿਜ਼ਾਈਲਾਂ ਦਾਗੀਆਂ ਗਈਆਂ ਹਨ।
ਤਾਈਵਾਨ ਦੇ ਰੱਖਿਆ ਮੰਤਰਾਲੇ ਮੁਤਾਬਕ ਚੀਨ ਨੇ 11 ਡੋਂਗਫੈਂਗ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ।ਸਾਲ 1996 ਵਿੱਚ ਵੀ ਚੀਨ ਨੇ ਤਾਈਵਾਨ ਦੇ ਦੁਆਲੇ ਦੇ ਪਾਣੀਆਂ ਵਿੱਚ ਮਿਜ਼ਾਈਲਾਂ ਦਾਗੀਆਂ ਸਨ।ਉਸ ਦੇ ਜੰਗੀ ਬੇੜੇ ਅਤੇ ਲੜਾਕੂ ਜਹਾਜ਼ ਵਾਰ-ਵਾਰ ਤਾਈਵਨ ਦੇ ਜਲ ਤੇ ਹਵਾਈ ਖੇਤਰ ਦੀ ਉਲੰਘਣਾ ਕਰਕੇ ਉਸ ਨੂੰ ਪ੍ਰੇਸ਼ਾਨ ਕਰ ਰਹੇ ਹਨ।ਤਾਈਵਾਨੀ ਜਵਾਬ ਦੇਣ ਲਈ ਤਿਆਰ ਹਨ, ਪਰ ਹਾਲੇ ਕੁਝ ਨਹੀਂ ਕਰਨਗੇ। ਉਸ ਨੇ ਚੀਨ ਉੱਤੇ ਸਾਈਬਰ ਹਮਲਿਆਂ ਦਾ ਵੀ ਦੋਸ਼ ਲਾਇਆ ਤੇ ਕਿਹਾ ਕਿ ਵੀਰਵਾਰ ਨੂੰ ਉਸਦੇ ਕਈ ਸਰਕਾਰੀ ਦਫਤਰਾਂ ਦਾ ਨੈਟਵਰਕ ਕੁਝ ਸਮਾਂ ਹੈਕ ਕੀਤਾ ਗਿਆ ਸੀ। ਇਸ ਦੇ ਹਵਾਈ ਖੇਤਰ ਵਿੱਚ ਸ਼ੱਕੀ ਡਰੋਨ ਵੀ ਦੇਖੇ ਗਏ ਹਨ।ਵਰਨਣ ਯੋਗ ਹੈ ਕਿ ਚੀਨ ਤਾਈਵਾਨ ਨੂੰ ਆਪਣਾ ਖੇਤਰ ਐਲਾਨ ਕਰਦਾ ਹੈ। ਉਸਨੇ ਕਈ ਵਾਰ ਤਾਈਵਾਨ ਨੂੰ ਜ਼ਬਰਦਸਤੀ ਨਾਲ ਜੋੜਨ ਦੀ ਧਮਕੀ ਦਿੱਤੀ ਹੈ ਤੇ ਅੱਜ ਫਿਰ ਕਿਹਾ ਕਿ ਤਾਈਵਾਨ ਨਾਲ ਮਤਭੇਦ ਉਸ ਦਾ ਅੰਦਰੂਨੀ ਮੁੱਦਾ ਹੈ। ਉਹ ਤਾਈਵਾਨ ਦੀ ਆਜ਼ਾਦੀ ਦਾ ਸਮਰਥਨ ਕਰਨ ਜਾਂ ਆਵਾਜ਼ ਉਠਾਉਣ ਵਾਲੇ ਹਰ ਕਿਸੇ ਵਿਰੁੱਧ ਆਪਣੀ ਨੀਤੀ ਮੁਤਾਬਕ ਬਣਦੀ ਕਾਰਵਾਈ ਕਰੇਗਾ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਖੰਡ ਮਿੱਲ ਬਕਾਏ ਮਾਮਲੇ ਵਿੱਚ ਪੰਜਾਬ ਦੇ ਅਫ਼ਸਰਾਂ ਨੇ ਸਹਿਯੋਗ ਨਹੀਂ ਦਿੱਤਾ: ਸੰਧਰ ਜੰਗੀ ਐਕਸਰਸਾਈਜ ਼ਮੁੱਕਣ ਪਿੱਛੋਂ ਚੀਨ ਨੇ ਨਵੀਂ ਧਮਕੀ ਦੇ ਮਾਰੀ ਔਰਤ ਨੇ ਪਤੀ ਤੋਂ ਤਲਾਕ ਲੈ ਕੇ ਕੁੱਤੇ ਨਾਲ ਵਿਆਹ ਕਰਵਾਇਆ ਡੋਨਾਲਡ ਟਰੰਪ ਦੀ ਰਿਹਾਇਸ਼ ਉੱਤੇ ਐਫ ਬੀ ਆਈ ਵੱਲੋਂ ਛਾਪਾ ਲਹਿੰਦੇ ਪੰਜਾਬ ਵਿੱਚ ਡੇਂਗੂ ਦਾ ਕਹਿਰ ਵੱਧਦਾ ਜਾ ਰਿਹੈ ਤੇਲ ਭੰਡਾਰ ਕੇਂਦਰ ਵਿੱਚ ਅੱਗ, ਇੱਕ ਮੌਤ, 17 ਲਾਪਤਾ, 121 ਜ਼ਖ਼ਮੀ ਬੰਗਾਲਦੇਸ਼ ਵਿੱਚ ਸ਼੍ਰੀਲੰਕਾ ਵਰਗੇ ਹਾਲਾਤ ਬਣੇ, ਤੇਲ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਸੜਕਾਂ ਉੱਤੇ ਹਿੰਸਾ ਆਸਟਰੇਲੀਆ ਵਿੱਚ 10 ਤੋਂ 17 ਸਾਲ ਦੇ ਬੱਚੇ ਵੀ ਕੋਰੋਨਾ ਨਿਯਮਾਂ ਤੋਂ ਨਹੀਂ ਬਚੇ ਨੀਂਦ ਅਤੇ ਇਮੋਸ਼ਨਲ ਹੈਲਥ ਉੱਤੇ ਸਟੱਡੀ: ਸਕੂਲ ਇੱਕ ਘੰਟਾ ਦੇਰ ਨਾਲ ਸ਼ੁਰੂ ਕੀਤਾ ਤਾਂ ਬੱਚਿਆਂ ਦੇ ਰਿਜ਼ਲਟ ਦਾ ਸੁਧਾਰ ਹੋ ਗਿਆ ਬੇਜੋਸ ਦੇ ਸ਼ਿੱਪ ਵਿੱਚ ਛੇ ਲੋਕਾਂ ਵੱਲੋਂ ਪੁਲਾੜ ਯਾਤਰਾ, ਇੱਕ ਟਿਕਟ 10 ਕਰੋੜ ਦੀ