Welcome to Canadian Punjabi Post
Follow us on

11

August 2022
ਅੰਤਰਰਾਸ਼ਟਰੀ

ਲਾਹੌਰ ਵਿੱਚ 1,200 ਸਾਲ ਪੁਰਾਣੇ ਵਾਲਮੀਕੀ ਮੰਦਰ ਦੀ ਰੈਨੋਵੇਸ਼ਨ ਹੋਵੇਗੀ

August 04, 2022 04:10 PM

ਲਾਹੌਰ, 4 ਅਗਸਤ (ਪੋਸਟ ਬਿਊਰੋ)- ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਇੱਕ ਲੰਬੀ ਅਦਾਲਤੀ ਲੜਾਈ ਦੇ ਬਾਅਦ ਨਾਜ਼ਾਇਜ ਕਾਬਜ਼ ਲੋਕਾਂ ਨੂੰ ਬੇਦਖਲ ਕੀਤੇ ਪਿੱਛੋਂ 1,200 ਸਾਲ ਪੁਰਾਣੇ ਹਿੰਦੂ ਮੰਦਿਰ ਦੀ ਰੈਨੋਵੇਸ਼ਨ ਕੀਤੀ ਜਾਵੇਗੀ। ਇਵੈਕਕਿਊਈ ਟ੍ਰਸਟ ਪ੍ਰਾਪਰਟੀ ਬੋਰਡ (ਈ ਟੀ ਪੀ ਬੀ) ਨੇ ਪਿਛਲੇ ਮਹੀਨੇ ਈਸਾਈ ਪਰਵਾਰ ਤੋਂ ਪ੍ਰਸਿੱਧ ਅਨਾਰਕਲੀ ਬਾਜ਼ਾਰ ਦੇ ਕੋਲ 10 ਮਰਲਾ ਜਮੀਨ ਉੱਤੇ ਬਣੇ ਵਾਲਮੀਕੀ ਮੰਦਰ ਦਾ ਕਬਜ਼ਾ ਵਾਪਸ ਲੈ ਲਿਆ। ਕ੍ਰਿਸ਼ਨ ਮੰਦਰ ਦੇ ਇਲਾਵਾ ਵਾਲਮੀਕੀ ਮੰਦਰ ਲਾਹੌਰ ਵਿੱਚ ਇੱਕੋ ਅਜਿਹਾ ਮੰਦਰ ਹੈ ਜਿਥੇ ਲਗਾਤਾਰ ਪੂਜਾ ਹੁੰਦੀ ਹੈ।
ਈਸਾਈ ਪਰਵਾਰ, ਜੋ ਹਿੰਦੂ ਬਣ ਚੁੱਕਾ ਹੈ, ਪਿਛਲੇ ਦੋ ਦਹਾਕਿਆਂ ਤੋਂ ਕੇਵਲ ਵਾਲਮੀਕੀ ਭਾਈਚਾਰੇੇ ਦੇ ਹਿੰਦੂਆਂ ਨੂੰ ਮੰਦਰ ਵਿੱਚ ਪੂਜਾ ਲਈ ਸਹੂਲਤਾਂ ਦੇ ਰਿਹਾ ਸੀ। ਇਥੇ ਈਸਾਈ ਪਰਵਾਰ 20 ਸਾਲ ਤੋਂ ਵੀ ਜ਼ਿਆਦਾ ਸਮੇਂ ਤਕ ਮੰਦਰ ਵਿੱਚ ਰਹਿ ਰਿਹਾ ਹੈ। ਮੰਦਰ ਦੀ ਜ਼ਮੀਨ ਰੈਵਿਨਿਊ ਰਿਕਾਰਡ ਵਿੱਚ ਈ ਟੀ ਪੀ ਬੀ ਨੂੰ ਟਰਾਂਸਫਰ ਕਰ ਦਿੱਤੀ ਗਈ ਸੀ ਪਰ ਈਸਾਈ ਪਰਵਾਰ ਨੇ 2010-11 ਵਿੱਚ ਜਾਇਦਾਦ ਦੇ ਮਾਲਕ ਹੋਣ ਦਾ ਦਾਅਵਾ ਕਰ ਕੇ ਦੀਵਾਨੀ ਅਦਾਲਤ ਵਿੱਚ ਕੇਸ ਕੀਤਾ ਸੀ। ਅਦਾਲਤ ਨੇ ਅਰਜ਼ੀ ਕਰਤਾ ਨੂੰ ਝੂਠੇ ਦਾਅਵਿਆਂ ਲਈ ਫਟਕਾਰ ਲਾਈ ਸੀ।
ਈ ਟੀ ਪੀ ਬੀ ਦੇ ਬੁਲਾਰੇ ਆਮਿਰ ਹਾਸ਼ਮੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਮਾਸਟਰ ਪਲਾਨ ਦੇ ਤਹਿਤ ਵਾਲਮੀਕੀ ਮੰਦਰ ਦੀ ਰੈਨੋਵੇਸ਼ਨ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ 100 ਤੋਂ ਜ਼ਿਆਦਾ ਹਿੰਦੂ, ਕੁਝ ਸਿੱਖ ਅਤੇ ਈਸਾਈ ਨੇਤਾ ਕੱਲ੍ਹ ਵਾਲਮੀਕੀ ਮੰਦਰ ਵਿੱਚ ਇਕੱਠੇ ਹੋਏ। ਧਾਰਮਿਕ ਰਸਮਾਂ ਦੇ ਬਾਅਦ ਲੰਗਰ ਲਾਇਆ ਗਿਆ। 1992 ਵਿੱਚ ਭਾਰਤ ਵਿੱਚ ਬਾਬਰੀ ਮਸਜਿਦ ਢਾਹੁਣ ਪਿੱਛੋਂ ਹਥਿਆਰਾਂ ਨਾਲ ਲੈਸ ਗੁਸੇ ਭਰੀ ਭੀੜ ਨੇ ਵਾਲਮੀਕੀ ਮੰਦਰ ਵਿੱਚ ਹਮਲਾ ਬੋਲ ਦਿੱਤਾ ਅਤੇ ਮੰਦਰ ਢਾਹ ਕੇ ਇਮਾਰਤ ਵਿੱਚ ਅੱਗ ਲਾ ਦਿੱਤੀ ਸੀ। ਗੁਆਂਢੀਆਂ ਦੀਆਂ ਦੁਕਾਨਾਂ ਨੂੰ ਵੀ ਅੱਗ ਲਾ ਦਿੱਤੀ ਗਈ ਸੀ ਅਤੇ ਅਧਿਕਾਰੀਆਂ ਨੂੰ ਅੱਗ ਬੁਝਾਉਣ ਵਿੱਚ ਕਈ ਦਿਨ ਲੱਗ ਗਏ ਸੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਖੰਡ ਮਿੱਲ ਬਕਾਏ ਮਾਮਲੇ ਵਿੱਚ ਪੰਜਾਬ ਦੇ ਅਫ਼ਸਰਾਂ ਨੇ ਸਹਿਯੋਗ ਨਹੀਂ ਦਿੱਤਾ: ਸੰਧਰ ਜੰਗੀ ਐਕਸਰਸਾਈਜ ਼ਮੁੱਕਣ ਪਿੱਛੋਂ ਚੀਨ ਨੇ ਨਵੀਂ ਧਮਕੀ ਦੇ ਮਾਰੀ ਔਰਤ ਨੇ ਪਤੀ ਤੋਂ ਤਲਾਕ ਲੈ ਕੇ ਕੁੱਤੇ ਨਾਲ ਵਿਆਹ ਕਰਵਾਇਆ ਡੋਨਾਲਡ ਟਰੰਪ ਦੀ ਰਿਹਾਇਸ਼ ਉੱਤੇ ਐਫ ਬੀ ਆਈ ਵੱਲੋਂ ਛਾਪਾ ਲਹਿੰਦੇ ਪੰਜਾਬ ਵਿੱਚ ਡੇਂਗੂ ਦਾ ਕਹਿਰ ਵੱਧਦਾ ਜਾ ਰਿਹੈ ਤੇਲ ਭੰਡਾਰ ਕੇਂਦਰ ਵਿੱਚ ਅੱਗ, ਇੱਕ ਮੌਤ, 17 ਲਾਪਤਾ, 121 ਜ਼ਖ਼ਮੀ ਬੰਗਾਲਦੇਸ਼ ਵਿੱਚ ਸ਼੍ਰੀਲੰਕਾ ਵਰਗੇ ਹਾਲਾਤ ਬਣੇ, ਤੇਲ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਸੜਕਾਂ ਉੱਤੇ ਹਿੰਸਾ ਆਸਟਰੇਲੀਆ ਵਿੱਚ 10 ਤੋਂ 17 ਸਾਲ ਦੇ ਬੱਚੇ ਵੀ ਕੋਰੋਨਾ ਨਿਯਮਾਂ ਤੋਂ ਨਹੀਂ ਬਚੇ ਨੀਂਦ ਅਤੇ ਇਮੋਸ਼ਨਲ ਹੈਲਥ ਉੱਤੇ ਸਟੱਡੀ: ਸਕੂਲ ਇੱਕ ਘੰਟਾ ਦੇਰ ਨਾਲ ਸ਼ੁਰੂ ਕੀਤਾ ਤਾਂ ਬੱਚਿਆਂ ਦੇ ਰਿਜ਼ਲਟ ਦਾ ਸੁਧਾਰ ਹੋ ਗਿਆ ਬੇਜੋਸ ਦੇ ਸ਼ਿੱਪ ਵਿੱਚ ਛੇ ਲੋਕਾਂ ਵੱਲੋਂ ਪੁਲਾੜ ਯਾਤਰਾ, ਇੱਕ ਟਿਕਟ 10 ਕਰੋੜ ਦੀ