ਲਾਸ ਏਂਜਲਸ, 9 ਅਗਸਤ (ਪੋਸਟ ਬਿਊਰੋ)- ਹਾਲੀਵੁੱਡ ਅਭਿਨੇਤਾ ਜੈਕ ਗਿਲੇਨਹਾਲ ਨੂੰ ਨਹੀਂ ਲੱਗਦਾ ਕਿ ਨਹਾਉਣਾ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਦੇ ਅਨੁਸਾਰ ਬਿਨਾਂ ਨਹਾਉਣ ਤੋਂ ਰਹਿਣਾ ਚਮੜੀ ਦੇ ਰੱਖ ਰਖਾਅ ਦੇ ਲਈ ਸਹਾਇਕ ਹੈ, ਤਾਂ ਕਿ ਸਰੀਰ ਸੁਭਾਵਕ ਰੂਪ ਤੋਂ ਖੁਦ ਨੂੰ ਸਾਫ ਕਰ ਸਕੇ।
ਫੀਮੇਲਫਸਟ ਡਾਟ ਕੋ ਡਾਟ ਯੂ ਕੇ ਦੀ ਰਿਪੋਰਟ ਮੁਤਾਬਕ ਉਨ੍ਹਾਂ ਕਿਹਾ ਕਿ ਮੈਨੂੰ ਇਹ ਲੱਗਦਾ ਹੈ ਕਿ ਕਦੇ-ਕਦੇ ਨਹਾਉਣਾ ਘੱਟ ਜ਼ਰੂਰੀ ਹੁੰਦਾ ਹੈ। ਅਭਿਨੇਤਾ ਮਿਲਾ ਕੁਨਿਸ ਅਤੇ ਐਸ਼ਟਨ ਕਚਰ ਵੱਲੋਂ ਸਫਾਈ ਬਾਰੇ ਬਹਿਸ ਸ਼ੁਰੂ ਹੋਣ ਤੋਂ ਬਾਅਦ ਚਾਲੀ ਸਾਲਾ ਅਭਿਨੇਤਾ ਨੇ ਇਹ ਟਿੱਪਣੀ ਕੀਤੀ, ਜਿਨ੍ਹਾਂ ਨੇ ਪਿੱਛੇਜਿਹੇ ਮੰਨਿਆ ਸੀ ਕਿ ਉਹ ਆਪਣੇ ਬੱਚਿਆਂ ਨੂੰ ਤਦ ਤਕ ਨਹੀਂ ਨਹਾਉਂਦੇ, ਜਦ ਤਕ ਉਹ ਉਨ੍ਹਾਂ ਉੱਤੇ ਗੰਦਗੀ ਨਹੀਂ ਦੇਖਦੇ।ਕੁਨਿਸ ਨੇ ਕਿਹਾ ਕਿ ਬਚਪਨ ਵਿੱਚ ਉਨ੍ਹਾਂ ਨੇ ਸ਼ਾਇਦ ਹੀ ਕਦੇ ਨਹਾਇਆ ਹੋਵੇ, ਕਿਉਂਕਿ ਉਨ੍ਹਾਂ ਦੇ ਘਰ ਵਿੱਚ ਗਰਮ ਪਾਣੀ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਮੇਰੇ ਕੋਲ ਬਚਪਨ ਵਿੱਚ ਗਰਮ ਪਾਣੀ ਨਹੀਂ ਸੀ, ਇਸ ਲਈ ਮੈਂ ਬਹੁਤਾ ਨਹੀਂ ਨਹਾਤਾ, ਪਰੰਤੂ ਜਦ ਮੇਰੇ ਬੱਚੇ ਸਨ, ਤਾਂ ਮੈਂ ਉਨ੍ਹਾਂ ਨੂੰ ਹਰ ਰੋਜ਼ ਨਹੀਂ ਨੁਹਾਉਂਦਾ । ਕਚਰ ਨੇ ਕਿਹਾ, ‘‘ਜੇ ਤੁਸੀਂ ਉਨ੍ਹਾਂ ਉੱਤੇ ਗੰਦਗੀ ਦੇਖ ਸਕਦੇ ਹੋ ਤਾਂ ਉਨ੍ਹਾਂ ਨੂੰ ਸਾਫ ਕਰੋ। ਨਹੀਂ ਤਾਂ, ਕੋਈ ਮਤਲਬ ਨਹੀਂ ਹੈ। ਸ਼ੈਪਰਡ ਨੇ ਬਾਅਦ ਵਿੱਚ ਆਪਣੀ ਪਤਨੀ ਅਤੇ ਅਭਿਨੇਤਰੀ ਕ੍ਰਿਸਟਨ ਬੇਲ ਦੇ ਨਾਲ ਇਸ ਵਿਸ਼ੇ ਉੱਤੇ ਗੱਲ ਕੀਤੀ ਕਿਉਂਕਿ ਜੋੜੇ ਨੇ ਖੁਲਾਸਾ ਕੀਤਾ ਕਿ ਉਹ ਵੀ ਆਪਣੇ ਬੱਚਿਆਂ ਨੂੰ ਰੋਜ਼ਾਨਾ ਨਹਾਉਂਦੇ ਹਨ।