Welcome to Canadian Punjabi Post
Follow us on

16

July 2025
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿੱਚ ਭਾਰਤੀ ਔਰਤ 'ਤੇ ਚੋਰੀ ਦਾ ਦੋਸ਼, ਬਿਨ੍ਹਾਂ ਭੁਗਤਾਨ ਕੀਤੇ ਇੱਕ ਲੱਖ ਦਾ ਸਾਮਾਨ ਲੈ ਕੇ ਜਾ ਰਹੀ ਸੀਨਾਟੋ ਨੇ ਭਾਰਤ 'ਤੇ 100% ਟੈਰਿਫ ਲਗਾਉਣ ਦੀ ਦਿੱਤੀ ਧਮਕੀ, ਕਿਹਾ- ਭਾਵੇਂ ਉਹ ਭਾਰਤੀ ਪ੍ਰਧਾਨ ਮੰਤਰੀ ਹੋਵੇ ਜਾਂ ਚੀਨੀ ਰਾਸ਼ਟਰਪਤੀ, ਰੂਸ ਨੂੰ ਜੰਗ ਬੰਦ ਕਰਨ ਲਈ ਕਹਿਣਘਰਾਂ ਵਿੱਚ ਹੋਏ ਹਮਲਿਆਂ, ਕਾਰ ਚੋਰੀਆਂ ਤੇ ਹਿੰਸਕ ਅਪਰਾਧਿਕ ਨੈੱਟਵਰਕ ਦੇ 13 ਮੈਂਬਰ ਗ੍ਰਿਫ਼ਤਾਰਪੋਰਟਰ ਏਅਰਲਾਈਨਜ਼ ਦੀ ਉਡਾਣ ਦੀ ਰੇਜੀਨਾ, ਸਸਕ ਵਿੱਚ ਐਮਰਜੈਂਸੀ ਲੈਂਡਿੰਗਹਵਾਈ ਆਵਾਜਾਈ ਵਿਚ ਵਿਘਨ ਪਾਉਣ ਦੇ ਮਾਮਲੇ ਵਿਚ ਇੱਕ ਸ਼ੱਕੀ ਗ੍ਰਿਫ਼ਤਾਰਅਲਮੋਂਟੇ ਵਿੱਚ ਉੱਤੇ ਡਿੱਗੇ ਦਰੱਖ਼ਤ ਨਾਲ ਜ਼ਖ਼ਮੀ ਔਰਤ ਦੀ ਮੌਤਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀਇੰਮੀਗ੍ਰੇਸ਼ਨ 'ਤੇ ਸਖ਼ਤ ਰੁਖ਼ ਅਪਣਾਉਣ ਦੀ ਲੋੜ : ਪੋਇਲੀਵਰ
 
ਭਾਰਤ

ਫਰੈਂਡਸ਼ਿਪ ਡੇ ਮੌਕੇ ਭਾਰਤ ਵਿੱਚ ਤੀਜੇ ਸਿਆਸੀ ਮੋਰਚੇ ਦੇ ਤਾਣੇ-ਬਾਣੇ ਦੇ ਮੁੱਢ ਦੇ ਸੰਕੇਤ

August 02, 2021 07:43 AM

* ਚੌਟਾਲੇ ਨੇ ਨਿਤਿਸ਼ ਵੱਲੋਂ ਅਗਵਾਈ ਦੀ ਗੱਲ ਚਲਾਈ
* ਖਾਣੇ ਦੇ ਬਹਾਨੇ ਰਾਜਨੀਤੀ ਦਾ ਮੁੱਢ ਬੰਨ੍ਹਣ ਦਾ ਯਤਨ


ਚੰਡੀਗੜ੍ਹ, 1 ਅਗਸਤ, (ਪੋਸਟ ਬਿਊਰੋ)- ਭਾਰਤ ਦੀ ਰਾਜਨੀਤੀ ਇੱਕ ਵਾਰ ਫਿਰ ਇਹ ਗੱਲ ਸਾਬਦੀ ਦਿੱਸ ਰਹੀ ਹੈ ਕਿ ਰਾਜਨੀਤੀ ਵਿੱਚ ਕੁਝ ਵੀ ਬੇਮਤਲਬ ਨਹੀਂ ਹੁੰਦਾਤੇ ਹਰ ਮਿਲਣੀਦਾ ਕੋਈ ਉਦੇਸ਼ ਹੁੰਦਾ ਹੈ, ਭਾਵੇਂ ਉਸ ਨੂੰ ਸ਼ਿਸ਼ਟਾਚਾਰ ਜਾਂ ਕੁਝ ਵੀ ਕਹਿ ਲਿਆ ਜਾਵੇ।ਅੱਜ ਐਤਵਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਤੇ ਹਰਿਆਣਾ ਦੇ ਪੰਜ ਵਾਰੀ ਮੁੱਖ ਮੰਤਰੀ ਰਹਿ ਚੁੱਕੇ ਇਨੈਲੋ ਪਾਰਟੀ ਦੇ ਪ੍ਰਧਾਨ ਓਮਪ੍ਰਕਾਸ਼ ਚੌਟਾਲਾ ਦੀ ਮੁਲਾਕਾਤ ਵੀ ਏਸੇ ਰਾਜਨੀਤਿਕ ਉਦੇਸ਼ ਦੀ ਇਕ ਕੜੀ ਸਮਝ ਕੇ ਇਸ ਨਾਲ ਰਾਜਨੀਤਕ ਚਰਚਾ ਸ਼ੁਰੂ ਹੋ ਗਈ ਹੈ।
ਪਤਾ ਲੱਗਾ ਹੈ ਕਿ ਅੱਜ ਐਤਵਾਰ ਨੂੰ ਓਮ ਪ੍ਰਕਾਸ਼ ਚੌਟਾਲਾ ਅਤੇ ਨਿਤਿਸ਼ ਕੁਮਾਰ ਨੇ ਬੰਦ ਕਮਰੇ ਵਿੱਚ ਕਈ ਘੰਟੇ ਲੰਮੀ ਮੀਟਿੰਗ ਕੀਤੀ, ਭੋਜਨ ਛਕਿਆ ਅਤੇ ਰਾਜਨੀਤੀ ਉੱਤੇ ਚਰਚਾ ਕੀਤੀ।ਦੱਸਿਆ ਗਿਆ ਹੈ ਕਿ ਚੌਟਾਲਾ ਇਹ ਸੋਚ ਕੇ ਚੱਲ ਰਹੇ ਹਨ ਕਿ ਉਨ੍ਹਾਂ ਦੀ ਤੀਸਰੇ ਮੋਰਚੇ ਦੀ ਕਲਪਨਾ ਅੱਗੇ ਤੋਰਨ ਲਈ ਨਿਤਿਸ਼ ਕੁਮਾਰ ਮੋਰਚੇ ਦੀ ਅਗਵਾਈ ਕਰਨ, ਪਰ ਨਿਤਿਸ਼ ਕੁਮਾਰ ਨੇ ਹਾਲੇ ਤੱਕ ਆਪਣੇ ਪੱਤੇ ਨਹੀਂ ਖੋਲ੍ਹੇ। ਨਿਤਿਸ਼ ਕੁਮਾਰ ਖ਼ੁਦ ਇਨੈਲੋ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਦੀ ਗੁਰੂਗ੍ਰਾਮ ਵਾਲੀ ਰਿਹਾਇਸ਼ ਉੱਤੇ ਮਿਲਣ ਗਏ ਸਨ ਤੇ ਦੋਵਾਂ ਵਿਚਾਲੇ ਇਸ ਮੀਟਿੰਗ ਦਾ ਪ੍ਰਬੰਧ ਜਨਤਾ ਦਲ (ਯੂ) ਦੇਜਨਰਲ ਸੈਕਟਰੀ ਡਾ. ਕੇਸੀ ਤਿਆਗੀ ਨੇ ਕਰਵਾਇਆ ਸੀ। ਇਸ ਤੋਂ ਪਹਿਲਾਂਜਦੋਂ ਜੇਬੀਟੀ ਟੀਚਰ ਭਰਤੀ ਕੇਸ ਵਿੱਚ 10 ਸਾਲ ਕੈਦ ਦੀ ਸਜ਼ਾ ਪੂਰੀ ਕਰ ਕੇ ਓਮ ਪ੍ਰਕਾਸ਼ ਚੌਟਾਲਾ ਜੇਲ੍ਹ ਤੋਂ ਨਿਕਲੇ ਤਾਂ ਤਿਆਗੀ ਉਨ੍ਹਾਂ ਨੂੰ ਮਿਲਣ ਗਏ ਸਨ ਤੇ ਓਥੋਂ ਹੀ ਤਿਆਗੀ ਨੇ ਫੋਨ ਉੱਤੇ ਚੌਟਾਲਾ ਨਾਲ ਨਿਤਿਸ਼ ਕੁਮਾਰ ਦੀ ਗੱਲ ਕਰਾਈਸੀ ਅਤੇ ਉਸੇ ਦਿਨ ਨਿਤਿਸ਼ ਕੁਮਾਰ ਨੇ ਚੌਟਾਲਾ ਦਾ ਖਾਣੇ ਲਈ ਆਉਣ ਦਾ ਸੱਦਾ ਪ੍ਰਵਾਨ ਕਰ ਲਿਆ ਸੀ, ਜਿਸ ਪਿੱਛੋਂ ਉਹ ਅੱਜ ਮਿਲੇ ਸਨ।
ਓਮ ਪ੍ਰਕਾਸ਼ ਚੌਟਾਲਾ ਨੇ ਕੇਸੀ ਤਿਆਗੀ ਨਾਲ ਮੁਲਾਕਾਤ ਤੋਂ ਬਾਅਦ ਜਿਸ ਧੜੱਲੇ ਨਾਲ ਇਹ ਬਿਆਨ ਦਿੱਤਾ ਸੀ ਕਿ ਉਹ ਭਾਜਪਾ ਤੇ ਕਾਂਗਰਸ ਖ਼ਿਲਾਫ਼ ਤੀਸਰਾ ਮੋਰਚਾ ਬਣਾਉਣਾ ਚਾਹੁੰਦੇ ਹਨ, ਉਦੋਂ ਲੱਗਦਾ ਸੀ ਕਿ ਉਹ ਕੁਝ ਕਰਨਗੇ, ਜਿਸ ਨਾਲ ਇਨੈਲੋ ਪਾਰਟੀ ਦੇ ਵਰਕਰਾਂ ਨੂੰ ਪਾਰਟੀ ਵਿੱਚ ਮਜ਼ਬੂਤੀ ਨਾਲ ਫਿਰ ਤੋਰਿਆ ਜਾਵੇਅਤੇ ਨਾਲ ਹੀ ਡਿਪਟੀ ਮੁੱਖ ਮੰਤਰੀ ਬਣੇ ਹੋਏ ਪੋਤੇ ਦੁਸ਼ਯੰਤ ਚੌਟਾਲਾ ਦੇ ਜਨਨਾਇਕ ਜਨਤਾ ਪਾਰਟੀ ਬਣਾ ਕੇ ਭਾਜਪਾ ਨਾਲ ਖੜੇ ਹੋਣ ਦੇ ਫ਼ੈਸਲੇ ਉੱਤੇ ਸਵਾਲ ਉਠਾਏ ਜਾਣ। ਚੌਟਾਲਾ ਆਪਣੇ ਪੋਤੇ ਦੁਸ਼ਯੰਤ ਚੌਟਾਲਾ ਦੀ ਖਾਸ ਚਰਚਾ ਨਹੀਂ ਕਰਨਾ ਚਾਹੁੰਦੇ, ਪਰ ਪਰਿਵਾਰ ਅਤੇ ਪਾਰਟੀ ਵਿੱਚਪਾਟਕ ਨਾਲ ਹੋਏ ਨੁਕਸਾਨ ਦੀ ਭਰਪਾਈਲਈ ਪੂਰੀ ਜਾਨ ਲਾ ਦੇਣਾ ਚਾਹੁੰਦੇ ਹਨ। ਤੀਸਰੇ ਮੋਰਚੇ ਦੇ ਗਠਨ ਦੀ ਤਿਆਰੀ ਚੌਟਾਲਾ ਦੀ ਚਰਚਾ ਇਸੇ ਰਣਨੀਤੀ ਦਾ ਹਿੱਸਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਟੇਸਲਾ ਨੇ ਭਾਰਤ `ਚ ਲਾਂਚ ਕੀਤੀ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਦੀ ਯਮੁਨਾ ਨਦੀ `ਚੋਂ ਮਿਲੀ ਲਾਸ਼ ਰਾਸ਼ਟਰਪਤੀ ਨੇ ਚਾਰ ਉੱਘੀਆਂ ਸ਼ਖਸੀਅਤਾਂ ਨੂੰ ਰਾਜ ਸਭਾ ਲਈ ਕੀਤਾ ਨਾਮਜ਼ਦ ਗੁਜਰਾਤ `ਚ ਪੁਲ ਢਹਿਣ ਕਾਰਨ ਵਾਪਰੇ ਹਾਦਸੇ `ਚ 9 ਜਣਿਆਂ ਦੀ ਮੌਤ ਰਾਜਸਥਾਨ `ਚ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ, 2 ਮੌਤਾਂ ਇੱਕ ਨਵੰਬਰ ਤੋਂ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ