ਓਟਵਾ, 16 ਜੁਲਾਈ (ਪੋਸਟ ਬਿਊਰੋ) : ਪਿਛਲੇ ਹਫ਼ਤੇ ਅਲਮੋਂਟੇ ਵਿੱਚ ਇੱਕ 34 ਸਾਲਾ ਔਰਤ, ਜੋ ਕਿ ਇੱਕ ਵੱਡੇ ਦਰੱਖਤ ਦੇ ਟਾਹਣੇ ਨਾਲ ਟਕਰਾ ਗਈ ਸੀ, ਦੀ ਗੰਭੀਰ ਜ਼ਖ਼ਮਾਂ ਨਾਲ ਮੌਤ ਹੋ ਗਈ ਹੈ। ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਦਾ ਅਧਿਕਾਰੀਆਂ ਨੂੰ ਮੰਗਲਵਾਰ 8 ਜੁਲਾਈ ਨੂੰ ਸਵੇਰੇ 8:30 ਵਜੇ ਦੇ ਕਰੀਬ ਇਕ ਔਰਤ `ਤੇ ਦਰੱਖ਼ਤ ਡਿੱਗਣ ਦੇ ਮਾਮਲੇ ਵਿਚ ਐਨ ਅਤੇ ਚਰਚ ਦੀਆਂ ਗਲੀਆਂ ਦੇ ਚੌਰਾਹੇ 'ਤੇ ਬੁਲਾਇਆ ਗਿਆ ਸੀ। ਔਰਤ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਪੁਲਿਸ ਨੂੰ ਐਤਵਾਰ ਨੂੰ ਦੱਸਿਆ ਗਿਆ ਕਿ ਉਸਦੀ ਮੌਤ ਘਟਨਾ ਵਿੱਚ ਲੱਗੀਆਂ ਸੱਟਾਂ ਕਾਰਨ ਹੋਈ ਹੈ। ਪੀੜਤ ਦੀ ਪਛਾਣ ਮਿਸੀਸਿਪੀ ਮਿੱਲਜ਼ ਦੀ ਕੈਲਸੀ ਐਲਿਸ ਵਜੋਂ ਹੋਈ ਹੈ।
ਮਿੱਸੀਸੀਪੀ ਮਿੱਲਜ਼ ਦੀ ਮੇਅਰ ਕ੍ਰਿਸਟਾ ਲੋਰੀ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਕੌਂਸਲ ਅਤੇ ਮਿਊਂਸੀਪਲ ਸਟਾਫ਼ ਵੱਲੋਂ ਉਹ ਮ੍ਰਿਤਕ ਦੇ ਪਰਿਵਾਰ ਅਤੇ ਅਜ਼ੀਜ਼ਾਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਨ। ਇਸ ਔਖੇ ਸਮੇਂ ਦੌਰਾਨ ੳੇਹ ਪਰਿਵਾਰ ਅਤੇ ਅਜ਼ੀਜ਼ਾਂ ਨਾਲ ਹਨ। ਮਿੱਸੀਸੀਪੀ ਮਿੱਲਜ਼ ਦੀ ਨਗਰਪਾਲਿਕਾ ਨੇ ਇਹ ਕਹਿਣ ਤੋਂ ਇਨਕਾਰ ਕਰ ਦਿੱਤਾ ਕਿ ਦਰੱਖਤ ਜਨਤਕ ਜਾਂ ਨਿੱਜੀ ਜਾਇਦਾਦ 'ਤੇ ਸੀ। ਓਪੀਪੀ ਦਾ ਕਹਿਣਾ ਹੈ ਕਿ ਮੁੱਖ ਕੋਰੋਨਰ ਦੇ ਦਫ਼ਤਰ ਨਾਲ ਮਿਲ ਕੇ ਜਾਂਚ ਜਾਰੀ ਹੈ।