Welcome to Canadian Punjabi Post
Follow us on

13

July 2025
ਬ੍ਰੈਕਿੰਗ ਖ਼ਬਰਾਂ :
ਗੋਰ ਸੀਨੀਅਰ ਕਲੱਬ ਬਰੈਂਪਟਨ ਨੇ ਮਨਾਇਆ ਕੈਨੇਡਾ ਡੇਅਰਾਸ਼ਟਰਪਤੀ ਨੇ ਚਾਰ ਉੱਘੀਆਂ ਸ਼ਖਸੀਅਤਾਂ ਨੂੰ ਰਾਜ ਸਭਾ ਲਈ ਕੀਤਾ ਨਾਮਜ਼ਦਪਾਕਿਸਤਾਨ `ਚ ਇਮਰਾਨ ਦੀ ਰਿਹਾਈ ਲਈ ਅੰਦੋਲਨ ਸ਼ੁਰੂ, ਪੀਟੀਆਈ ਪਾਰਟੀ ਦੇ ਨੇਤਾ ਲਾਹੌਰ ਵਿੱਚ ਮਿਲੇਰੂਸ ਨੇ ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਨੂੰ ਕਿਹਾ- ਉੱਤਰੀ ਕੋਰੀਆ ਵਿਰੁੱਧ ਫੌਜੀ ਗਠਜੋੜ ਨਾ ਬਣਾਓਟਰੰਪ ਨੇ ਯੂਰਪੀਅਨ ਯੂਨੀਅਨ ਅਤੇ ਮੈਕਸੀਕੋ 'ਤੇ 30% ਲਗਾਇਆ ਟੈਰਿਫ, ਇੱਕ ਅਗਸਤ ਤੋਂ ਟੈਰਿਫ ਕੀਤੇ ਜਾਣਗੇ ਲਾਗੂਇੰਡੋਨੇਸ਼ੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ `ਚ ਤਿੰਨ ਭਾਰਤੀਆਂ ਦੀ ਮੌਤ ਦੀ ਸਜ਼ਾ ਬਰਕਰਾਰਅਮਰੀਕੀ ਜਾਂਚ ਏਜੰਸੀ ਐੱਫਬੀਆਈ ਅਧਿਕਾਰੀਆਂ ਦੀ ਵਫ਼ਾਦਾਰੀ ਦੀ ਹੋ ਰਹੀ ਜਾਂਚ, ਝੂਠ ਖੋਜਣ ਵਾਲੀ ਮਸ਼ੀਨ ਦੀ ਕੀਤੀ ਜਾ ਰਹੀ ਵਰਤੋਂਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫ
 
ਖੇਡਾਂ

ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿੱਚ ਮਨੂ ਤੇ ਸੌਰਭ ਨੂੰ ਸੋਨ ਤਮਗਾ

September 05, 2019 10:07 AM

ਰੀਓ ਡਿ ਜਨੇਰੀਓ, 4 ਸਤੰਬਰ (ਪੋਸਟ ਬਿਊਰੋ)- ਯੁਵਾ ਨਿਸ਼ਾਨੇਬਾਜ਼ਾਂ ਮਨੂ ਭਾਕਰ ਅਤੇ ਸੌਰਭ ਚੌਧਰੀ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਦਾ ਸੋਨ ਤਮਗਾ ਜਿੱਤਿਆ ਹੈ, ਜਿਸ ਦੇ ਨਾਲ ਭਾਰਤ ਨੇ ਆਈ ਐੱਸ ਐੱਸ ਐਫ ਵਿਸ਼ਵ ਕੱਪ (ਰਾਈਫਲ, ਪਿਸਟਲ) 'ਚ ਚੰਗਾ ਪ੍ਰਦਰਸ਼ਨ ਕੀਤਾ।
ਭਾਰਤ ਦੇ ਅਭਿਸ਼ੇਕ ਵਰਮਾ ਅਤੇ ਯਸ਼ਸਵਿਨੀ ਦੇਸਵਾਲ ਨੇ ਚਾਂਦੀ ਦਾ ਤਮਗਾ ਜਿੱਤਿਆ। ਆਖਰੀ ਦਿਨ ਭਾਰਤ ਨੇ ਸਭ ਤੋਂ ਵੱਧ ਤਮਗੇ ਜਿੱਤੇ। ਇਸ ਨਤੀਜੇ ਪਿੱਛੋਂ ਭਾਰਤ ਇਸ ਸਾਲ ਆਈ ਐੱਸ ਐੱਸ ਐੱਫ ਵਿਸ਼ਵ ਕੱਪ ਦੇ ਚਾਰ ਪੜਾਅ ਵਿੱਚ ਚੋਟੀ ਉਤੇ ਰਿਹਾ ਜਿਸ ਵਿੱਚ ਜੂਨੀਅਰ ਵਰਲਡ ਕੱਪ ਸ਼ਾਮਲ ਹੈ। ਭਾਰਤ ਨੇ ਕੁੱਲ ਨੌਂ 'ਚੋਂ ਪੰਜ ਸੋਨ, ਦੋ ਚਾਂਦੀ ਅਤੇ ਦੋ ਕਾਂਸੀ ਆਪਣੇ ਨਾਂਅ ਕੀਤੇ। ਕਿਸੇ ਹੋਰ ਦੇਸ਼ ਨੇ ਇਥੇ ਇੱਕ ਤੋਂ ਵੱਧ ਸੋਨ ਤਮਗਾ ਨਹੀਂ ਜਿੱਤਿਆ ਹੈ।
ਔਰਤਾਂ ਦੀ 10 ਮੀਟਰ ਏਅਰ ਰਾਈਫਲ ਵਿੱਚ ਦੁਨੀਆ ਦੀ ਨੰਬਰ ਇੱਕ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਅਤੇ ਦੀਪਕ ਕੁਮਾਰ ਨੇ ਮਿਕਸਡ ਏਅਰ ਰਾਈਫਲ ਵਿੱਚ ਚੌਥਾ ਸੋਨ ਤਮਗਾ ਜਿੱਤਿਆ। ਅੰਜੁਮ ਮੁਦਿ੍ਰਲ ਅਤੇ ਦਿਵਿਆਂਸ਼ ਸਿੰਘ ਪੰਵਾਰ ਨੇ ਕਾਂਸੀ ਤਮਗਾ ਜਿੱਤਿਆ ਹੈ। ਏਅਰ ਪਿਸਟਲ ਵਿੱਚ ਮਨੂ ਭਾਕਰ ਤੇ ਸੌਰਭ ਚੌਧਰੀ ਨੇ ਯਸ਼ਸਵਿਨੀ ਅਤੇ ਵਰਮਾ ਨੂੰ 17.15 ਹਰਾ ਕੇ ਸੋਨ ਤਮਗਾ ਜਿੱਤਿਆ। 17 ਸਾਲ ਦੇ ਮਨੂ ਅਤੇ ਸੌਰਭ ਚਾਰੇ ਵਿਸ਼ਵ ਕੱਪ ਪੜਾਅ ਵਿੱਚ ਆਈ ਐੱਸ ਐੱਸ ਐੱਸ ਮਿਕਸਡ ਟੀਮ ਏਅਰ ਪਿਸਟਲ ਦਾ ਸੋਨ ਤਮਗਾ ਜਿੱਤ ਚੁੱਕੇ ਹਨ। ਉਨ੍ਹਾਂ ਨੇ ਕੁਆਲੀਫਿਕੇਸ਼ਨ ਦੇ ਦੂਜੇ ਦੌਰ ਵਿੱਚ 400 ਤੋਂ 394 ਅੰਕ ਬਣਾਏ ਜਿਸ ਵਿੱਚ ਆਖਰੀ 10 ਸ਼ਾਟ ਵਿੱਚ 100 ਹਨ। ਯਸ਼ਸਵਿਨੀ ਅਤੇ ਵਰਮਾ ਦਾ ਸਕੋਰ 386 ਰਿਹਾ। ਚੀਨ ਨੂੰ ਕਾਂਸੀ ਤਮਗਾ ਮਿਲਿਆ। ਇਸ ਤੋਂ ਪਹਿਲਾਂ ਅਪੂਰਵੀ ਅਤੇ ਦੀਪਕ ਨੇ ਇਕਪਾਸੜ ਫਾਈਨਲ ਵਿੱਚ ਚੀਨ ਦੇ ਯਾਂਗ ਕਿਆਨ ਅਤੇ ਯੂ ਹਾਓਨਾਨ ਨੂੰ 16-6 ਨਾਲ ਹਰਾਇਆ। ਦੋਵਾਂ ਨੇ ਦੂਜੇ ਕੁਆਲੀਫਿਕੇਸ਼ਨ ਦੌਰ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ। ਉਨ੍ਹਾਂ ਦਾ ਯੋਗ 419.1 ਰਿਹਾ। ਕਾਂਸੀ ਤਮਗੇ ਮੁਕਾਬਲੇ ਵਿੱਚ ਉਨ੍ਹਾਂ ਨੇ ਹੰਗਰੀ ਦੇ ਐਸਟਰ ਮੇਸਜਾਰੋਸ ਅਤੇ ਪੀਟਰ ਸਿਡੀ ਨੂੰ 16-1- ਨਾਲ ਹਰਾਇਆ।
ਭਾਰਤ ਇਸ ਸਾਲ ਆਈ ਐੱਸ ਐੱਸ ਐੱਫ ਵਿਸ਼ਵ ਕੱਪ ਦੇ ਚਾਰ ਪੜਾਅ ਵਿੱਚ 22 ਤਮਗੇ ਜਿੱਤ ਚੁੱਕਾ ਹੈ ਜਿਸ 'ਚ 16 ਸੋਨ ਤਮਗੇ ਸ਼ਾਮਲ ਹਨ। ਇਸ ਤੋਂ ਪਹਿਲਾਂ ਭਾਰਤ ਨੇ ਕੁੱਲ 19 ਸੋਨ ਤਮਗੇ ਜਿੱਤੇ ਸਨ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਬਰਮਿੰਘਮ ਟੈਸਟ ਵਿਚ ਭਾਰਤ ਨੇ ਇੰਗਲੈਂਡ ਨੂੰ 336 ਦੌੜਾਂ ਨਾਲ ਹਰਾਇਆ, ਲੜੀ ਵਿਚ ਕੀਤੀ ਬਰਾਬਰੀ ਕੈਨੇਡੀਅਨ ਸਪ੍ਰਿੰਟ ਕੈਨੋਇਸਟ ਕੇਟੀ ਵਿਨਸੈਂਟ ਨੇ ਰਾਸ਼ਟਰੀ ਟਰਾਇਲਾਂ ਵਿੱਚ ਬਣਾਇਆ ਵਿਸ਼ਵ ਰਿਕਾਰਡ ਕੈਨੇਡਾ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ ਫਲੋਰੀਡਾ ਪੈਂਥਰਜ਼ ਨੇ ਲਗਾਤਾਰ ਦੂਜੇ ਸਾਲ ਆਇਲਰਜ਼ ਨੂੰ ਹਰਾ ਕੇ ਸਟੈਨਲੀ ਕੱਪ ਜਿੱਤਿਆ ਤੈਰਾਕ ਮੈਕਿੰਟੋਸ਼ ਨੇ ਪੰਜ ਦਿਨਾਂ ਵਿੱਚ ਤੀਜਾ ਵਿਸ਼ਵ ਰਿਕਾਰਡ ਤੋੜਿਆ ਯੂਈਐੱਫਏ ਨੇਸ਼ਨਜ਼ ਲੀਗ ਦੇ ਫਾਈਨਲ `ਚ ਪੁਰਤਗਾਲ ਨੇ ਸਪੇਨ ਨੂੰ ਪੈਨਲਟੀ ਸ਼ੂਟਆਊਟ `ਚ ਹਰਾਇਆ ਇਰਾਨੀ ਤੇ ਪਾਓਲਿਨੀ ਨੇ ਫਰੈਂਚ ਓਪਨ ਦਾ ਮਹਿਲਾ ਡਬਲਜ਼ ਖਿਤਾਬ ਜਿੱਤਿਆ ਪੰਜ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਟੀਮ ਇੰਗਲੈਂਡ ਲਈ ਰਵਾਨਾ, ਪਹਿਲਾ ਮੈਚ 20 ਜੂਨ ਤੋਂ ਭਾਰਤ ਖ਼ਿਲਾਫ ਟੈਸਟ ਸੀਰੀਜ਼ ਲਈ ਇੰਗਲੈਂਡ ਟੀਮ ਦਾ ਹੋਇਆ ਐਲਾਨ ਅਲਕਾਰਾਜ਼, ਸਵਿਯਾਤੇਕ ਅਤੇ ਸਬਾਲੇਂਕਾ ਫ੍ਰੈਂਚ ਓਪਨ ਦੇ ਸੈਮੀਫਾਈਨਲ ’ਚ