ਡਾ. ਸੁਖਦੇਵ ਸਿੰਘ ਝੰਡ
ਫ਼ੋਨ : 647-567-9128
ਗੱਲ 1947 ਦੀ ‘ਵੰਡ’ ਤੋਂ ਬਹੁਤ ਪਹਿਲਾਂ ‘ਬਾਰਾਂ’ ਵੱਸਣ ਦੇ ਸਮੇਂ ਦੀ ਹੈ।
ਲਹਿੰਦੇ ਪੰਜਾਬ ਦੀ ਆਪਣੀ ਯਾਤਰਾ ਬਾਰੇ ਛਪੇ ਮੇਰੇਸਫ਼ਰਨਾਮੇ ‘ਪੁਰਖ਼ਿਆਂ ਦਾ ਦੇਸ’ ਵਿੱਚ ਮੈਂ ਆਪਣੇ ਪੁਰਖ਼ਿਆਂ ਦੇ ਪਿੰਡ ‘ਚੱਕ ਨੰਬਰ 202 ਗੱਟੀ ਤਲਾਵਾਂ’ ਬਾਰੇ ਜ਼ਿਕਰ ਕਰਦਿਆਂ ਉੱਥੇ ਆਪਣੇ ਦਾਦਾ ਜੀ ਵੱਲੋਂ ਇਸ ਪਿੰਡ ਵਿੱਚ ਮਸਜਿਦ ਬਨਾਉਣ ਬਾਰੇਥੋੜ੍ਹਾ ਜਿਹਾ ਵੇਰਵਾ ਦਰਜ ਕੀਤਾ ਹੈਜੋ ਸੰਖੇਪ ਵਿੱਚ ਇਸ ਪ੍ਰਕਾਰ ਹੈ :
“ਪੁਰਖ਼ਿਆਂ ਦੇ ਪਿੰਡ ‘ਚੱਕ ਨੰਬਰ 202 ਗੱਟੀ ਤਲਾਵਾਂ’ ਵਿੱਚ ਸਾਡੇ ਮੇਜ਼ਬਾਨ ਭਰਾਵਾਂ ਜ਼ਹੂਰ ਹੁਸੈਨ ਤੇ ਮੁਨੱਵਰ ਹੁਸੈਨ ਹੁਰਾਂ ਦੇ ਘਰ ਦੇ ਸਾਹਮਣੇ ਪਾਸੇ ਇਕ ਸ਼ਾਨਦਾਰ ਮਸਜਿਦ ਹੈ। ਇਸ ਦੇ ਬਾਰੇ ਗੱਲ ਕਰਦਿਆਂ ਵੱਡੇ ਭਰਾ ਮੁਨੱਵਰ ਹੁਸੈਨ ਨੇ ਦੱਸਿਆ ਕਿ ਇਹ ਮਸਜਿਦ ਸਾਡੇ ਦਾਦਾ ਜੀ ਨੰਬਰਦਾਰ ਠਾਕਰ ਸਿੰਘ ਨੇ ਆਪਣੇ ਵੱਲੋਂ ਇਹ ਥਾਂ ਦੇ ਕੇ ਅਤੇ ਆਪਣੇ ਸਮੇਤ ਪਿੰਡ ਦੇ ਹੋਰ ਸਿੱਖ-ਪਰਿਵਾਰਾਂਵੱਲੋਂਮਾਇਆ ਇਕੱਤਰ ਕਰਕੇ ਵੱਡਮੁੱਲਾ ਯੋਗਦਾਨ ਪਾ ਕੇ ਤਿਆਰ ਕਰਵਾਈ ਸੀ। ਉਦੋਂ ਇਹ ਮਸਜਿਦ ਕੱਚੀ ਹੁੰਦੀ ਸੀ ਅਤੇ ਬਾਅਦ ਵਿਚ ਉਸ ਨੂੰ ਢਾਹ ਕੇ ਇਹ ਪੱਕੀ ਮਸਜਿਦ ਬਣਵਾਈ ਗਈ।“
ਦੋਹਾਂ ਦੋਸਤਾਂ (ਜ਼ਰੂਰ ਹੁਸੈਨ ਹੋਰਾਂ ਦੇ ਦਾਦਾ ਜੀ ਬਹਾਰਦੀਨ ਤੇ ਮੇਰੇ ਦਾਦਾ ਜੀ ਨੰਬਰਦਾਰ ਠਾਕਰ ਸਿੰਘ) ਦੇ ਆਪਸੀ ਪ੍ਰੇਮ-ਪਿਆਰ, ਦੋਸਤੀਤੇ ਭਾਈਚਾਰੇ ਦਾ ਇਹ ਸਬੂਤ ਸਾਨੂੰ ਪ੍ਰਤੱਖ ਦਿਖਾਈ ਦੇ ਰਿਹਾ ਸੀ। ਮੁਨੱਵਰ ਨੇ ਦੱਸਿਆ ਕਿ ਦੋਵੇਂ ਦੋਸਤ ਲੱਗਭੱਗ ਹਰ ਰੋਜ਼ ਹੀ ਮਿਲਦੇਸਨ।ਬਹਾਰਦੀਨ ਹੁਰਾਂ ਦੀ ਦਰਜ਼ੀ ਦੀ ਦੁਕਾਨ ਸੀ ਤੇ ਮੇਰੇ ਦਾਦਾ ਜੀ ਉੱਥੇ ਆਪਣੇ ਦੋਸਤ ਕੋਲ ਕਈ ਕਈ ਘੰਟੇ ਬੈਠ ਕੇ ਉਨ੍ਹਾਂ ਦੇ ਨਾਲ ਗੱਲਾਂ-ਬਾਤਾਂ ਮਾਰਦੇ ਰਹਿੰਦੇ ਸਨ।
ਪਰਿਵਾਰ ਦੇ ਚਾਰ ਮੈਂਬਰਾਂ ਦੀ ਪਾਕਿਸਤਾਨ ਦੀ ਸਾਡੀ ਇਸ ਫੇਰੀ ਸਬੰਧੀ ਸ਼ਾਹਮੁਖੀ ਵਿੱਚ ਲਾਹੌਰ ਤੋਂ ਛਪੀ ਇਸ ਪੁਸਤਕ ਨੂੰ ਪੜ੍ਹਨ ਤੋਂ ਬਾਅਦ ਮੇਜ਼ਬਾਨ ਜ਼ਹੂਰ ਹੁਸੈਨ ਨੇ ਇਸ ਬਾਰੇ ਫ਼ੋਨ ‘ਤੇ ਗੱਲ ਕਰਦਿਆਂ ਇਸਦੇ ਹੋਰਵਿਸਥਾਰ ਵਿੱਚ ਜਾਂਦਿਆਂਹੋਇਆਂਮੈਨੂੰ ਫ਼ੋਨ ‘ਤੇ ਦੱਸਿਆ ਕਿ ਸਾਡੇ ਦਾਦਾ ਜੀ ਵੱਲੋਂ ਦਿੱਤੀ ਗਈ ਜ਼ਮੀਨ ਵਿੱਚ ਇਸ ਮਸਜਿਦ ਦੇ ਬਣਨ ਸਮੇਂ ਉਨ੍ਹਾਂ ਦੇ ਵੱਲੋਂ ਤੇ ਪਿੰਡ ਦੇ ਵਸਨੀਕ ਕੁਝ ਹੋਰ ਸਿੱਖ ਪਰਿਵਾਰਾਂ ਵੱਲੋਂ ਮਸਜਿਦ ਬਨਾਉਣ ਲਈ ਜਦੋਂ ਕੁਝ ਵਿੱਤੀ ਮਦਦ ਦੇਣ ਦੀ ਪੇਸ਼ਕਸ਼ ਕੀਤੀ ਗਈ ਤਾਂ ਪਿੰਡ ਦੇ ਕੱਟੜ ਕਿਸਮ ਦੇ ਕਈ ਮੁਸਲਮਾਨਾਂ ਨੇ ਇਸ ‘ਤੇ ਇਤਰਾਜ਼ ਕੀਤਾ ਕਿ ਉਹ ਗ਼ੈਰ-ਮੁਸਲਮਾਨਾਂ ਕੋਲੋਂ ਮਸਜਿਦ ਦੇ ਲਈ ਪੈਸੇ ਨਹੀਂ ਲੈ ਸਕਦੇ, ਜਿੱਥੇ ਬੈਠ ਕੇ ਉਨ੍ਹਾਂ ਨੇ ਨਿਮਾਜ਼ ਅਦਾ ਕਰਨੀ ਹੈ।
ਉਨ੍ਹਾਂ ਦੇ ਇਸ ਇਤਰਾਜ਼ ਨੂੰ ਦੂਰ ਕਰਨ ਲਈ ਸਾਡੇ ਦਾਦਾ ਜੀ ਨੰਬਰਦਾਰ ਠਾਕਰ ਸਿੰਘ ਨੇ ਕਿਹਾ, “ਤੁਹਾਡਾ ਇਤਰਾਜ਼ ਬਿਲਕੁਲ ਜਾਇਜ਼ ਏ। ਠੀਕ ਏ, ਪਰ ਜੇਕਰ ਮਸਜਿਦ ਦੇ ਤਾਮੀਰ ਕਰਨ ਵਿੱਚ ਤੁਸੀਂ ਸਾਡਾ ਹਿੱਸਾ ਨਹੀਂ ਪਾ ਸਕਦੇ ਤਾਂ ਉੱਥੇ ਬਣਾਏ ਜਾਣ ਵਾਲੇ ਗ਼ੁਸਲਖ਼ਾਨਿਆਂ ਦੇ ਲਈ ਤਾਂ ਇਹ ਪੈਸੇ ਵਰਤ ਹੀ ਸਕਦੇ ਹੋ।“ ਦਾਦਾ ਦੇ ਇਸ ਸੁਝਾਅ ‘ਤੇ ਉਹ ਸਾਰੇ ਸਹਿਮਤ ਹੋ ਗਏ ਅਤੇ ਉਨ੍ਹਾਂ ਨੇ ਪਿੰਡ ਦੇ ਸਿੱਖ-ਵਾਸੀਆਂ ਵੱਲੋਂ ਦਿੱਤੀ ਗਈ ਉਹ ਮਾਲੀ ਮਦਦ ਸਵੀਕਾਰ ਕਰ ਲਈ।
ਪੱਕਾ ਪਤਾ ਤਾਂ ਕਿਸੇ ਨੂੰ ਵੀ ਨਹੀਂ ਹੋਣਾ ਕਿ ਉਨ੍ਹਾਂ ਦੇ ਵੱਲੋਂ ਦਿੱਤੀ ਗਈ ਉਹ ਰਕਮ ਮਸਜਿਦ ਦੇ ਕਿਸੇ ਹਿੱਸੇ, ਗੁਸਲਖ਼ਾਨਿਆਂ ਜਾਂ ਕਿਸੇ ਹੋਰ ਕੰਮ ਲਈ ਵਰਤੀ ਗਈ ਹੋਵੇ।
ਕਿਤੇ ਵੀ ਖ਼ਰਚੀ ਵਰਤੀ ਗਈ ਹੋਵੇ, ਇਸ ਨਾਲ ਕੀ ਫ਼ਰਕ ਪੈਂਦਾ ਹੈ।