ਇਸਲਾਮਾਬਾਦ, 21 ਮਈ (ਪੋਸਟ ਬਿਊਰੋ): ਐਤਵਾਰ ਸਵੇਰੇ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਇੱਕ ਆਰਮੀ ਸਕੂਲ ਬੱਸ 'ਤੇ ਆਤਮਘਾਤੀ ਹਮਲਾ ਹੋਇਆ। ਇਸ ਵਿੱਚ 3 ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਵਿੱਚ 35 ਬੱਚੇ ਵੀ ਜ਼ਖਮੀ ਹੋਏ ਹਨ।
ਇਹ ਘਟਨਾ ਖੁਜ਼ਦਾਰ ਜਿ਼ਲ੍ਹੇ ਦੀ ਹੈ। ਬੱਸ ਵਿੱਚ 40 ਬੱਚੇ ਸੈਨਿਕ ਸਕੂਲ ਜਾ ਰਹੇ ਸਨ। ਫਿਰ ਹਮਲਾ ਕੀਤਾ ਗਿਆ। ਪ੍ਰਧਾਨ ਮੰਤਰੀ ਸ਼ਾਹਬਾਜ਼ ਅਤੇ ਪਾਕਿਸਤਾਨੀ ਫੌਜ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ ਅਤੇ 'ਭਾਰਤੀ ਅੱਤਵਾਦੀ ਏਜੰਟਾਂ' ਨੂੰ ਇਸਦੇ ਲਈ ਜਿ਼ੰਮੇਵਾਰ ਠਹਿਰਾਇਆ ਹੈ।
ਪਾਕਿਸਤਾਨ ਨੇ ਇਸ ਦਾਅਵੇ ਦੇ ਸਮਰਥਨ ਵਿੱਚ ਹਾਲੇ ਤੱਕ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ। ਭਾਰਤ ਸਰਕਾਰ ਨੇ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
2014 ਵਿੱਚ, ਅੱਤਵਾਦੀਆਂ ਨੇ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਇੱਕ ਫੌਜੀ ਸਕੂਲ 'ਤੇ ਹਮਲਾ ਕੀਤਾ ਸੀ ਅਤੇ 130 ਤੋਂ ਵੱਧ ਬੱਚਿਆਂ ਨੂੰ ਮਾਰ ਦਿੱਤਾ ਸੀ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਉਸ ਹਮਲੇ ਦੀ ਜਿ਼ੰਮੇਵਾਰੀ ਲਈ ਸੀ। ਹੁਣ ਤੱਕ ਕਿਸੇ ਨੇ ਵੀ ਬਲੋਚਿਸਤਾਨ ਵਿੱਚ ਇਸ ਹਮਲੇ ਦੀ ਜਿ਼ੰਮੇਵਾਰੀ ਨਹੀਂ ਲਈ ਹੈ।