(ਬਰੈਂਪਟਨ/ਬਾਸੀ ਹਰਚੰਦ ) ਬੇਸ਼ਕ ਵਿਸਾਖੀ ਪੰਜਾਬ ਦਾ ਪ੍ਰਸਿੱਧ ਸੱਭਿਆਚਾਰਕ ਤਿਉਹਾਰ ਵੀ ਹੈ । ਪਰ ਇਸ ਦੇ ਨਾਲ ਸਿੱਖਾਂ ਦੇ ਲਈ ਵਿਸਾਖ ਦੇ ਮਹੀਨੇ ਦੀ ਪਹਿਲੀ ਤਰੀਕ ਬਹੁਤ ਹੀ ਮਹਾਨਤਾ ਰੱਖਦੀ ਹੈ । ਇਸ ਦਿਨ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਰਤ ਦੇ ਇਤਿਹਾਸ ਵਿੱਚ ਅਲੌਕਿਕ ਘਟਨਾ ਵਾਪਰੀ ਜਿਸ ਨੇ ਲੋਕਾਂ ਦੀ ਜਿੰਦਗੀ ਅਤੇ ਜਿੰਦਗੀ ਦਾ ਮਿਸ਼ਨ ਹੀ ਬਦਲ ਦਿਤਾ। ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਹਰ ਸਿੱਖ ਅਨੁਆਈ ਨੂੰ ਜ਼ੁਲਮ ਵਿਰੁਧ ਲੜਣ ਲਈ ਨਿਡਰ ਬਣਾ ਦਿਤਾ । ਇੱਕ ਅਜਿਹਾ ਖਾਲਸਾ ਪੰਥ ਸਜਾ ਦਿਤਾ ਜਿਸ ਦੀ ਮਿਸਾਲ ਦੁਨੀਆਂ ਵਿੱਚ ਕਿਧਰੇ ਨਹੀਂ ਮਿਲਦੀ । ਪਹਿਲੀ ਵਿਸਾਖ ਨੂੰ ਸਿੱਖ ਅਨੁਆਈ ਇਸ ਦਿਨ ਨੂੰ ਬੜੀ ਸ਼ਰਧਾਂ ਨਾਲ ਮਨਾ ਕੇ ਆਪਣੇ ਮਹਾਨ ਬੇਮਿਸਾਲ ਗੁਰੂ ਜੀ ਦੀ ਸਿਖਿਆ ਨੂੰ ਅਪਣੇ ਮਨਾਂ ਦੀ ਧਾਰਨਾ ਬਣਾਉੰਦੇ ਹਨ । ਇਸ ਦਿਹਾੜੇ ਨੂੰ ਮੁੱਖ ਰੱਖਦਿਆਂ ਪੈਨਾਹਿਲ ਸੀਨੀਅਰਜ ਕਲੱਬ ਨੇ ਇਹ ਦਿਹਾੜਾ ਪੈਨਾਹਿਲ ਪਾਰਕ ਵਿਖੇ ਮਨਾਇਆ । ਲੱਗ ਪੱਗ ਇੱਕ ਅੱਸੀ ਦੇ ਕਰੀਬ ਸੰਗਤ ਪਾਰਕ ਵਿੱਚ ਇਕੱਤਰ ਹੋ ਗਈ। ਜੰਗੀਰ ਸਿੰਘ ਸੈਭੀਂ ਪ੍ਰਧਾਨ ਅਸੋਸੀਏਸ਼ਨ ਆਫ ਸੀਂਨੀਅਰਜ਼ ਕਲੱਬ ਅਤੇ ਹਰਚੰਦ ਸਿੰਘ ਬਾਸੀ ਨੇ ਆਈ ਸੰਗਤ ਨੂੰ ਵਿਸਾਖੀ ਦਿਹਾੜੇ ਦੀ ਮਹਾਨਤਾ ਬਾਰੇ ਸੰਬੋਧਨ ਕੀਤਾ । ਅਵਤਾਰ ਸਿੰਘ ਪ੍ਰਧਾਨ, ਕੁਲਵੰਤ ਸਿੰਘ ਜੰਜੂਆ ਸਕੱਤਰ, ਸੁਖਦੇਵ ਸਿੰਘ ਮਾਨ, ਬਲਦੇਵ ਕ੍ਰਿਸ਼ਨ , ਮਾਸਟਰ ਮਹਿੰਦਰ ਸਿੰਘ, ਨਿਰਮਲ ਸਿੰਘ ਖੰਘੂੜਾਂ, ਛਿੰਦਰ ਸਿਘ, ਜਗਤਾਰ ਸਿੰਘ ਮੋਰਾਂ ਵਾਲੀ, ਸੁਖਦੇਵ ਸਿੰਘ ਮੂਕਰ , ਜਸਵੰਤ ਸਿੰਘ ਕੋਕਰੀ, ਸੁਖਦੇਵ ਸਿੰਘ ,ਜਸਵਿੰਦਰ ਸਿੰਘ ਰੱਖੜਾ, ਰਣਜੀਤ ਸਿੰਘ ਜੌਹਲ ਆਦਿ ਨੇ ਸੰਗਤਾਂ ਦੀ ਸੇਵਾ ਕਰਨ ਲਈ
ਮਠਿਆਈ ਚਾਹ ਪਾਣੀ ਆਦਿ ਦਾ ਬਹੁਤ ਹੀ ਸੁਚੱਜਾ ਅਤੇ ਖੁੱਲਾ ਡੁੱਲਾ ਪ੍ਰਬੰਧ ਕੀਤਾ । ਇੱਕ ਬੀਬੀ ਘਰ ਤੋਂ ਸ਼ਰਧਾ ਨਾਲ ਪ੍ਰਸ਼ਾਦ ਦੀ ਦੇਗ ਬਣਾ ਕੇ ਲਿਆਈ ਜੋ ਸੰਗਤਾਂ ਵਿੱਚ ਵਰਤਾਈ ਗਈ। ਬੀਬੀਆਂ ਬੱਚਿਆਂ ਅਤੇ ਆਦਮੀਆ ਨੇ ਬੜੇ ਉਤਸ਼ਾਹ ਨਾਲ ਸਮਾਗਮ ਵਿੱਚ ਹਿਸਾ ਲਿਆਂ। ਰੈਡ ਵਿਲੋ ਕਲੱਬ ਤੋਂ ਅਮਰਜੀਤ ਸਿੰਘ, ਡੌਨ ਮਨਾਕਰ ਕਲੱਬ ਤੋਂ ਅਮਰੀਕ ਸਿੰਘ ਕੁਮਰੀਆ ਸ਼ਾਮਲ ਹੋਏ। ਸਿਟੀ ਕੌਂਸਲਰ ਰੌਡ ਪਾਵਰ ਵਿਸ਼ੇਸ਼ ਸੱਦੇ ਤੇ ਸ਼ਾਮਲ ਹੋਏ ਉਹਨਾਂ ਨਾਲ ਪਾਰਕ ਅਤੇ ਆਲੇ ਦੁਆਲੇ ਦੀਆਂ ਸਮੱਸਿਆਵਾਂ ਦਾਵਿਚਾਰ ਵਟਾਂਦਰਾ ਕੀਤਾ ਉਹਨਾਂ ਗੰਭੀਰਤਾ ਨਾਲ ਵਿਚਾਰ ਕਰਕੇ ਸਮੱਸਿਆਵਾਂ ਦੇ ਹੱਲ ਕਰਨ ਦਾ ਭਰੋਸਾ ਦਿਤਾ। ਲੱਗ ਪੱਗ ਦੋ ਢਾਈ ਘੰਟੇ ਪ੍ਰੋਗਰਾਮ ਚੱਲਿਆ । ਅੰਤ ਵਿੱਚ ਕੁਲਵੰਤ ਸਿਘ ਜੰਜੂਆ ਕਲੱਬ ਦੇ ਸਕੱਤਰ ਨੇ ਪ੍ਰੋਗਰਾਮ ਵਿੱਚ ਸ਼ਾਮਲ ਸਾਰੀ ਸੰਗਤ ਦਾ ਧੰਨਵਾਦ ਕੀਤਾ।