ਮਿਸੀਸਾਗਾ, 15 ਮਈ (ਪੋਸਟ ਬਿਊਰੋ): ਬੁੱਧਵਾਰ ਨੂੰ ਮਿਸੀਸਾਗਾ ਵਿੱਚ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਦੁਪਹਿਰ ਵੇਲੇ ਡਿਕਸਨ ਅਤੇ ਡੇਰੀ ਸੜਕਾਂ ਦੇ ਨੇੜੇ, ਟ੍ਰੈਨਮੇਰ ਡਰਾਈਵ ਅਤੇ ਟੈਲਫੋਰਡ ਵੇਅ ਦੇ ਖੇਤਰ ਵਿੱਚ ਵਾਪਰੀ। ਪੀਲ ਪੁਲਿਸ ਨੇ ਕਿਹਾ ਕਿ ਅਧਿਕਾਰੀਆਂ ਨੂੰ 40 ਸਾਲਾਂ ਦਾ ਇੱਕ ਵਿਅਕਤੀ ਜ਼ਖ਼ਮੀ ਹਾਲਤ ਵਿਚ ਮਿਲਿਆ, ਜਿਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਹੋਮੋਸਾਈਡ ਯੂਨਿਟ ਨੇ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਹੈ। ਪੁਲਿਸ ਨੇ ਸੰਭਾਵਿਤ ਸ਼ੱਕੀਆਂ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਹੈ। ਜਾਣਕਾਰੀ ਅਨੁਸਾਰ ਵਿਕਅਤੀ ਦੀ ਪਹਿਚਾਣ ਕਾਰੋਬਾਰੀ ਹਰਜੀਤ ਸਿੰਘ ਢੱਡਾ ਵਜੋਂ ਹੋਈ ਹੈ। ਪੁਲਿਸ ਨੇ ਕਿਹਾ ਕਿ ਉਹ ਵੀਡੀਓ ਫੁਟੇਜ ਲਈ ਜਨਤਾ ਨੂੰ ਅਪੀਲ ਕਰ ਰਹੇ ਹਨ। ਜੇ ਕੋਈ ਗਵਾਹ ਅੱਗੇ ਆਵੇ ਅਤੇ ਕਤਲ ਬਿਊਰੋ ਨਾਲ ਗੱਲ ਕਰੇ।
ਇੱਕ ਗਵਾਹ ਜੋ ਘਟਨਾ ਵਾਲੀ ਥਾਂ ਤੋਂ ਸੜਕ ਦੇ ਦੂਜੇ ਪਾਸੇ ਕੰਮ ਕਰ ਰਿਹਾ ਸੀ, ਨੇ ਦੱਸਿਆ ਕਿ ਉਸਨੇ ਇੱਕ ਦਰਜਨ ਤੋਂ ਵੱਧ ਗੋਲੀਆਂ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਉਹ ਦੇਖਣ ਭੱਜਾ ਕਿ ਕਿ ਹੋਇਆ ਹੈ। ਉਸਨੇ ਪੀੜਤ ਦੀ ਮਦਦ ਕਰਦੇ ਕਿਸੇ ਨੂੰ ਦੇਖਣ ਦਾ ਵੀ ਜਿ਼ਕਰ ਕੀਤਾ।