ਓਟਵਾ, 1 ਮਈ (ਪੋਸਟ ਬਿਊਰੋ): ਸਾਬਕਾ ਕੰਜ਼ਰਵੇਟਿਵ ਨੇਤਾ ਅਤੇ ਕੰਜ਼ਰਵੇਟਿਵ-ਸਸਕੇਚੇਵਾਨ ਇਲੈਕਟ ਐਂਡਰਿਊ ਸ਼ੀਅਰ ਨੇ ਕਿਹਾ ਕਿ ਪਿਅਰੇ ਪੋਲਿਏਵਰ ਆਪਣੀ ਸੀਟ ਹਾਰਨ ਅਤੇ ਲਿਬਰਲਾਂ ਨੂੰ ਹਰਾਉਣ ਦੇ ਆਪਣੇ ਚੌਥੇ ਅਸਫਲ ਯਤਨ ਵਿੱਚ ਪਾਰਟੀ ਦੀ ਅਗਵਾਈ ਕਰਦਿਆਂ ਪਾਰਟੀ ਨੇਤਾ ਦੇ ਰੂਪ ਵਿੱਚ ਬਣੇ ਰਹਿਣਗੇ। ਉਨ੍ਹਾਂ ਕਿਹਾ ਕਿ ਪਿਅਰੇ ਇੱਕ ਯੋਧਾ ਹਨ ਅਤੇ ਉਹ ਉਨ੍ਹਾਂ ਲੋਕਾਂ ਲਈ ਅਜਿਹਾ ਕਰ ਰਹੇ ਹੈ ਜੋ ਇਸ ਸਰਕਾਰ ਲਈ ਪਿੱਛੇ ਰਹਿ ਗਏ ਹਨ। ਇਹੀ ਵਾਸਤਵ ਵਿੱਚ ਉਨ੍ਹਾਂ ਨੂੰ ਪ੍ਰੇਰਿਤ ਕਰਦਾ ਹੈ। ਇੱਕ ਮਹੱਤਵਪੂਰਣ ਉਲਟਫੇਰ ਵਿੱਚ ਪੋਲਿਏਵਰ ਓਟਵਾ ਖੇਤਰ ਦੇ ਕਾਰਲਟਨ ਵਿੱਚ ਹਾਰ ਗਏ।
ਇੱਕ ਇੰਟਰਵਿਊ ਵਿਚ ਪੁੱਛੇ ਜਾਣ `ਤੇ ਕਿ ਕੀ ਕੋਈ ਪੋਲੀਵਰੇ ਲਈ ਆਪਣੀ ਸੀਟ ਛੱਡਣਗੇ ? ਸ਼ੀਅਰ ਨੇ ਸਿੱਧੇ ਜਵਾਬ ਨਹੀਂ ਦਿੱਤਾ, ਕਿਹਾ ਕਿ ਅਜੇ ਸ਼ੁਰੂਆਤੀ ਦਿਨ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿਵੇਂ-ਜਿਵੇਂ ਅਸੀ ਮੁਸ਼ਕਿਲ ਦਿਨਾਂ `ਚੋਂ ਗੁਜ਼ਰਾਂਗੇ, ਚੀਜ਼ਾਂ ਨੂੰ ਸਮਝਾਂਗੇ, ਅਸੀਂ ਇੱਕ ਜਿ਼ਆਦਾ ਇੱਕਜੁਟ, ਵੱਡੀ ਟੀਮ ਦੇ ਨਾਲ ਜਿ਼ਆਦਾ ਪ੍ਰਾਂਤਾਂ ਤੋਂ ਤਰਜਮਾਨੀ ਦੇ ਨਾਲ ਦੂਜੇ ਪਾਸੇ ਆਵਾਂਗੇ ਅਤੇ ਪਿਅਰੇ ਉਹ ਵਿਅਕਤੀ ਹਨ, ਜੋ ਜਿੱਤ ਦਿਵਾ ਸਕਦੇ ਹਨ।
ਪੋਲਿਏਵਰ ਦੇ ਸੀਟ ਹਾਰਨ ਬਾਰੇ ਸ਼ੀਰ ਨੇ ਸਵੀਕਾਰ ਕੀਤਾ ਕਿ ਅਜੇ ਹੋਰ ਕੰਮ ਕਰਨਾ ਹੈ ਲੇਕਿਨ ਦਲੀਲ਼ ਦਿੱਤੀ ਕਿ ਪਾਰਟੀ ਨੇ ਇਤਿਹਾਸਿਕ ਵਾਧਾ ਵੇਖਿਆ ਹੈ। ਇਸ ਯਾਤਰਾ ਵਿੱਚ ਇੱਕ ਹੋਰ ਕਦਮ ਹੈ, ਪਰ ਇੱਥੇ ਸਮਰਥਨ ਦਾ ਇੱਕ ਵੱਡਾ ਆਧਾਰ ਹੈ ਜਿਸਨੂੰ ਅਸੀਂ ਪਿਅਰੇ ਪੋਲਿਏਵਰ ਦੀ ਪ੍ਰੇਰਣਾਦਾਇਕ ਅਗਵਾਈ ਤੋਂ ਬਿਨ੍ਹਾਂ ਹਾਸਲ ਨਹੀਂ ਕਰ ਸਕਦੇ ਸੀ। ਚੋਣ ਕੈਨੇਡਾ ਅਨੁਸਾਰ ਕੰਜ਼ਰਵੇਟਿਵਜ਼ ਨੂੰ ਚੋਣਾਂ ਵਿੱਚ 8,086,051 ਵੋਟਾਂ ਮਿਲੀਆਂ, ਜੋ ਕੁਲ ਵੋਟ ਦਾ 41.3 ਫ਼ੀਸਦੀ ਹੈ।