ਬ੍ਰੈਂਪਟਨ ਵਿੱਚ ਪੰਜਾਬੀ ਮੂਲ ਦੇ ਉਮੀਦਵਾਰਾਂ ਨੂੰ ਮਿਲੀਆਂ ਪੰਜ ਸੀਟਾਂ
ਕੈਨੇਡਾ ਚੋਣਾਂ 2025: ਬ੍ਰੈਂਪਟਨ ਵਿੱਚ ਪੰਜਾਬੀ ਮੂਲ ਦੇ ਉਮੀਦਵਾਰਾਂ ਨੂੰ ਮਿਲੀਆਂ ਪੰਜ ਸੀਟਾਂ:
-ਲਿਬਰਲ ਪਾਰਟੀ ਤੋਂ ਰੂਬੀ ਸਹੋਤਾ ਨੇ ਬ੍ਰੈਂਪਟਨ ਨੌਰਥ ਤੋਂ ਕੰਜ਼ਰਵੇਟਿਵ ਅਮਨਦੀਪ ਜੱਜ ਨੂੰ ਹਰਾਇਆ।
-ਲਿਬਰਲ ਉਮੀਦਵਾਰ ਮਨਿੰਦਰ ਸਿੱਧੂ ਨੇ ਬ੍ਰੈਂਪਟਨ ਈਸਟ ਤੋਂ ਕੰਜ਼ਰਵੇਟਿਵ ਉਮੀਦਵਾਰ ਬੌਬ ਦੋਸਾਂਝ ਨੂੰ ਹਰਾਇਆ।
-ਲਿਬਰਲ ਉਮੀਦਵਾਰ ਅਮਨਦੀਪ ਸੋਹੀ ਨੇ ਬ੍ਰੈਂਪਟਨ ਸੈਂਟਰ ਤੋਂ ਤਰਨ ਚਾਹਲ ਨੂੰ ਹਰਾਇਆ।
-ਲਿਬਰਲ ਉਮੀਦਵਾਰ ਸੋਨੀਆ ਸਿੱਧੂ ਨੇ ਬ੍ਰੈਂਪਟਨ ਸਾਊਥ ਤੋਂ ਕੰਜ਼ਰਵੇਟਿਵ ਉਮੀਦਵਾਰ ਸੁਖਦੀਪ ਕੰਗ ਨੂੰ ਹਰਾਇਆ।
-ਕੰਜ਼ਰਵੇਟਿਵ ਉਮੀਦਵਾਰ ਅਮਰਜੀਤ ਗਿੱਲ ਨੇ ਬ੍ਰੈਂਪਟਨ ਵੈਸਟ ਤੋਂ ਮੌਜੂਦਾ ਮੰਤਰੀ ਕਮਲ ਖੇੜਾ ਨੂੰ ਹਰਾਇਆ।
ਲਿਬਰਲ ਪਾਰਟੀ ਦੇ ਹੋਰ ਜੇਤੂ ਉਮੀਦਵਾਰਾਂ ਵਿਚ ਓਕਵਿਲ ਈਸਟ ਤੋਂ ਅਨੀਤਾ ਆਨੰਦ, ਵਾਟਰਲੂ ਤੋਂ ਬਰਦੀਸ਼ ਚੱਗਰ, ਡੋਰਵਲ ਲਾਚੀਨ ਤੋਂ ਅੰਜੂ ਢਿੱਲੋਂ, ਸਰੀ ਨਿਊਟਨ ਤੋਂ ਸੁਖ ਧਾਲੀਵਾਲ, ਮਿਸੀਸਾਗਾ ਮਾਲਟਨ ਤੋਂ ਇਕਵਿੰਦਰ ਸਿੰਘ ਗਹੀਰ, ਸਰੀ ਸੈਂਟਰ ਤੋਂ ਰਣਦੀਪ ਸਰਾਏ, ਫਲੀਟਵੁੱਡ ਪੋਰਟ ਕੈਲਸ ਤੋਂ ਗੁਰਬਖਸ਼ ਸੈਣੀ, ਰਿਚਮੰਡ ਈਸਟ ਸਟੀਵਨਸਟਨ ਤੋਂ ਪਰਮ ਬੈਂਸ
ਕੰਜ਼ਰਵੇਟਿਵ ਪਾਰਟੀ ਦੇ ਜੇਤੂ ਉਮੀਦਵਾਰਾਂ ਵਿਚ ਕੈਲਗਰੀ ਈਸਟ ਤੋਂ ਜਸਰਾਜ ਹੱਲਣ, ਕੈਲਗਰੀ ਮੈਕਨਾਈਟ ਤੋਂ ਦਲਵਿੰਦਰ ਗਿੱਲ, ਕੈਲਗਰੀ ਸਕਾਈਵਿਊ ਤੋਂ ਅਮਨਪ੍ਰੀਤ ਗਿੱਲ, ਆਕਸਫੋਰਡ ਤੋਂ ਅਰਪਨ ਖੰਨਾ, ਐਡਮਿੰਟਨ ਗੇਟਵੇ ਤੋਂ ਟਿਮ ਉੱਪਲ, ਮਿਲਟਨ ਈਸਟ ਤੋਂ ਪਰਮ ਗਿੱਲ, ਐਬਟਸਫੋਰਡ ਸਾਊਥ ਲੈਂਗਲੀ ਤੋਂ ਸੁਖਮਨ ਗਿੱਲ, ਐਡਮਿੰਟਨ ਸਾਊਥਈਸਟ ਤੋਂ ਜਗਸ਼ਰਨ ਸਿੰਘ ਮਾਹਲ, ਵਿੰਡਸਰ ਵੈਸਟ ਤੋਂ ਹਰਬ ਗਿੱਲ।