ਮਾਂਟਰੀਅਲ, 30 ਅਪ੍ਰੈਲ (ਪੋਸਟ ਬਿਊਰੋ): ਮਾਂਟਰੀਅਲ ਦੇ ਆਹੂਨਟਸਿਕ-ਕਾਰਟੀਅਰਵਿਲ ਬੋਰੋ ਵਿੱਚ ਮੰਗਲਵਾਰ ਸਵੇਰੇ ਹੋਈ ਗੋਲੀਬਾਰੀ ਮਾਮਲੇ ਵਿਚ ਇੱਕ 16 ਸਾਲਾ ਲੜਕੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਂਟਰੀਅਲ ਪੁਲਿਸ ਨੂੰ ਸਵੇਰੇ 11 ਵਜੇ ਲਵੀਗੇਰੀ ਸਟਰੀਟ ਦੇ ਨੇੜੇ ਡਰੋਆਰਟ ਸਟਰੀਟ 'ਤੇ ਵਾਪਰੀ ਘਟਨਾ ਬਾਰੇ ਕਈ 911`ਤੇ ਕਾਲਾਂ ਆਈਆਂ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ, ਤਾਂ ਉਨ੍ਹਾਂ ਨੂੰ ਜ਼ਮੀਨ 'ਤੇ ਕਾਰਤੂਸਾਂ ਦੇ ਖੋਲ ਮਿਲੇ। ਬੰਦੂਕਧਾਰੀ ਨੂੰ ਲੱਭਣ ਲਈ ਕਈ ਪੁਲਿਸ ਅਧਿਕਾਰੀ ਤਾਇਨਾਤ ਕੀਤੇ ਗਏ ਸਨ, ਪਰ ਉਹ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ। ਪਰ ਪੁਲਿਸ ਨੇ ਜਾਣਕਾਰੀ ਦੇ ਆਧਾਰ `ਤੇ ਸ਼ੱਕੀ ਨੂੰ ਘਟਨਾ ਸਥਾਨ ਤੋਂ ਕੁਝ ਦੂਰੀ 'ਤੇ ਲੱਭ ਲਿਆ, ਜਿਸ ਕੋਲ ਇੱਕ ਹਥਿਆਰ ਸੀ। ਨਾਬਾਲਿਗ ਨੂੰ ਹਿਰਾਸਤ ਵਿੱਚ ਲਿਜਾਇਆ ਗਿਆ ਹੈ।