ਵਿਨੀਪੈਗ, 30 ਅਪ੍ਰੈਲ (ਪੋਸਟ ਬਿਊਰੋ): ਸੇਂਟ ਮੈਥਿਊਜ਼ ਐਵੇਨਿਊ ਦੇ ਦੱਖਣ ਵਿੱਚ ਸੋਮਵਾਰ ਦੁਪਹਿਰ ਨੂੰ ਸ਼ੇਰਬਰਨ ਸਟਰੀਟ 'ਤੇ ਇਕ ਘਰੇਲੂ ਝਗੜੇ ਵਿਚ ਦੋ ਦੀ ਮੌਤ ਹੋ ਗਈ। ਜਦੋਂ ਪੁਲਿਸ ਅਧਿਕਾਰੀ ਮੌਕੇ `ਤੇ ਪਹੁੰਚੇ ਤਾਂ ਘਰ ਦਾ ਦਰਵਾਜ਼ਾ ਖੁੱਲ੍ਹਾ ਸੀ, ਜਿਸਦੇ ਸਾਹਮਣੇ ਵਾਲੀ ਪੌੜੀ 'ਤੇ ਕੱਪੜੇ ਖਿੰਡੇ ਹੋਏ ਸਨ ਅਤੇ ਖੂਨ ਦੇ ਧੱਬੇ ਦਿਖਾਈ ਦੇ ਰਹੇ ਸਨ। ਪੁਲਿਸ ਨੇ ਕਿਹਾ ਕਿ ਅਧਿਕਾਰੀਆਂ ਨੇ ਇੱਕ ਆਦਮੀ ਅਤੇ ਔਰਤ ਦੀ ਪੈਰਾਮੈਡਿਕਸ ਦੇ ਆਉਣ ਤੱਕ ਐਮਰਜੈਂਸੀ ਦੇਖਭਾਲ ਦਿੱਤੀ। ਦੋਨਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਬਾਅਦ ਵਿੱਚ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹੋਮੀਸਾਈਡ ਯੂਨਿਟ ਘਟਨਾ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ (204) 986-6508 'ਤੇ ਹੋਮੀਸਾਈਡ ਯੂਨਿਟ ਨਾਲ ਜਾਂ (204) 786 -TIPS 'ਤੇ ਕ੍ਰਾਈਮ ਸਟੌਪਰਜ਼ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।