-ਕਿਹਾ, ਅਗਲੇ ਹਫ਼ਤੇ ਅਮਰੀਕਾ ਆਉਣਗੇ, ਉਹ ਬਹੁਤ ਵਧੀਆ ਇਨਸਾਨ
ਵਾਸਿ਼ੰਗਟਨ, 1 ਮਈ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫ਼ਤੇ ਵਾਸਿ਼ੰਗਟਨ ਦਾ ਦੌਰਾ ਕਰਨਗੇ। ਟਰੰਪ ਨੇ ਕਿਹਾ ਕਿ ਉਹ ਬਹੁਤ ਵਧੀਆ ਇਨਸਾਨ ਹਨ। ਹਾਲਾਂਕਿ, ਟਰੰਪ ਦੀਆਂ ਟੈਰਿਫ ਨੀਤੀਆਂ ਅਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀਆਂ ਟਰੰਪ ਦੀਆਂ ਧਮਕੀਆਂ ਨੂੰ ਲੈ ਕੇ ਦੋਨਾਂ ਦੇਸ਼ਾਂ ਵਿਚਕਾਰ ਤਣਾਅ ਬਣਿਆ ਹੋਇਆ ਹੈ।
ਟਰੰਪ ਨੇ ਆਪਣੀ ਕੈਬਨਿਟ ਮੀਟਿੰਗ ਦੌਰਾਨ ਮੀਡੀਆ ਨੂੰ ਦੱਸਿਆ ਕਿ ਮੈਂ ਕੱਲ੍ਹ ਉਨ੍ਹਾਂ ਨਾਲ ਗੱਲ ਕੀਤੀ ਸੀ, ਗੱਲਬਾਤ ਬਹੁਤ ਵਧੀਆ ਰਹੀ ਅਤੇ ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਜਿੱਤ 'ਤੇ ਵਧਾਈ ਦਿੱਤੀ। ਕਾਰਨੀ ਬਹੁਤ ਵਧੀਆ ਇਨਸਾਨ ਹਨ ਅਤੇ ਜਲਦੀ ਹੀ, ਇੱਕ ਹਫ਼ਤੇ ਜਾਂ ਘੱਟ ਸਮੇਂ ਵਿੱਚ ਵ੍ਹਾਈਟ ਹਾਊਸ ਆਉਣਗੇ।
ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਕੈਨੇਡਾ ਦੇ ਲਿਬਰਲ ਪਾਰਟੀ ਦੇ ਨੇਤਾ ਮਾਰਕ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਸਾਹਮਣਾ ਕਰਨ ਦੇ ਵਾਅਦੇ ਨਾਲ ਚੋਣ ਜਿੱਤੀ ਹੈ।