ਟੋਰਾਂਟੋ, 29 ਸਤੰਬਰ (ਪੋਸਟ ਬਿਊਰੋ): ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਐਤਵਾਰ ਸਵੇਰੇ Moss Park ਵਿੱਚ ਚਾਕੂ ਨਾਲ ਹਮਲੇ ਦੀ ਘਟਨਾ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ।
ਇਹ ਘਟਨਾ ਸ਼ੇਰਬੋਰਨ ਅਤੇ ਕਵੀਨ ਸਟਰੀਟ ਦੇ ਇਲਾਕੇ ਵਿੱਚ ਸਵੇਰੇ ਕਰੀਬ 7:20 ਵਜੇ ਹੋਈ। ਅਧਿਕਾਰੀ ਘਟਨਾ ਸਥਾਨ `ਤੇ ਹਨ ਅਤੇ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ 50 ਸਾਲ ਦੇ ਇੱਕ ਵਿਅਕਤੀ ਦੇ ਸਰੀਰ `ਤੇ ਸੱਟਾਂ ਲੱਗੀਆਂ ਹਨ ਜੋ ਗੰਭੀਰ ਨਹੀਂ ਹਨ।
ਚਾਕੂ ਨਾਲ ਹਮਲਾ ਕਰਨ ਦੀ ਘਟਨਾ ਦੇ ਪਿੱਛੇ ਦੇ ਕਾਰਨ ਸਪੱਸ਼ਟ ਨਹੀਂ ਹਨ ਅਤੇ ਪੁਲਿਸ ਨੇ ਸ਼ੱਕੀ ਦਾ ਬਿਓਰਾ ਜਾਰੀ ਨਹੀਂ ਕੀਤਾ ਹੈ। ਪੁਲਿਸ ਨੇ ਘਟਨਾ ਦੇ ਗਵਾਹ ਰਹੇ ਕਿਸੇ ਵੀ ਵਿਅਕਤੀ ਨੂੰ ਸੰਪਰਕ ਕਰਨ ਲਈ ਕਿਹਾ ਹੈ ।