ਨਵੀ ਦਿੱਲੀ, 7 ਅਗਸਤ (ਪੋਸਟ ਬਿਊਰੋ): 16 ਜੁਲਾਈ ਨੂੰ ਪੁਲਿਸ ਨੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ ਵਿੱਚ ਦਿੱਲੀ ਹਾਈਕੋਰਟ ਵਿੱਚ 500 ਪੰਨਿਆਂ ਦੀ ਚਾਰਜਸ਼ੀਟ ਪੇਸ਼ ਕੀਤੀ ਸੀ। ਇਸ ਦਾ ਵੇਰਵਾ 7 ਅਗਸਤ ਨੂੰ ਸਾਹਮਣੇ ਆਇਆ ਸੀ। ਪੁਲਿਸ ਨੇ ਚਾਰਜਸ਼ੀਟ 'ਚ ਲਿਖਿਆ- ਬਿਭਵ ਕੁਮਾਰ ਨੇ ਸਵਾਤੀ ਮਾਲੀਵਾਲ ਨੂੰ 7-8 ਵਾਰ ਥੱਪੜ ਮਾਰੇ ਸਨ।
ਜਾਣਕਾਰੀ ਮੁਤਾਬਕ ਚਾਰਜਸ਼ੀਟ 'ਚ ਲਿਖਿਆ ਗਿਆ ਹੈ ਕਿ ਘਟਨਾ ਤੋਂ ਬਾਅਦ ਵਿਭਵ ਕੁਮਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਸਨ। 'ਆਪ' ਨੇਤਾ ਸੰਜੇ ਸਿੰਘ ਅਤੇ ਆਤਿਸ਼ੀ ਨੇ ਸ਼ੁਰੂ 'ਚ ਮੰਨਿਆ ਸੀ ਕਿ ਸਵਾਤੀ ਨਾਲ ਬਦਸਲੂਕੀ ਕੀਤੀ ਗਈ ਸੀ। ਬਾਅਦ ਵਿੱਚ ਉਹ ਆਪਣਾ ਬਿਆਨ ਵਾਪਿਸ ਲੈ ਲਿਆ।
ਪੁਲਿਸ ਨੇ ਦੋਸ਼ ਲਾਇਆ ਕਿ ਸੀਐਮ ਹਾਊਸ ਵਿੱਚ ਅਪਰਾਧ ਦੇ ਸਥਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਦੇ ਡੀਵੀਆਰ ਨੂੰ ਜ਼ਬਤ ਕਰਨ ਤੋਂ ਪਹਿਲਾਂ ਕੁਝ ਫੁਟੇਜ ਮੀਡੀਆ ਵਿਚ ਲੀਕ ਹੋ ਗਈ ਸੀ। ਪੁਲਿਸ ਨੇ ਕਿਹਾ ਕਿ ਮੁੱਖ ਮੰਤਰੀ ਦੀ ਉੱਥੇ ਮੌਜੂਦਗੀ, 'ਆਪ' ਨੇਤਾਵਾਂ ਦੇ ਬਦਲਦੇ ਬਿਆਨ ਅਤੇ ਸੀਸੀਟੀਵੀ ਲੀਕ ਇਹ ਸਭ ਕਿਸੇ ਵੱਡੀ ਸਾਜਿ਼ਸ਼ ਦਾ ਸ਼ੱਕ ਪੈਦਾ ਕਰਦੇ ਹਨ।