ਟੋਰਾਂਟੋ, 9 ਜੁਲਾਈ (ਪੋਸਟ ਬਿਊਰੋ): ਮੰਗਲਵਾਰ ਦੁਪਹਿਰ ਨਾਰਥ ਯਾਰਕ ਵਿੱਚ ਗੋਲੀਚੱਲ ਗਈ। ਇਸ ਦੌਰਾਨ ਇੱਕ ਵਿਅਕਤੀ ਜ਼ਖਮੀ ਹੋ ਗਿਆ ਤੇ ਉਸਦੀ ਹਾਲਤ ਗੰਭੀਰ ਹੈ।
ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੁਪਹਿਰ 3:30 ਵਜੇ ਦੇ ਲਗਭਗ ਇੱਕ ਸੂਚਨਾ ਮਿਲੀ ਕਿ ਕੀਲ ਸਟਰੀਟ ਦੇ ਪੂਰਵ ਵਿੱਚ ਡਾਊਂਸਵਿਊ ਪਾਰਕ ਬੁਲੇਵਾਰਡ ਅਤੇ ਸਟੇਨਲੀ ਗਰੀਨ ਬੁਲੇਵਾਰਡ ਕੋਲ ਇੱਕ ਵਿਅਕਤੀ ਨੂੰ ਗੋਲੀ ਲੱਗੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਜਦੋਂ ਅਧਿਕਾਰੀ ਪਹੁੰਚੇ ਤਾਂ ਉਨ੍ਹਾਂ ਨੂੰ ਇੱਕ ਅਪਾਰਟਮੈਂਟ ਯੂਨਿਟ ਅੰਦਰ ਇੱਕ ਵਿਅਕਤੀ ਨੂੰ ਗੋਲੀ ਲੱਗੀ ਹੋਈ ਸੀ ਤੇ ਗੰਭੀਰ ਜ਼ਖਮੀ ਮਿਲਿਆ। ਉਸਨੂੰ ਹਸਪਤਾਲ ਲਿਜਾਇਆ ਗਿਆ।
ਪੁਲਿਸ ਨੇ ਦੱਸਿਆ ਕਿ ਦੋ ਲੋਕਾਂ ਨੂੰ ਗਿਫ਼ਤਾਰ ਕੀਤਾ ਗਿਆ ਹੈ ਅਤੇ ਦੋ ਹੋਰ ਸ਼ੱਕੀ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਕਾਲੇ ਅਤੇ ਲਾਲ ਰੰਗ ਦੇ ਜੁੱਤੇ ਪਾਏ ਹੋਏ ਸਨ, ਜਦੋਂ ਕਿ ਦੂਜੇ ਨੇ ਲਾਲ ਰੰਗ ਦੀ ਹੁਡੀ ਅਤੇ ਗਰੇ ਰੰਗ ਦੇ ਜੁੱਤੇ ਪਹਿਨੇ ਹੋਏ ਸਨ।