ਟੋਰਾਂਟੋ, 16 ਅਕਤੂਬਰ (ਪੋਸਟ ਬਿਊਰੋ): ਸਟਰੈਟਫੋਰਡ ਪੁਲਿਸ ਦਾ ਕਹਿਣਾ ਹੈ ਕਿ ਮੰਗਲਵਾਰ ਦੀ ਸਵੇਰੇ ਸਟਰੈਟਫੋਰਡ, ਓਂਟਾਰੀਓ ਵਿੱਚ ਹੋਈ ਗੋਲੀਬਾਰੀ ਦੇ ਸਿਲਸਿਲੇ ਵਿੱਚ 41 ਸਾਲਾ ਵਿਅਕਤੀ `ਤੇ ਕਤਲ ਦਾ ਚਾਰਜਿਜ਼ ਲਗਾਇਆ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਮੰਗਲਵਾਰ ਸਵੇਰੇ ਲਗਭਗ 5 ਵਜੇ ਇੱਕ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਓਂਟਾਰੀਓ ਸਟਰੀਟ `ਤੇ ਇੱਕ ਘਰ ਵਿੱਚ ਭੇਜਿਆ ਗਿਆ ਸੀ।
ਜਦੋਂ ਅਧਿਕਾਰੀ ਘਟਨਾ ਸਥਾਨ `ਤੇ ਪਹੁੰਚੇ ਤਾਂ ਉਨ੍ਹਾਂ ਨੇ 35 ਸਾਲਾ ਕੈਸਿਡੀ ਬੈਲੇਂਟਾਈਨ-ਹੋਂਸ ਨੂੰ ਗੋਲੀ ਲੱਗਣ ਕਾਰਨ ਬੇਹੋਸ਼ ਹਾਲਤ ਵਿਚ ਪਾਇਆ। ਪੁਲਿਸ ਦਾ ਦੱਸਿਆ ਕਿ ਉਸਨੂੰ ਸਟਰੈਟਫੋਰਡ ਜਨਰਲ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
41 ਸਾਲਾ ਕੀਥ ਸੈਵਿਲ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ `ਤੇ ਸੈਕਿੰਡ ਡਿਗਰੀ ਕਤਲ, ਖਤਰਨਾਕ ਉਦੇਸ਼ ਲਈ ਹਥਿਆਰ ਰੱਖਣ, ਹਥਿਆਰ ਦਾ ਗੈਰ ਕਾਨੂੰਨੀ ਕਬਜ਼ਾ, ਹਥਿਆਰਾਂ ਦੀ ਤਸਕਰੀ ਦੇ ਚਾਰਜਿਜ਼ ਲਗਾਏ ਗਏ।