Welcome to Canadian Punjabi Post
Follow us on

31

August 2025
 
ਟੋਰਾਂਟੋ/ਜੀਟੀਏ

'ਡੋਸਾ ਤੋਂ ਭੰਗੜਾ’ - ਫ਼ਲਾਵਰ ਸਿਟੀ ਫ਼ਰੈਂਡਜ਼ ਸੀਨੀਅਰਜ਼ ਕਲੱਬ ਦਾ ਕਿਊਬਾ ‘ਚ ਸੱਭਿਆਚਾਰ ਅਤੇ ਸਿਹਤ ਸੰਭਾਲ ਦਾ ਸ਼ਾਨਦਾਰ ਮੁਜ਼ਾਹਿਰਾ

October 15, 2024 09:31 PM

ਬਰੈਂਪਟਨ, (ਡਾ. ਝੰਡ) –‘ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਸੀਨੀਅਜ਼ ਕਲੱਬ’ ਨੇ ਆਪਣੀ ‘ਹੈੱਲਥ ਮੈਟਰਜ਼ ਸੀਰੀਜ਼’ ਦੇ ਇੱਕ ਹਿੱਸੇ ਵਜੋਂ ਕਿਊਬਾ ਦੇ ਵਾਰਾਡਰੋ ਸ਼ਹਿਰ ਦਾ ਇੱਕ ਹਫ਼ਤੇ ਦਾ ਟੂਰ ਲਾਇਆ। ਕਲੱਬ ਦੇ ਮੈਂਬਰਾਂ ਦਾ ਸੱਤਾਂ ਦਿਨਾਂ ਦਾ ਇਹ ਟੂਰ ਜਿਸ ਵਿਚ ਕਿਊਬਾ ਆਉਣ-ਜਾਣ ਦੀਆਂ ਹਵਾਈ ਟਿਕਟਾਂ ਦਾ ਖ਼ਰਚਾ ਅਤੇ ਆਰਾਮਦਾਇਕ ‘ਪੰਜ-ਤਾਰਾ ਹੋਟਲ’ ਵਿਚ ਠਹਿਰਾਅਸ਼ਾਮਲ ਸੀ, ਉਨ੍ਹਾਂ ਦੇ ਲਈ ਨਵੀਆਂ ਥਾਵਾਂ ਵੇਖਣ, ਸਿਹਤ ਨਾਲ ਸਬੰਧਿਤ ਗਤੀਵਿਧੀਆਂ ਤੇ ਸੱਭਿਆਚਾਰਕ ਅਦਾਨ-ਪ੍ਰਦਾਨ ਦੇ ਯਾਦਗਾਰੀ ਪਲ ਛੱਡ ਗਿਆ।

ਇਨ੍ਹਾਂ ਸੱਤਾਂ ਦਿਨਾਂ ਵਿਚ ਉਨ੍ਹਾਂ ਨੇ ਕਿਊਬਾ ਦੇ ਯੋਗਾ ਇੰਸਟਰੱਕਟਰਾਂ ਦੀ ਨਿਗਰਾਨੀ ਹੇਠ ਰੋਜ਼ਾਨਾ ਯੋਗਾ ਦਾ ਅਭਿਆਸ ਕੀਤਾ ਜਿਸ ਵਿਚ ਸਰੀਰਕ ਲਚਕ, ਸਾਹ ਲੈਣ ਦੀ ਪ੍ਰਕਿਰਿਆ ਅਤੇ ਸ਼ਾਂਤ (ਰੀਲੈਕਸ) ਹੋਣ ਨਾਲ ਸਬੰਧਿਤ ਵੱਖ-ਵੱਖ ਕਸਰਤਾਂ ਸ਼ਾਮਲ ਸਨ।ਇਸ ਤੋਂ ਇਲਾਵਾ ਉਨ੍ਹਾਂ ਨੇ ਸਿੱਖਿਅਤ ਤੈਰਾਕਾਂ ਕੋਲੋਂ ਤੈਰਨ ਦੇ ਵੀ ਕਈ ਨਵੇਂ ਗੁਰਸਿੱਖੇ। ਇਸ ਨਾਲ ਕਈ ਨਵੇਂ ਤੈਰਾਕਾਂ ਦੀ ਤਰਨ ਦੀ ਝਿਜਕ ਵੀ ਦੂਰ ਹੋਈ ਜੋ ਪਾਣੀ ਵਿਚ ਵੜਨ ਤੋਂ ਡਰਦੇ ਸਨ।

ਵਾਰਾਡਰੋ ਦੀਆਂ ਖ਼ੂਬਸੂਰਤ ਤੇ ਸਾਫ਼-ਸੁਥਰੀਆਂ ਬੀਚਾਂ ਸੈਲਾਨੀਆਂ ਨੂੰ ਦੂਰੋਂ ਹੀ ਆਕਰਸ਼ਿਤ ਕਰਦੀਆਂ ਹਨ ਅਤੇ ਕਲੱਬ ਦੇ ਮੈਂਬਰਾਂ ਨੇ ਇਨ੍ਹਾਂ ਦਾ ਪੂਰਾ ਲੁਤਫ਼ ਉਠਾਇਆ। ਆਲ਼ੇ-ਦੁਆਲ਼ੇ ਦੀ ਕੁਦਰਤੀ ਹਰਿਆਵਲ ਦੀ ਖ਼ੂਬਸੂਰਤੀ ਇਸ ਦੀ ਸੁੰਦਰਤਾ ਵਿਚ ਹੋਰ ਵੀ ਵਾਧਾ ਕਰ ਰਹੀ ਸੀ। ਇਸ ਦੇ ਨਾਲ ਹੀ ਹੋਟਲ ਵਿਚ ਪਰੋਸੇ ਗਏ ਵੰਨ-ਸਵੰਨੇ ਭੋਜਨ ਜਿਨ੍ਹਾਂ ਵਿਚ ਭਾਰਤੀ ਡੋਸੇ ਤੋਂ ਲੈ ਕੇ ਕਈ ਤਰ੍ਹਾਂ ਦੀਆਂ ਮੈਡੀਟਰੀਨੀਅਨ ਤੇ ਚਾਈਨੀਜ਼ ਡਿਸ਼ਾਂ ਸ਼ਾਮਲ ਸਨ, ਮੈਂਬਰਾਂ ਨੂੰ ਕਾਫ਼ੀ ਖਿੱਚ ਪਾ ਰਹੀਆਂ ਸਨ।

ਇਸ ਟੂਰ ਦੌਰਾਨ ਇਕ ਦਿਨ ਸਾਰੇ ਮੈਂਬਰ ਗਾਈਡਾਂ ਦੇ ਨਾਲ ਕਿਊਬਾ ਦੀ ਰਾਜਧਾਨੀ ਹਵਾਨਾ ਵੀ ਗਏ ਜਿੱਥੇ ਉਨ੍ਹਾਂ ਨੂੰ ਇਸ ਦੇਸ਼ ਦੀ ਇਤਿਹਾਸਕ ਪਰੰਪਰਾ ਅਤੇ ਸੱਭਿਆਚਾਰ ਨੂੰ ਨੇੜਿਓਂ ਵੇਖਣ ਦਾ ਅਵਸਰ ਪ੍ਰਾਪਤ ਹੋਇਆ। ਕਲੋਨੀਅਲ ਯੁੱਗਦੇ ਆਰਕੀਟੈਕਚਰ ਤੋਂ ਲੈ ਕੇ ਅਜੋਕੇ ਸਮੇਂ ਦੀਆਂ ਮਾਰਕੀਟਾਂ ਨੂੰ ਵੇਖ ਕੇ ਮੈਂਬਰ ਹਵਾਨਾ ਦੇ ਇਤਿਹਾਸਅਤੇ ਸੁਹਜ ਨੂੰ ਵੇਖ ਕੇ ਸਾਰੇ ਹੈਰਾਨ ਰਹਿ ਗਏ।

ਰਿਜ਼ੌਰਟ ਵਿਚ ਹਰੇਕ ਸ਼ਾਮ ਕਾਫ਼ੀ ਸੁਹਾਵਣੀ ਤੇ ਰੰਗੀਨ ਹੁੰਦੀ ਸੀ।ਮੈਂਬਰਾਂ ਵੱਲੋਂ ਸ਼ਾਮ ਨੂੰ ਪਾਏ ਗਏ ਰਵਾਇਤੀ ਗਿੱਧੇ ਅਤੇ ਭੰਗੜੇ ਨਾਲ ਨਾ ਕੇਵਲ ਉਨ੍ਹਾਂ ਦਾ ਆਪਣਾ ਹੀ ਮਨੋਰੰਜਨ ਹੁੰਦਾ ਸੀ, ਸਗੋਂਇੱਥੇ ਠਹਿਰੇ ਹੋਏ ਹੋਰ ਮਹਿਮਾਨ ਵੀ ਇਸ ਦਾ ਪੂਰਾ ਅਨੰਦ ਮਾਣਦੇ ਸਨ ਅਤੇ ਕਈ ਵਾਰਉਹ ਵੀ ਆ ਕੇ ਇਸ ਰੌਣਕ-ਮੇਲੇ ਵਿਚ ਸ਼ਾਮਲ ਹੋ ਜਾਂਦੇ ਸਨ।ਇਸ ਨਾਲ ਹੋਰ ਕਮਿਊਨਿਟੀਆਂ ਦੇ ਨਾਲ ਸੱਭਿਆਚਾਰਕ ਮੇਲ਼-ਮਿਲਾਪ ਵੀ ਹੋ ਜਾਂਦਾ ਸੀ ਅਤੇਪੰਜਾਬੀ ਢੋਲ ਦੀ ਤਾਲ ‘ਤੇ ਉਨ੍ਹਾਂ ਨੂੰ ਨੱਚਦਿਆਂ ਵੇਖ ਕੇ ਵਿਸ਼ਵ-ਵਿਆਪਕਏਕਤਾ ਦਾ ਅਹਿਸਾਸ ਹੁੰਦਾ ਸੀ।

ਕਲੱਬ ਦੇ ਸੀਨੀਅਰ ਮੈਂਬਰ ਸੁਖਦਰਸ਼ਨ ਕੁਲਾਰ ਨੇ ਆਪਣੇ ਇਸ ਜੋਸ਼ ਤੇ ਉਤਸ਼ਾਹ ਨੂੰ ਇਨ੍ਹਾਂ ਸ਼ਬਦਾਂ ਵਿਚ ਬਿਆਨਿਆ, “ਵੱਖ-ਵੱਖ ਦੇਸ਼ਾਂ ਤੋਂ ਆਏ ਵੱਖ-ਵੱਖ ਕਮਿਊਨਿਟੀਆਂ ਦੇ ਲੋਕਾਂ ਦੇ ਸਾਹਮਣੇ ਗਿੱਧੇ ਅਤੇ ਭੰਗੜੇ ਦੀ ਇਸ ਪੇਸ਼ਕਾਰੀ ਨੂੰ ਮੈਂ ਆਪਣੇ ਜੀਵਨ ਵਿਚ ਕਦੇ ਨਹੀਂ ਭੁਲਾ ਸਕਦਾ। ਇਹ ਵੇਖ ਕੇ ਕਿੰਨਾ ਸੋਹਣਾ ਲੱਗ ਰਿਹਾ ਸੀ ਕਿ ਕਿਵੇਂ ਸਾਰੇ ਲੋਕ ਦੇਸ਼-ਦੇਸ਼ਾਂਤਰਾਂ ਤੇ ਕਮਿਊਨਿਟੀਆਂ ਦੀਆਂ ਹੱਦਾਂ ਨੂੰ ਭੁੱਲ-ਭੁਲਾਅ ਕੇ ਕਿੰਨੇ ਜੋਸ਼ ਨਾਲ ਨੱਚ ਰਹੇ ਹਨ।“

ਇਸ ਟੂਰ ਦਾ ਇਕ ਹੋਰ‘ਚਮਕਦਾਸਿਤਾਰਾ’ 70-ਸਾਲਾ ਅਵਤਾਰ ਬਰਾੜ ਸੀ ਜਿਸ ਨੇ ਉੱਥੇ ਪੰਜਾਬੀ ਗੀਤ ਗਾ ਕੇ ਅਤੇ ਉਸ ਦੇ ਨਾਲ ਹੀ ਨੱਚ ਕੇ ਨਾਚ ਗਾਣੇ ਦੀ ਇਸ ਮਹਿਫ਼ਲ ਨੂੰ ਸੱਭਿਆਚਾਰਕ ਮੇਲੇ ਦੇ ਮਾਹੌਲ ਵਿਚ ਤਬਦੀਲ ਕਰ ਦਿੱਤਾ। ਉਸ ਦੀ ਪੇਸ਼ਕਾਰੀ ਨੇ ਰਿਜ਼ੌਰਟ ਵਿਚ ਹਰੇਕ ਬੱਚੇ, ਬੁੱਢੇ ਅਤੇ ਜਵਾਨ ਲੜਕੇ/ਲੜਕੀਆਂ ਅਤੇ ਮਰਦਾਂ/ਔਰਤਾਂ ਨੂੰ ਕੀਲ ਕੇ ਰੱਖ ਦਿੱਤਾ।

ਗਰੁੱਪ ਵਿਚ ਆਏ 84-ਸਾਲਾ ਬਜ਼ੁਰਗ ਭੁਪਿੰਦਰ ਮੱਕੜ ਜੋ ਪਹਿਲੀ ਵਾਰ ਕਿਊਬਾ ਆਏ, ਨੇ ਆਪਣੇ ਜਜ਼ਬਾਤ ਦਾ ਇਜ਼ਹਾਰ ਇਨ੍ਹਾਂ ਸ਼ਬਦਾਂ ਵਿਚ ਕੀਤਾ, “ਇਹ ਟਰਿੱਪ ਮੇਰੇ ਲਈ ਨਵਾਂ ਤਜਰਬਾ ਹੈ। ਮੈਂ ਆਪਣੇ ਜੀਵਨ ਵਿਚ ਅਜਿਹੀ ਥਾਂ ‘ਤੇ ਬਾਰੇ ਆਉਣ ਅਤੇ ਇੱਥੇ ਆ ਕੇ ਤੈਰਾਕੀ ਤੇ ਯੋਗਾ ਕਰਨ ਬਾਰੇ ਕਦੇ ਵੀ ਨਹੀਂ ਸੋਚਿਆ ਸੀ।ਇਸ ਨਾਲ ਮੈਂਨੂੰ ਇਕ ਨਵੀਂ ਤਾਕਤ, ਜੋਸ਼ ਅਤੇ ਭਾਵਨਾ ਦਾ ਅਹਿਸਾਸ  ਹੋਇਆ ਹੈ।“

ਕਲੱਬ ਦੀਆਂ ਔਰਤਮੈਂਬਰਾਂ ਦੀ ਪ੍ਰਤੀਨਿਧਤਾ ਕਰਦਿਆਂ ਹੋਇਆ ਨਰਿੰਦਰਜੀਤ ਮਣਕੂ ਨੇ ਇਹ ਸ਼ਬਦ ਉਚਾਰੇ, “ਇਹ ਟਰਿੱਪ ਮੌਜ-ਮੇਲੇ, ਸਰੀਰਕ ਫਿੱਟਨੈਸਅਤੇ ਸੱਭਿਆਚਾਰ ਦਾ‘ਖ਼ੂਬਸੂਰਤ ਮਿਲ਼ਗੋਭਾ’ ਸੀ। ਸਾਰਿਆਂ ਨੂੰ ਇਕੱਠੇ ਵਿਚਰਦਿਆਂ ਹੋਇਆਂ ਵੇਖ ਕੇ ਬਹੁਤ ਹੀ ਵਧੀਆ ਲੱਗ ਰਿਹਾ ਸੀ। ਇਸ ਦੌਰਾਨ ਹੋਏ ਯੋਗਾ ਅਭਿਆਸ ਅਤੇ ਤੈਰਾਕੀ ਦੇ ਈਵੈਂਟਾਂ ਨੇ ਇਸ ਨੂੰ ਹੋਰ ਵੀ ਚਾਰ-ਚੰਨ ਲਾਏ।“ ਇਸ ਮੌਕੇ ਕਲੱਬ ਦੇ ਮੈਂਬਰਾਂ ਵੱਲੋਂ ਮਿਲ਼ ਕੇ ਜਸਵਿੰਦਰ ਦੈਂਦ ਅਤੇ ਸੁਰਿੰਦਰ ਪੈਂਫਰ ਨੇ ਜਨਮ-ਦਿਨ ਵੀ ਮਨਾਏ ਗਏ।

ਇਸ ਟੂਰ ਬਾਰੇ ਕਲੱਬ ਦੇ ਚੇਅਰਪਰਸਨ ਗਿਆਨ ਪਾਲ ਜਿਨ੍ਹਾਂ ਨੇ ਰਿਜ਼ੌਰਟ ਵਿਚ ਪਧਾਰੇ 200 ਤੋਂ ਵਧੀਕ ਮਹਿਮਾਨਾਂਦੇ ਨਾਲ ਇਸ ਦੀ ਸੈਂਟਰਲ ਸਟੇਜ ਸਾਂਝੀ ਕੀਤੀ, ਦਾ ਕਹਿਣਾ ਸੀ, “ਕਲੱਬ ਦੇ ਸਮੂਹ ਮੈਂਬਰਾਂ ਦੇ ਜੋਸ਼ ਤੇ ਸਹਿਯੋਗ ਸਦਕਾ ਇਹ ਟੂਰ ਸਾਡੇ ਸਾਰਿਆਂ ਲਈ ਯਾਦਗਾਰੀ ਹੋ ਨਿਬੜਿਆ ਹੈ। ਵੱਖ-ਦੇਸ਼ਾਂ ਤੋਂ ਆਏ ਮਹਿਮਾਨਾਂ ਦੇ ਨਾਲ ਸੱਭਿਆਰਕ ਅਦਾਨ-ਪ੍ਰਦਾਨ ਕਰਨ ਦਾ ਇਹ ਬਹੁਤ ਵਧੀਆ ਮੌਕਾ-ਮੇਲ਼ ਬਣਿਆ ਹੈ। ਮੈਂ ਇਸ ਦੇ ਲਈ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਕਰਦਾ ਹਾਂ।“

 

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਡਾਊਨਟਾਊਨ ਹੈਮਿਲਟਨ ਵਿੱਚ 80 ਤੋਂ ਵੱਧ ਗੋਲੀਆਂ ਚਲਾਈਆਂ, 3 ਜ਼ਖ਼ਮੀ ਬਰੈਂਪਟਨ ਦੇ ਘਰਾਂ 'ਤੇ ਫਾਇਰਿੰਗ ਮਾਮਲੇ `ਚ 2 ਗ੍ਰਿਫ਼ਤਾਰ ਈਟੋਬੀਕੋਕ ਵਿੱਚ ਹਾਈਵੇਅ 401 `ਤੇ ਹੋਏ ਹਾਦਸੇ `ਚ ਇੱਕ ਦੀ ਮੌਤ, 19 ਸਾਲਾ ਨੌਜਵਾਨ 'ਤੇ ਲੱਗੇ ਚਾਰਜਿਜ਼ ਲੌਰੇਲ ਕਰੈਸਟ ਕਲੱਬ (Laurel Crest Club Brampton) ਨੇ ਕੀਤੀ ਮੀਟਿੰਗ, ਪਾਰਕ ਵਿੱਚ ਨਵੀਆਂ ਸੁਵਿਧਾਵਾਂ ਦੇ ਕੀਤੇ ਵਾਅਦੇ ਦੋ ਔਰਤਾਂ ਨੂੰ ਅਗਵਾ ਕਰਨ ਦੀ ਕੋਸਿ਼ਸ਼ ਮਾਮਲੇ ਵਿੱਚ ਇੱਕ ਗ੍ਰਿਫ਼ਤਾਰ, ਦੋ ਹੋਰ ਲੋੜੀਂਦੇ ਨੌਰਥ ਯੌਰਕ ਵਿੱਚ 2 ਪੈਦਲ ਯਾਤਰੀਆਂ ਨੂੰ ਵਾਹਨ ਨੇ ਮਾਰੀ ਟੱਕਰ, ਸ਼ੱਕੀ `ਤੇ ਕਤਲ ਦੀ ਕੋਸਿ਼ਸ਼ ਦਾ ਚਾਰਜ ਅਸੀਂ ਬਰੈਂਪਟਨ ਦੇ ਮੁੱਖ ਉਦਯੋਗਾਂ ਸਟੀਲ, ਐਲੂਮੀਨੀਅਮ ਤੇ ਆਟੋ ਦੇ ਖ਼ੇਤਰਾਂ ਵਿੱਚ ਉਸ ਦੇ ਨਾਲ ਮਜ਼ਬੂਤੀ ਨਾਲ ਖੜੇ ਹਾਂ : ਸੋਨੀਆ ਸਿੱਧੂ ਫੋਰਡ ਸਰਕਾਰ ਨੇ ਹਾਈਵੇ 413 ਲਈ ਪਹਿਲਾ ਕੰਟਰੈਕਟ ਦਿੱਤਾ, ਕਿਹਾ-ਪ੍ਰੋਜੈਕਟ ਜਾਮ ਨਾਲ ਨਿਪਟੇਗਾ ਅਤੇ ਰੋਜ਼ਗਾਰ ਪੈਦਾ ਕਰੇਗਾ ਅਲਗੋਮਾ ਯੂਨੀਵਰਸਿਟੀ ਨੇ ਮੁੜ-ਲਾਂਚ ਕੀਤੇ ਵਿਦਿਆਰਥੀ ਸ਼ਰਨਾਰਥੀ ਪ੍ਰੋਗਰਾਮ ਰਾਹੀਂ ਨਵੇਂ ਵਿਦਿਆਰਥੀਆਂ ਦਾ ਕੀਤਾ ਸਵਾਗਤ ਪੀ.ਐੱਸ.ਬੀ. ਸੀਨੀਅਰਜ਼ ਕਲੱਬ ਨੇ ਲਗਾਇਆ ਐਲੋਰਾ ਕਨਜ਼ਰਵੇਟਿਵ ਏਰੀਏ ਦਾ ਸ਼ਾਨਦਾਰ ਯਾਦਗਾਰੀ ਟੂਰ