Welcome to Canadian Punjabi Post
Follow us on

25

June 2025
 
ਅੰਤਰਰਾਸ਼ਟਰੀ

ਆਸਟ੍ਰੇਲੀਆ ਦੀ ਸੰਸਦ 'ਚ ਕਿੰਗ ਚਾਰਲਸ ਖਿਲਾਫ ਨਾਅਰੇਬਾਜ਼ੀ, ਸੰਸਦ ਮੈਂਬਰ ਨੇ ਕਿਹਾ-ਤੁਸੀਂ ਰਾਜਾ ਨਹੀਂ ਹੋ, ਸਾਡੇ ਲੋਕਾਂ ਦੇ ਕਾਤਲ ਹੋ

October 21, 2024 01:29 PM

ਕੈਨਬਰਾ, 21 ਅਕਤੂਬਰ (ਪੋਸਟ ਬਿਊਰੋ): ਆਸਟ੍ਰੇਲੀਆ ਦੌਰੇ 'ਤੇ ਗਏ ਬ੍ਰਿਟੇਨ ਦੇ ਰਾਜਾ ਚਾਰਲਸ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਕਿੰਗ ਚਾਰਲਸ ਸੋਮਵਾਰ ਨੂੰ ਆਸਟ੍ਰੇਲੀਆਈ ਸੰਸਦ 'ਚ ਭਾਸ਼ਣ ਦੇਣ ਪਹੁੰਚੇ ਸਨ। ਇਸ ਦੌਰਾਨ ਇੱਕ ਸੈਨੇਟਰ ਨੇ ਉਨ੍ਹਾਂ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਤੁਸੀਂ ਸਾਡੇ ਰਾਜਾ ਨਹੀਂ ਹੋ।
ਸੈਨੇਟਰ ਲਿਡੀਆ ਥੋਰਪ ਨੇ ਕਿਹਾ ਕਿ ਤੁਸੀਂ ਇੱਕ ਕਾਤਲ ਹੋ, ਤੁਸੀਂ ਸਾਡੇ ਲੋਕਾਂ ਦਾ ਕਤਲੇਆਮ ਕੀਤਾ ਹੈ। ਇਸ ਸਮੇਂ ਦੌਰਾਨ, ਲਿਡੀਆ ਨੇ ਰਾਜਾ ਚਾਰਲਸ ਨੂੰ ਉਨ੍ਹਾਂ ਦੀਆਂ ਜ਼ਮੀਨਾਂ, ਪੁਰਖਿਆਂ ਦੀਆਂ ਅਸਥੀਆਂ ਅਤੇ ਕਲਾਕ੍ਰਿਤੀਆਂ ਨੂੰ ਮੂਲ ਨਿਵਾਸੀਆਂ ਨੂੰ ਵਾਪਿਸ ਕਰਨ ਲਈ ਕਿਹਾ।
ਲਿਡੀਆ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਬ੍ਰਿਟਿਸ਼ ਸਾਮਰਾਜ ਨੇ ਉਨ੍ਹਾਂ ਦੀ ਧਰਤੀ ਨੂੰ ਬਰਬਾਦ ਕਰ ਦਿੱਤਾ ਹੈ।
ਕਿੰਗ ਚਾਰਲਸ ਦੇ ਵਿਰੋਧ 'ਚ ਨਿਕਲੀ ਲਿਡੀਆ ਰਵਾਇਤੀ ਕੱਪੜੇ ਪਾ ਕੇ ਸੰਸਦ ਪਹੁੰਚੇ ਸਨ। ਨਾਅਰੇਬਾਜ਼ੀ ਕਰਨ ਤੋਂ ਬਾਅਦ ਸੁਰੱਖਿਆ ਅਧਿਕਾਰੀ ਉਨ੍ਹਾਂ ਨੂੰ ਸੰਸਦ ਤੋਂ ਬਾਹਰ ਲੈ ਗਏ। ਸੰਸਦ ਦੇ ਬਾਹਰ ਮੀਡੀਆ ਨਾਲ ਗੱਲ ਕਰਦਿਆਂ ਲਿਡੀਆ ਨੇ ਕਿਹਾ ਕਿ ਜਦੋਂ ਤੱਕ ਕਿੰਗ ਆਸਟ੍ਰੇਲੀਆ ਦੇ ਓਪਚਾਰਿਕ ਮੁਖੀ ਬਣੇ ਰਹਿਣਗੇ, ਅਸੀਂ ਬ੍ਰਿਟਿਸ਼ ਸਾਮਰਾਜ ਦਾ ਵਿਰੋਧ ਕਰਦੇ ਰਹਾਂਗੇ।
ਉਨ੍ਹਾਂ ਕਿਹਾ ਕਿ ਕਿਸੇ ਹੋਰ ਦੇਸ਼ ਦਾ ਰਾਜਾ ਸਾਨੂੰ ਹੁਕਮ ਨਹੀਂ ਦੇ ਸਕਦਾ। ਲਿਡੀਆ ਥੋਰਪ ਵਿਕਟੋਰੀਆ ਰਾਜ, ਆਸਟ੍ਰੇਲੀਆ ਤੋਂ ਇੱਕ ਆਜ਼ਾਦ ਸੈਨੇਟਰ ਹਨ। ਉਹ ਬ੍ਰਿਟਿਸ਼ ਰਾਜਸ਼ਾਹੀ ਦੇ ਵਿਰੁੱਧ ਬੋਲਣ ਲਈ ਜਾਣੇ ਜਾਂਦੇ ਹਨ।
2022 ਵਿੱਚ ਸੈਨੇਟਰ ਵਜੋਂ ਸਹੁੰ ਚੁੱਕਦਿਆਂ, ਉਨ੍ਹਾਂ ਨੇ ਬ੍ਰਿਟਿਸ਼ ਰਾਜੇ ਨੂੰ "ਬਸਤੀਵਾਦੀ ਮਹਾਰਾਜ" ਕਹਿ ਕੇ ਸੰਬੋਧਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਸਹੁੰ ਚੁੱਕਣ ਲਈ ਕਿਹਾ ਗਿਆ।
ਕਿੰਗ ਚਾਰਲਸ ਕੈਂਸਰ ਤੋਂ ਠੀਕ ਹੋਣ ਤੋਂ ਬਾਅਦ ਆਪਣੇ ਪਹਿਲੇ ਵਿਦੇਸ਼ੀ ਦੌਰੇ 'ਤੇ ਹਨ। ਇਸ ਦੌਰੇ 'ਤੇ ਉਨ੍ਹਾਂ ਦੀ ਪਤਨੀ ਮਹਾਰਾਣੀ ਕੈਮਿਲਾ ਵੀ ਉਨ੍ਹਾਂ ਦੇ ਨਾਲ ਹਨ।

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ ਫਰਾਂਸ ਸੰਗੀਤ ਉਤਸਵ ਦੌਰਾਨ ਸੂਈਆਂ ਨਾਲ ਹਮਲਾ, 145 ਲੋਕ ਜ਼ਖਮੀ ਜਪਾਨ ਨੇ ਆਪਣੇ ਇਲਾਕੇ ’ਤੇ ਕੀਤਾ ਛੋਟੀ ਦੂਰੀ ਵਾਲੀ ਮਿਜ਼ਾਈਲ ਦਾ ਪ੍ਰੀਖਣ ਈਰਾਨ ਤੇ ਇਜ਼ਰਾਈਲ ਦੀ ਜੰਗਬੰਦੀ ਨਿਯਮਾਂ ਦੀ ਉਲੰਘਣਾ ਤੋਂ ਨਾਰਾਜ਼ ਹੋਏ ਟਰੰਪ ਈਰਾਨ ਨੇ ਕਿਹਾ- ਪ੍ਰਮਾਣੂ ਪ੍ਰੋਗਰਾਮ ਨਹੀਂ ਰੋਕਾਂਗੇ, ਟਰੰਪ ਨੇ ਯੁੱਧ ਸ਼ੁਰੂ ਕੀਤਾ, ਅਸੀਂ ਖਤਮ ਕਰਾਂਗੇ ਪਾਕਿਸਤਾਨ ਨੇ ਸਿੰਧ ਵਿੱਚ ਤੇਲ ਅਤੇ ਗੈਸ ਦੇ ਨਵੇਂ ਭੰਡਾਰ ਲੱਭੇ ਫਰਾਂਸ ਵਿੱਚ ਲਾੜੇ ਅਤੇ ਲਾੜੀ 'ਤੇ ਚਲਾਈਆਂ ਗੋਲੀਆਂ, ਲਾੜੀ ਦੀ ਮੌਤ ਰੂਸ ਨੇ ਕੀਵ 'ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਕੀਤਾ ਹਮਲਾ, 5 ਲੋਕਾਂ ਦੀ ਮੌਤ ਬੀ2 ਬੰਬਾਰਜ਼ ਨੇ ਈਰਾਨ 'ਤੇ ਹਮਲਾ ਕਰਨ ਲਈ 37 ਘੰਟੇ ਉਡਾਣ ਭਰੀ, 14 ਹਜ਼ਾਰ ਕਿਲੋ ਦੇ ਬੰਬ ਸੁੱਟੇ ਸੀਰੀਆ ਦੀ ਚਰਚ ਵਿੱਚ ਆਤਮਘਾਤੀ ਹਮਲਾ `ਚ 22 ਮੌਤਾਂ, 63 ਜ਼ਖਮੀ