ਬਰੈਂਪਟਨ, (ਡਾ. ਝੰਡ) – ਓਨਟਾਰੀਓ ਸੂਬੇ ਵਿਚ ਪੰਜਾਬੀ ਭਾਸ਼ਾ ਦੀ ਬੇਹਤਰੀ ਅਤੇ ਇਸ ਦੇ ਵਿਸਥਾਰਲਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ 20 ਅਕਤੂਬਰ ਦਿਨ ਐਤਵਾਰ ਨੂੰ ਇਕ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸੈਮੀਨਾਰ ਦਾ ਵਿਸ਼ਾ ‘ਓਨਟਾਰੀਓ ਵਿਚ ਪੰਜਾਬੀ ਬੋਲੀ ਦਾ ਪ੍ਰਚਾਰ ਤੇ ਪਸਾਰ’ ਹੈ।
ਇਸ ਵਿਚ ਪੰਜਾਬੀ ਭਾਸ਼ਾ ਦੇ ਵਿਸਥਾਰ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਸਬੰਧੀ ਵਿਸ਼ਿਆਂ ‘ਪੰਜਾਬੀ ਭਾਸ਼ਾਲਈ ਸੰਚਾਰ ਮਾਧਿਅਮ ਦਾ ਯੋਗਦਾਨ ਤੇ ਚੁਣੌਤੀਆਂ’,‘ਪੰਜਾਬੀ ਭਾਸ਼ਾ ਉੱਪਰਆਰਟੀਫ਼ਿਸ਼ੀਅਲ ਇੰਟੈਲੀਜੈਂਸ (ਬਨਾਉਟੀ ਬੁੱਧੀ) ਦਾ ਭਵਿੱਖੀ ਪ੍ਰਭਾਵ’, ‘ਓਨਟਾਰੀਓ ਦੀਆਂ ਵਿੱਦਿਅਕ ਤੇ ਹੋਰ ਸੰਸਥਾਵਾਂ ਵਿਚ ਪੰਜਾਬੀ ਦੀ ਵਰਤਮਾਨ ਸਥਿਤੀ ਤੇ ਸਥਾਨ’ ਅਤੇ ‘ਪੰਜਾਬੀ ਭਾਸ਼ਾ ਦੇ ਵਿਸਥਾਰ ਵਿੱਚ ਔਰਤਾਂ ਤੇ ਨੌਜੁਆਨਾਂ ਦੇ ਯੋਗਦਾਨ ਦੀ ਮਹੱਤਤਾ’ ਉੱਪਰ ਵਿਦਵਾਨਾਂ ਵੱਲੋਂ ਪੇਪਰ ਪੇਸ਼ ਕੀਤੇ ਜਾਣਗੇਅਤੇ ਇਨ੍ਹਾਂ ਉੱਪਰ ਵਿਚਾਰ-ਚਰਚਾ ਹੋਵੇਗੀ।
ਪੇਪਰ ਪੜ੍ਹਨ ਵਾਲੇ ਵਿਦਵਾਨਾਂ ਵਿੱਚ ਪ੍ਰੋ. ਰਾਮ ਸਿੰਘ, ਡਾ. ਡੀ. ਪੀ. ਸਿੰਘ, ਸਤਪਾਲ ਸਿੰਘ ਜੌਹਲਅਤੇ ਡਾ. ਕੰਵਲਜੀਤ ਕੌਰ ਢਿੱਲੋਂ ਸ਼ਾਮਲ ਹਨ।ਪੇਪਰਾਂ ਉੱਪਰ ਵਿਚਾਰ-ਚਰਚਾ ਦਾ ਆਰੰਭ ਹਰਜੀਤ ਸਿੰਘ ਗਿੱਲ, ਕੁਲਵਿੰਦਰ ਖਹਿਰਾ, ਬਲਬੀਰ ਸੋਹੀ ਅਤੇ ਉਜ਼ਮਾ ਮਹਿਮੂਦ ਵੱਲੋਂ ਕੀਤਾ ਜਾਏਗਾ।ਸੈਮੀਨਾਰ ਦਾ ਕੁੰਜੀਵੱਤ-ਭਾਸ਼ਨ ਡਾ. ਗੁਰਬਖ਼ਸ਼ ਸਿੰਘ ਭੰਡਾਲ ਦਾ ਹੋਵੇਗਾ।
ਇਹ ਸੈਮੀਨਾਰ 114 ਕੈਨੇਡੀ ਰੋਡ ਵਿਖੇ ਸਥਿਤ ‘ਵਿਸ਼ਵ ਪੰਜਾਬੀ ਭਵਨ’ ਵਿਚ ਸਵੇਰੇ 10.00 ਵਜੇ ਤੋਂ ਸ਼ਾਮ 5.30 ਵਜੇ ਤੀਕ ਚੱਲੇਗਾ ਅਤੇ ਇਸ ਦੌਰਾਨ ਸ਼ਾਮ ਨੂੰ ਕਵੀ-ਦਰਬਾਰ ਵੀ ਹੋਵੇਗਾ। ਪੰਜਾਬੀ ਭਾਸ਼ਾ ਨਾਲ ਪਿਆਰ ਕਰਨ ਵਾਲੇ ਸਮੂਹ ਸੱਜਣਾਂ-ਮਿੱਤਰਾਂ, ਭੈਣ-ਭਰਾਵਾਂ ਤੇ ਨੌਜੁਆਨਾਂ ਨੂੰ 20 ਅਕਤੂਬਰ ਐਤਵਾਰ ਨੂੰ ਇਸ ਵਿਚ ਸ਼ਿਰਕਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ।
ਸੈਮੀਨਾਰ ਸਬੰਧੀਵਧੇਰੇ ਜਾਣਕਾਰੀ ਲਈ ਕਰਨ ਅਜਾਇਬ ਸਿੰਘ ਸੰਘਾ (905-965-5509, ਤਲਵਿੰਦਰ ਸਿੰਘ ਮੰਡ(416-904-3500), ਡਾ. ਜਗਮੋਹਨ ਸਿੰਘ ਸੰਘਾ (416-820-1822) ਜਾਂ ਡਾ. ਸੁਖਦੇਵ ਸਿੰਘ ਝੰਡ (647-567-9124) ਨੂੰ ਸੰਪਰਕ ਕੀਤਾ ਜਾ ਸਕਦਾ ਹੈ।