ਟੋਰਾਂਟੋ, 15 ਅਕਤੂਬਰ (ਪੋਸਟ ਬਿਊਰੋ): ਮੈਰੀਮੈਨਾ ਫਰੈਂਡਸਿ਼ਪ ਸੀਨੀਅਰਜ਼ ਕਲੱਬ ਵਲੋਂ 12 ਅਕਤੂਬਰ ਨੂੰ ਲੇਡੀਜ਼ ਦਾ ਬਟਰਫਲਾਈ ਪਾਰਕ ਦਾ ਟਰਿਪ ਲਾਇਆ ਗਿਆ। ਬਸ ਸਵੇਰੇ 8:30 ਵਜੇ ਮੈਰੀਕੈਨਾ ਸ਼ੂਗਰਕੇਨ ਪਾਰਕ ਵਿਚੋਂ ਰਵਾਨਾ ਹੋਈ। ਬਸ ਵਿੱਚ ਸਭ ਨੂੰ ਸਨੈਕਸ ਵਰਤਾਏ ਗਏ। ਔਰਤਾਂ ਵਲੋਂ ਬਸ ਵਿੱਚ ਬੋਲੀਆਂ ਪਾ ਕੇ ਖੂਬ ਮਨੋਰੰਜਨ ਕੀਤਾ ਗਿਆ। ਪਾਰਕ ਵਿੱਚ ਉਨ੍ਹਾਂ ਨੇ ਗਿੱਧਾ ਪਾ ਕੇ ਖੂਬ ਆਨੰਦ ਮਾਣਿਆ। ਪ੍ਰਬੰਧਕਾਂ ਵਲੋਂ ਸਭ ਦਾ ਧੰਨਵਾਦ ਕੀਤਾ। ਬਸ ਸ਼ਾਮ ਨੂੰ 5 ਵਜੇ ਵਾਪਿਸ ਆਈ। ਮੌਸਮ ਬਦਲਣ ਕਰਕੇ ਕਲੱਬ ਦਾ ਇਹ ਅਖੀਰਲਾ ਟਰਿਪ ਸੀ। ਅੱਗੇ ਤੋਂ ਵੀ ਇਹੋ ਜਿਹੇ ਟਰਿਪ ਕਰਵਾਉਣ ਦਾ ਵਾਅਦਾ ਕੀਤਾ ਗਿਆ।