ਟੋਰਾਂਟੋ, 9 ਜੁਲਾਈ (ਪੋਸਟ ਬਿਊਰੋ): ਗਰੇਟਰ ਟੋਰਾਂਟੋ ਏਰੀਏ ਵਿੱਚ ਚੱਲ ਰਹੀ ਜ਼ਬਰਨ ਵਸੂਲੀ ਦੀ ਜਾਂਚ ਦੇ ਸਿਲਸਿਲੇ ਵਿੱਚ 30 ਸਾਲਾ ਵਿਅਕਤੀ `ਤੇ 17 ਚਾਰਜਿਜ਼ ਲਗਾਏ ਗਏ ਹਨ।
ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦਸੰਬਰ 2023 ਤੋਂ ਜੀਟੀਏ ਵਿੱਚ ਹੋਈਆਂ ਕਈ ਸਬੰਧਤ ਘਟਨਾਵਾਂ ਦੀ ਜਾਂਚ ਕੀਤੀ ਹੈ, ਜਿਸ ਵਿੱਚ ਜਾਇਦਾਦ ਨੂੰ ਨੁਕਸਾਨ ਪਹੰੁਚਾਉਣਾ, ਧਮਕੀ ਦੇਣਾ ਅਤੇ ਫਾਇਰਆਰਮਜ਼ ਘਟਨਾਵਾਂ ਨਾਲ ਸਬੰਧਤ ਚਾਰਜਿਜ਼ ਸ਼ਾਮਿਲ ਹਨ।
29 ਮਈ ਨੂੰ ਪੀਆਰਪੀ ਦੇ 25 ਮੈਂਬਰੀ ਜ਼ਬਰਨ ਵਸੂਲੀ ਜਾਂਚ ਕਾਰਜ ਬਲ (EITF) ਨੇ ਟੋਰਾਂਟੋ ਵਿੱਚ ਇੱਕ ਘਰ `ਤੇ ਤਲਾਸ਼ੀ ਵਾਰੰਟ ਜਾਰੀ ਕੀਤਾ ਅਤੇ ਜਸਕਰਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ।
ਉਸ `ਤੇ ਫਾਇਰਆਰਮਜ਼ ਦਾ ਲਾਪਰਵਾਹੀ ਨਾਲ ਰੱਖਣਾ, ਫਾਇਰਆਰਮਜ਼ ਦੇ ਗੈਰ ਕਾਨੂੰਨੀ ਕਬਜ਼ਾ, ਫਾਇਰਆਰਮਜ ਦੇ ਗੈਰ-ਕਨੂੰਨੀ ਕਬਜ਼ੇ ਬਾਰੇ ਜਾਣਕਾਰੀ, ਬਿਨ੍ਹਾਂ ਲਾਈਸੈਂਸ ਦੇ ਲੋਡੇਡ ਪਾਬੰਦੀਸ਼ੁਦਾ ਫਾਇਰਆਰਮਜ਼ ਰੱਖਣ ਅਤੇ 5,000 ਡਾਲਰ ਤੋਂ ਜਿ਼ਆਦਾ ਦੀ ਚੋਰੀ ਕਰਨ ਦੇ ਮਾਮਲੇ ਦਰਜ ਕੀਤੇ ਗਏ ਹਨ। ਮੁਲਜ਼ਮ `ਤੇ ਜ਼ਬਰਨ ਵਸੂਲੀ ਦੇ ਵੀ ਚਾਰਜਿਜ਼ ਲਾਏ ਗਏ ਹਨ। ਜਸਕਰਨ ਸਿੰਘ ਨੂੰ ਜ਼ਮਾਨਤ ਦੀ ਸੁਣਵਾਈ ਲਈ ਬਰੈਂਪਟਨ ਦੀ ਅਦਾਲਤ ਵਿੱਚ ਪੇਸ਼ ਹੋਇਆ ਕੀਤਾ ਗਿਆ। ਉਸਤੋਂ ਬਾਅਦ ਉਸਨੂੰ ਫਿਲਹਾਲ ਸ਼ਰਤਾਂ `ਤੇ ਜ਼ਮਾਨਤ ਮਿਲ ਗਈ ਹੈ।