Welcome to Canadian Punjabi Post
Follow us on

13

July 2024
 
ਟੋਰਾਂਟੋ/ਜੀਟੀਏ

ਬਰੈੰਪਟਨ ਵਿਖੇ 5 ਤੋਂ 7 ਜੁਲਾਈ ਤੱਕ ਹੋਵੇਗੀ 10ਵੀ ਵਿਸ਼ਵ ਪੰਜਾਬੀ ਕਾਨਫਰੰਸ : ਚੱਠਾ

June 19, 2024 01:11 AM

-ਪ੍ਰਭਾਵਸ਼ਾਲੀ ਰਿਹਾ ਅੰਤਰਰਾਸ਼ਟਰੀ ਪ੍ਰੋਗਰਾਮ 'ਸਿਰਜਣਾ ਦੇ ਆਰ ਪਾਰ'
ਬਰੈਂਪਟਨ 18 ਜੂਨ (ਪੋਸਰ ਬਿਊਰੋ): ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਅਤੇ ਪੰਜਾਬ ਸਾਹਿਤ ਅਕਾਦਮੀ ਵੱਲੋਂ ਮਹੀਨਾਵਾਰ
ਅੰਤਰਰਾਸ਼ਟਰੀ ਪ੍ਰੋਗਰਾਮ ‘ਸਿਰਜਣਾ ਦੇ ਆਰ ਪਾਰ" ਕਰਵਾਇਆ ਗਿਆ । ਆਨਲਾਈਨ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਵਰਲਡ ਪੰਜਾਬੀ ਕਾਨਫਰੰਸ ਦੇ ਚੇਅਰਮੈਨ ਡਾ . ਅਜੈਬ ਸਿੰਘ ਚੱਠਾ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ । ਪੰਜਾਬ ਸਾਹਿਤ ਅਕਾਦਮੀ ਤੋਂ ਡਾਕਟਰ ਸਰਬਜੀਤ ਕੌਰ ਸੋਹਲ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫ਼ਾਊਂਡਰ ਰਮਿੰਦਰ ਰੰਮੀ ਵੱਲੋਂ ਕੀਤੇ ਜਾਂਦੇ ਇਸ ਪ੍ਰੋਗਰਾਮ ਵਿੱਚ ਪ੍ਰੋਫੈਸਰ ਕੁਲਜੀਤ ਕੌਰ ਨੇ ਅਜੈਬ ਸਿੰਘ ਚੱਠਾ ਨਾਲ ਉਹਨਾਂ ਦੀ ਜ਼ਿੰਦਗੀ ਬਾਰੇ ਤੇ ਉਨਾਂ ਦੇ ਵੱਲੋਂ ਕੀਤੀ ਜਾ ਰਹੀ ਵਿਸ਼ਵ ਪੰਜਾਬੀ ਕਾਨਫਰੰਸ ਦੀਆਂ ਤਿਆਰੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਚੱਠਾ ਨੇ ਪ੍ਰੋਗਰਾਮਾਂ ਲਈ ਆਪਣੇ ਸਾਥੀਆਂ ਵੱਲੋਂ ਦਿੱਤੇ ਜਾਂਦੇ ਸਹਿਯੋਗ ਦੀ ਗੱਲ ਕੀਤੀ. ਉਹਨਾਂ ਦੱਸਿਆ ਕਿ ਇਸ ਵਾਰ ਕਾਨਫ਼ਰੰਸ ਪੰਜ, ਛੇ ਤੇ ਸੱਤ ਜੁਲਾਈ 24 ਨੂੰ ਬਰੈਂਪਟਨ ਵਿਖੇ ਕਰਵਾਈ ਜਾ ਰਹੀ ਹੈ. ਉਹਨਾਂ ਪਿਛਲੀਆਂ ਨੌ ਕਾਨਫਰੰਸਾਂ ਦੇ ਸ਼ਾਨਦਾਰ ਇਤਿਹਾਸ ਦੀ ਗੱਲ ਵੀ ਕੀਤੀ. ਉਹਨਾਂ ਦੱਸਿਆ ਕਿ ਇਸ ਵਾਰ ਹੋਣ ਵਾਲੀ ਕਾਨਫਰੰਸ ਵਿੱਚ “ਪੰਜਾਬੀ ਨਾਇਕ ਦਾ ਮੁਹਾਂਦਰਾ" ਵਿਸ਼ੇ ਤੇ ਗੱਲਬਾਤ ਕਰਵਾਉਣਗੇ . ਉਹਨਾਂ ਆਪਣੇ ਸਹਿਯੋਗੀ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰੇ ਹੀ ਉਹਨਾਂ ਨੂੰ ਆਰਥਿਕ ਤੌਰ ਤੇ ਵੀ ਸਹਿਯੋਗ ਦਿੰਦੇ ਹਨ. ਉਹਨਾਂ ਨੇ ਦੱਸਿਆ ਕਿ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਅਨੁਸ਼ਾਸਨ ਅਤੇ ਪ੍ਰੋਗਰਾਮ ਦੀ ਸਮੁੱਚੀ ਰੂਪ ਰੇਖਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਉਹਨਾਂ ਨੇ ਆਪਣੇ ਸਾਥੀ ਸਰਦੂਲ ਸਿੰਘ ਥਿਆੜਾ , ਡਾ. ਸੰਤੋਖ ਸਿੰਘ ਸੰਧੂ, ਰਮਨੀ ਬੱਤਰਾ ਤੇ ਬਲਵਿੰਦਰ ਕੌਰ ਚੱਠਾ ਦੇ ਸਹਿਯੋਗ ਨੂੰ ਵਿਸ਼ੇਸ਼ ਤੌਰ ਤੇ ਦੱਸਿਆ। ਉਹ ਮਹਿਸੂਸ ਕਰਦੇ ਹਨ ਕਿ ਇਸ ਕਾਨਫਰੰਸ ਨੂੰ ਸਮੁੱਚੇ ਵਿਸ਼ਵ ਵਿੱਚੋਂ ਪੰਜਾਬੀ ਪ੍ਰੇਮੀਆਂ ਵੱਲੋਂ ਬਹੁਤ ਹੁੰਗਾਰਾ ਦਿੱਤਾ ਜਾਵੇਗਾ। ਪ੍ਰੋਗਰਾਮ ਦੇ ਆਰੰਭ ਵਿੱਚ ਅਰਵਿੰਦਰ ਸਿੰਘ ਢਿੱਲੋਂ ਨੇ ਵਿਸ਼ਵ ਪੰਜਾਬੀ ਕਾਨਫਰੰਸ ਬਾਰੇ ਜਾਣਕਾਰੀ ਦਿੰਦਿਆਂ, ਪਿਛਲੀਆਂ ਕਾਨਫਰੰਸਾਂ ਦੇ ਸ਼ਾਨਦਾਰ ਇਤਿਹਾਸ ਬਾਰੇ ਦੱਸਿਆ।
ਉਹਨਾਂ ਕਿਹਾ ਕਿ ਚੱਠਾ ਬਹੁਤ ਹੀ ਹਿੰਮਤੀ ਅਤੇ ਮਿਹਨਤੀ ਇਨਸਾਨ ਹੈ ਜੋ ਵਿਸ਼ਵ ਪੰਜਾਬੀ ਕਾਨਫਰੰਸਾਂ ਨੂੰ ਸਫਲ ਬਣਾਉਣ ਲਈ ਯਤਨਸ਼ੀਲ ਰਹੇ ਹਨ। ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸਰਪ੍ਰਸਤ ਸੁਰਜੀਤ ਸਿੰਘ ਨੇ ਅਜੈਬ ਸਿੰਘ ਚੱਠਾ ਦਾ ਸਵਾਗਤ ਕਰਦਿਆਂ ਉਹਨਾਂ ਦੁਆਰਾ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੀਤੇ ਜਾਂਦੇ ਯਤਨਾਂ ਦੀ ਸ਼ਲਾਘਾ ਕੀਤੀ।
ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੀ ਪ੍ਰਧਾਨ ਰਿੰਟੂ ਭਾਟੀਆ ਨੇ ਵੀ ਪਿਛਲੀਆ ਕਾਨਫਰੰਸਾਂ ਦੀ ਸਫਲਤਾ ਬਾਰੇ ਦੱਸਦਿਆਂ ਦਸਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੀ ਸਫਲਤਾ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਸਰਦੂਲ ਸਿੰਘ ਥਿਆੜਾ ਨੇ ਦੱਸਿਆ ਕਿ ਇਥੋਂ ਦੀ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਜੋੜਨਾ ਬਹੁਤ ਜਰੂਰੀ ਹੈ। ਉਹਨਾਂ ਸਮੁੱਚੀ ਟੀਮ ਦੇ ਸਹਿਯੋਗ ਤੇ ਤਸੱਲੀ ਪ੍ਰਗਟ ਕੀਤੀ। ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੀ ਮੀਤ ਪ੍ਰਧਾਨ ਪ੍ਰੋ ਨਵਰੂਪ ਨੇ ਵੀ ਇਸ ਕਾਨਫਰੰਸ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਸਮੁੱਚੇ ਪ੍ਰੋਗਰਾਮ ਸਬੰਧੀ ਆਪਣੇ ਪ੍ਰਭਾਵ ਪ੍ਰਗਟ ਕਰਦਿਆਂ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਚੀਫ਼ ਐਡਵਾਈਜ਼ਰ ਪਿਆਰਾ ਸਿੰਘ ਕੁੱਦੋਵਾਲ ਨੇ ਅਜੈਬ ਸਿੰਘ ਚੱਠਾ ਨੂੰ ਇਕ ਯੋਗ ਅਤੇ ਸਫਲ ਲੀਡਰ ਅਤੇ ਪ੍ਰਬੰਧਕ ਦੱਸਿਆ ਜੋ ਆਪਣੀ ਸਮੁੱਚੀ ਟੀਮ ਦੇ ਸਹਿਯੋਗ ਅਤੇ ਭਰੋਸੇ ਨਾਲ ਲਗਾਤਾਰ ਵਿਸ਼ਵ ਪੰਜਾਬੀ ਕਾਨਫਰੰਸਾਂ ਦੇ ਤਿੰਨ ਦਿਨਾਂ ਦੇ ਪ੍ਰੋਗਰਾਮ ਕਰਵਾਉਣ ਵਿੱਚ ਸਫਲ ਰਹੇ ਹਨ। ਉਹਨਾਂ 5, 6, 7 ਜੁਲਾਈ ਨੂੰ ਹੋਣ ਵਾਲੀ 10ਵੀਂ ਵਿਸ਼ਵ ਪੰਜਾਬੀ ਕਾਨਫਰੰਸ ਬਾਰੇ ਦੱਸਦਿਆਂ ਦੇਸ਼ ਵਿਦੇਸ਼ਾਂ ਵਿਚੋ ਪੰਜਾਬੀਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਹਨਾਂ ਚੱਠਾ ਵਲੋ ਤਿਆਰ ਕੀਤੀਆਂ ਪੁਸਤਕਾਂ ਲਈ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ।
ਅੰਤ ਵਿੱਚ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੀ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਨੇ ਦੱਸਿਆ ਕਿ ਅਜੈਬ ਸਿੰਘ ਚੱਠਾ ਆਪਣੀ ਟੀਮ ਦੇ ਮੈਂਬਰਜ਼ ਨੂੰ ਨਾਲ ਲੈ ਕੇ ਚੱਲਦੇ ਹਨ । ਕਹਿਣੀ ਤੇ ਕੱਥਨੀ ਦੇ ਪੂਰੇ ਹਨ। ਚੱਠੇ ਦੇ ਉਪਰਾਲੇ ਬਹੁਤ ਸਰਾਹੁਣਯੋਗ ਹਨ । ਰਮਿੰਦਰ ਰੰਮੀ ਨੇ ਅਜੈਬ ਸਿੰਘ ਚੱਠਾ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੇ ਮਿਹਨਤੀ ਸੁਭਾਅ ਬਾਰੇ ਇਕ ਕਵਿਤਾ ਰਾਹੀਂ ਉਸਤਤਿ ਤੇ ਧੰਨਵਾਦ ਕੀਤਾ। ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਦੇ ਬੇਟੇ ਕੁਲਬੀਰ ਸੂਰੀ ਵਿਸ਼ੇਸ਼ ਤੌਰ ਤੇ ਇਸ ਵੈਬਨਾਰ ਵਿੱਚ ਸ਼ਾਮਿਲ ਹੋਏ ਤੇ ਉਹਨਾਂ ਦੱਸਿਆ ਕਿ ਕੈਨੇਡਾ ਵਿਚ ਪੰਜਾਬੀ ਦੇ ਵਿਕਾਸ ਲਈ ਵਧੀਆ ਕੰਮ ਹੋ ਰਿਹਾ। ਉਹਨਾਂ ਨੂੰ ਇਸ ਵੈਬਨਾਰ ਵਿੱਚ ਸਾਮਲ ਹੋ ਕੇ ਬਹੁਤ ਵਧੀਆ ਲੱਗਾ । ਬਹੁਤ ਹੀ ਸੁਖਾਵੇਂ ਮਾਹੋਲ ਵਿੱਚ ਵੈਬਨਾਰ ਮੀਟਿੰਗ ਸਮਾਪਤ ਹੋਈ । ਇਸ ਪ੍ਰੋਗਰਾਮ ਵਿਚ ਡਾ . ਪੁਸ਼ਵਿੰਦਰ ਕੌਰ ਖੋਖਰ , ਹਰਦਿਆਲ ਸਿੰਘ ਝੀਤਾ , ਹਰਜਿੰਦਰ ਕੌਰ ਸੱਧੜ, ਅਮਰ ਜੋਤੀ ਮਾਂਗਟ, ਇੰਜੀ ਜਗਦੀਪ ਮਾਂਗਟ, ਕੁਲਬੀਰ ਸਿੰਘ ਸੂਰੀ, ਸ਼ਿੰਗਾਰਾ ਲੰਗੇਰੀ, ਕੁਲਵਿੰਦਰ ਸਿੰਘ ਗਾਖਲ, ਪੋਲੀ ਬਰਾੜ, ਪੁਸ਼ਪਿੰਦਰ, ਭੁਪਿੰਦਰ ਸਿੰਘ , ਪੂਨਮ , ਗੁਰਜੰਟ ਸਿੰਘ , ਗੁਰਦੀਪ ਕੌਰ ਜੰਡੂ , ਹਰਭਜਨ ਗਿੱਲ , ਸ਼ਿੰਗਾਰਾ ਲੰਗੇਰੀ , ਸੁਖਵੀਰ ਕੌਰ ਸਰਾਂ , ਭੁਪਿੰਦਰ ਕੌਰ ਵਾਲੀਆ , ਸਰਬ ਲੁਧੜ , ਮਨਿੰਦਰ ਕੌਰ , ਗੁਰਸ਼ਰਨਜੀਤ ਕੌਰ ਔਲਖ , ਗੁਰਲਾਲ ਸਿੰਘ ਸਿਧੂ , ਗਿਆਨ ਸਿੰਘ ਸਾਬਕਾ ਡੀ ਪੀ ਆਰ ਓ, ਜਸਪਾਲ ਸਿੰਘ ਦੇਸੂਵੀ, ਪ੍ਰਕਾਸ਼ ਕੌਰ , ਪੀ ਐਸ ਤੇ ਹੋਰ ਬਹੁਤ ਅਦਬੀ ਸ਼ਖ਼ਸੀਅਤਾਂ ਨੇ ਅੰਤਰਰਾਸ਼ਟਰੀ ਵੈਬਨਾਰ ਵਿੱਚ ਸ਼ਿਰਕਤ ਕੀਤੀ।ਵੈਬਨਾਰ ਦੀ ਰਿਪੋਰਟ ਪ੍ਰੋ ਕੁਲਜੀਤ ਕੌਰ ਨੇ ਜਾਰੀ ਕੀਤੀ। ਕੁਲਜੀਤ ਬਹੁਤ ਮੰਝੇ ਹੋਏ ਐਂਕਰ ਤੇ ਹੋਸਟ ਸਨ ਅਤੇ ਆਪਣੇ ਨਿਵੇਕਲੇ ਅੰਦਾਜ਼ ਵਿੱਚ ਬਹੁਤ ਸ਼ਾਨਦਾਰ ਰੂਬਰੂ ਕਰਦੇ ਹਨ ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਵੰਡਰਲੈਂਡ ਵਿੱਚ ਝੂਲੇ ਤੋਂ ਡਿੱਗਿਆ ਇੱਕ ਵਿਅਕਤੀ, ਹਸਪਤਾਲ ਦਾਖਲ ਮੇਲੇ ਦਾ ਰੂਪ ਧਾਰਨ ਕਰ ਗਿਆ ਕਲੀਵਵਿਊਸੀਨੀਅਰਜ਼ ਕਲੱਬ ਦਾ ਕਨੇਡਾ ਦਿਵਸ ਪ੍ਰੋਗਰਾਮ ਡਰਾਈਵਿੰਗ ਇੰਸਟ੍ਰਕਟਰ `ਤੇ ਵਿਦਿਆਰਥਣ ਦੇ ਯੌਨ ਸ਼ੋਸ਼ਣ ਦਾ ਲੱਗਾ ਦੋਸ਼ ਨਿਆਗਰਾ ਇਲਾਕੇ ਦੇ ਕੰਟਰੀ ਕਲੱਬ ਵਿਚੋਂ 25 ਗੋਲਫ ਕਾਰਟ ਚੋਰੀ ਬਾਰੇ ਪੁਲਿਸ ਕਰ ਰਹੀ ਜਾਂਚ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ‘ਕੈਨੇਡਾ ਡੇਅ’ ਡਾਇਬਟੀਜ਼ ਸਬੰਧੀ ਸੈਮੀਨਾਰ ਕਰਵਾ ਕੇ ਮਨਾਇਆ ਨਾਰਥ ਯਾਰਕ ਵਿੱਚ ਚੱਲੀ ਗੋਲੀ, ਇੱਕ ਵਿਅਕਤੀ ਗੰਭੀਰ, 2 ਗ੍ਰਿਫ਼ਤਾਰ ਟੋਰਾਂਟੋ ਦੇ ਵਿਅਕਤੀ `ਤੇ ਜੀਟੀਏ ਵਿਚ ਜ਼ਬਰਨ ਵਸੂਲੀ ਦੀ ਜਾਂਚ ਦੇ ਚਲਦੇ ਲੱਗੇ ਚਾਰਜਿਜ਼ ਕੈਲੇਡਨ ਦੀ ਬੋਨੀਗਲੈੱਨ ਸੀਨੀਅਰਜ਼ ਕਲੱਬ ਨੇ ਮਾਨਸਿਕ ਸਿਹਤ ‘ਤੇ ਸੈਮੀਨਾਰ ਕਰਵਾਇਆ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਨੇ ਨਿਆਗਰਾ ਫ਼ਾਲਜ਼ ਦੇ ਲਹਿੰਦੇਪਾਸੇ ਪੈਂਦੇ ‘ਕੁਈਨਸਟਨਹਾਈਟਸ ਪਾਰਕ’ ‘ਚ ਮਨਾਈ ਪਿਕਨਿਕ ਸਕਾਰਬੋਰੋ ਵਿੱਚ ਗੈਸ ਸਟੇਸ਼ਨ `ਤੇ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ