ਜੈਪੁਰ, 5 ਦਸੰਬਰ (ਪੋਸਟ ਬਿਊਰੋ): ਰਾਜਸਥਾਨ ਵਿਚ ਚੋਣਾਂ ਖਤਮ ਹੋਈਆਂ ਹੀ ਸੀ ਕਿ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਨੇ ਪੂਰੇ ਸੂਬੇ ਵਿਚ ਸਨਸਨੀ ਮਚਾ ਦਿੱਤੀ ਹੈ। ਗੋਗਾਮੇੜੀ ਦੀ ਜੈਪੁਰ ਵਿਚ ਉਨ੍ਹਾਂ ਦੇ ਘਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਸ ਨੇ ਇਸ ਮਾਮਲੇ 'ਤੇ ਤੁਰੰਤ ਕਾਰਵਾਈ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਹੈ। ਦੂਜੇ ਪਾਸੇ ਇਸ ਕਤਲ ਵਿੱਚ ਇੱਕ ਵਾਰ ਫਿਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਰੁੱਪ ਦਾ ਨਾਮ ਸਾਹਮਣੇ ਆਇਆ ਹੈ। ਗੋਗਾਮੇੜੀ ਦੇ ਕਤਲ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿਚ ਕਰਣੀ ਸੈਨਾ ਦੇ ਪ੍ਰਧਾਨ ਦੇ ਕਤਲ ਦੀ ਜਿ਼ੰਮੇਵਾਰੀ ਲਈ ਗਈ ਹੈ।
ਰੋਹਿਤ ਗੋਦਾਰਾ ਕਪੂਰੀਸਰ ਨਾਮ ਦੀ ਇੱਕ ਪ੍ਰੋਫਾਈਲ ਵੱਲੋਂ ਫੇਸਬੁੱਕ 'ਤੇ ਕੀਤੀ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿੱਚ ਲਿਖਿਆ ਹੈ- "ਰਾਮ-ਰਾਮ, ਸਾਰੇ ਭਰਾਵਾਂ ਨੂੰ, ਮੈਂ ਰੋਹਿਤ ਗੋਦਾਰਾ ਕਪੂਰੀਸਰ, ਗੋਲਡੀ ਬਰਾੜ, ਭਰਾਵੋ, ਅਸੀਂ ਅੱਜ ਸੁਖਦੇਵ ਗੋਗਾਮੇੜੀ ਦੇ ਕਤਲ ਦੀ ਪੂਰੀ ਜਿ਼ੰਮੇਵਾਰੀ ਲੈਂਦੇ ਹਾਂ। ਅਸੀਂ ਇਸ ਕਤਲ ਨੂੰ ਅੰਜ਼ਾਮ ਦਿੱਤਾ ਹੈ। ਭਰਾਵੋ, ਮੈਂ ਚਾਹੁੰਦਾ ਹਾਂ। ਤੁਹਾਨੂੰ ਦੱਸਣਾ ਚਾਹੀਦਾ ਹੈ ਕਿ ਇਹ ਉਹ ਸਾਡੇ ਦੁਸ਼ਮਣਾਂ ਨੂੰ ਮਿਲਦਾ ਸੀ ਅਤੇ ਉਨ੍ਹਾਂ ਦਾ ਸਮਰਥਨ ਕਰਦਾ ਸੀ! ਉਨ੍ਹਾਂ ਨੂੰ ਪੂਰੀ ਤਰ੍ਹਾਂ ਮਜ਼ਬੂਤ ਕਰਨ ਲਈ ਕੰਮ ਕੀਤਾ ਅਤੇ ਸਾਡੇ ਦੁਸ਼ਮਣਾਂ ਲਈ, ਉਹ ਆਪਣੇ ਘਰ ਦੇ ਦਰਵਾਜ਼ੇ 'ਤੇ ਆਪਣੀ ਅਰਥੀ ਤਿਆਰ ਰੱਖਣ, ਉਨ੍ਹਾਂ ਨਾਲ ਵੀ ਜਲਦੀ ਮੁਲਾਕਾਤ ਹੋਵੇਗੀ! ਇਸ ਦੇ ਨਾਲ ਹੀ ਪੋਸਟ ਕਰਨ ਵਾਲੇ ਵਿਅਕਤੀ Lowrance#Bishnoi#group ਲਿਖ ਕੇ ਸੰਕੇਤ ਦਿੱਤਾ ਹੈ ਕਿ ਉਹ ਇਸ ਨਾਲ ਜੁੜਿਆ ਹੋਇਆ ਹੈ।