ਹੈਦਰਾਬਾਦ, 4 ਦਸੰਬਰ (ਪੋਸਟ ਬਿਊਰੋ): ਤੇਲੰਗਾਨਾ ਵਿੱਚ ਸੋਮਵਾਰ ਸਵੇਰੇ ਭਾਰਤੀ ਹਵਾਈ ਸੈਨਾ ਦਾ ਇੱਕ ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਦੋ ਪਾਇਲਟਾਂ ਦੀ ਮੌਤ ਹੋ ਗਈ। ਇਹ ਜਹਾਜ਼ ਮੇਡਕ ਦੇ ਬਾਹਰਵਾਰ ਪਰਿਧੀ ਰਾਵੇਲੀ ਵਿਚ ਹਾਦਸਾਗ੍ਰਸਤ ਹੋ ਗਿਆ।
ਭਾਰਤੀ ਹਵਾਈ ਫੌਜ ਦੇ ਮੁਤਾਬਕ ਜਹਾਜ਼ ਵਿਚ ਦੋ ਪਾਇਲਟ ਮੌਜੂਦ ਸਨ। ਜਿਸ ਵਿੱਚ ਇੱਕ ਟ੍ਰੇਨਰ ਸੀ ਜੋ ਨਵੇਂ ਕੈਡਿਟ ਨੂੰ ਜਹਾਜ਼ ਉਡਾਉਣ ਦੀ ਸਿੱਖਿਆ ਦੇ ਰਿਹਾ ਸੀ। ਜਹਾਜ਼ ਨੇ ਸੋਮਵਾਰ ਸਵੇਰੇ ਡਿੰਡੀਗੁਲ ਸਥਿਤ ਏਅਰ ਫੋਰਸ ਅਕੈਡਮੀ ਤੋਂ ਉਡਾਨ ਭਰੀ ਅਤੇ ਸਵੇਰੇ 8:55 ਵਜੇ ਕਰੈਸ਼ ਹੋ ਗਿਆ। ਸਥਾਨਕ ਲੋਕਾਂ ਮੁਤਾਬਕ ਜਹਾਜ਼ ਕੁਝ ਹੀ ਮਿੰਟਾਂ 'ਚ ਸੜ ਕੇ ਸੁਆਹ ਹੋ ਗਿਆ।
ਪਿਛਲੇ 8 ਮਹੀਨਿਆਂ ਵਿੱਚ ਹਵਾਈ ਸੈਨਾ ਦਾ ਇਹ ਤੀਜਾ ਜਹਾਜ਼ ਹਾਦਸਾ ਹੈ। ਇਸ ਤੋਂ ਪਹਿਲਾਂ ਜੂਨ ਵਿੱਚ ਟਰੇਨੀ ਏਅਰਕ੍ਰਾਫਟ ਕਿਰਨ ਕਰੈਸ਼ ਹੋ ਗਿਆ ਸੀ। ਮਈ ਵਿੱਚ, ਇੱਕ ਮਿਗ-21 ਜਹਾਜ਼ ਦੇ ਕਰੈਸ਼ ਹੋਣ ਕਾਰਨ ਤਿੰਨ ਪਾਇਲਟਾਂ ਦੀ ਮੌਤ ਹੋ ਗਈ ਸੀ।