Welcome to Canadian Punjabi Post
Follow us on

22

June 2024
ਬ੍ਰੈਕਿੰਗ ਖ਼ਬਰਾਂ :
ਟੋਰਾਂਟੋ ਟ੍ਰੈਫਿਕ ਸਟਾਪ ਦੌਰਾਨ ਅਧਿਕਾਰੀ `ਤੇ ਗੋਲੀ ਚਲਾਣ ਵਾਲੇ ਡਰਾਈਵਰ ਦੀ ਪੁਲਿਸ ਕਰ ਰਹੀ ਭਾਲਹਾਈਵੇ 401 `ਤੇ ਸੱਤ ਵਾਹਨਾਂ ਦੀ ਹੋਈ ਭਿਆਨਕ ਟੱਕਰ, 3 ਜ਼ਖਮੀ, ਇੱਕ ਗੰਭੀਰਪੀਲ ਖੇਤਰ ਵਿਚ ਔਰਤ ਦੇ ਯੋਨ ਸ਼ੋਸ਼ਣ ਤੋਂ ਬਾਅਦ ਟੋਰਾਂਟੋ ਦੇ 2 ਵਿਅਕਤੀ ਚਾਰਜਟੋਰਾਂਟੋ ਵਿੱਚ ਤੂਫਾਨ ਕਾਰਨ ਦਰਖਤ ਡਿੱਗੇ, ਵਾਹਨ ਪਾਣੀ ਵਿੱਚ ਡੁੱਬੇਪ੍ਰਸਤਾਵਿਤ ਸੋਧ ਨੂੰ ਵੋਟ ਦੇਣ ਤੋਂ ਬਾਅਦ ਸੀਨੇਟਰਜ਼ ਨੇ ਵਿਦੇਸ਼ੀ ਦਖ਼ਲ ਵਿਰੁੱਧ ਬਿੱਲ ਨੂੰ ਦਿੱਤੀ ਮਨਜ਼ੂਰੀਘਰ ਵਿੱਚ ਜ਼ਬਰੀ ਦਾਖਲ ਹੋਣ ਦੇ ਮਾਮਲੇ ਵਿੱਚ ਚਾਰ ਨਾਬਾਲਿਗ ਗ੍ਰਿਫ਼ਤਾਰ, ਇੱਕ ਦੀ ਉਮਰ 14 ਸਾਲ, ਲਗਜ਼ਰੀ ਵਾਹਨਾਂ ਨੂੰ ਬਣਾਉਂਦੇ ਸਨ ਨਿਸ਼ਾਨਾਪੁਤਿਨ ਨੇ ਕਿਮ ਜੋਂਗ ਉਨ ਨੂੰ ਦਿੱਤੀ ਆਲੀਸ਼ਾਨ ਕਾਰ, ਪੁਤਿਨ ਨੇ ਖੁਦ ਚਲਾਈ ਕਾਰਪਾਕਿਸਤਾਨ ਵਿਚ ਲੈਪਟਾਪ ਦੀ ਬੈਟਰੀ ਫਟਣ ਨਾਲ ਲੱਗੀ ਅੱਗ, 2 ਬੱਚਿਆਂ ਦੀ ਮੌਤ, 7 ਝੁਲਸੇ
 
ਭਾਰਤ

ਪੁਲਸ ਵੈਨ ਦੀ ਟਰੱਕ ਨਾਲ ਟੱਕਰ, 6 ਦੀ ਮੌਤ, ਵੀ.ਆਈ.ਪੀ. ਡਿਊਟੀ ਲਈ ਝੁੰਝੁਨੂ ਜਾ ਰਹੇ ਸਨ

November 19, 2023 04:47 AM

ਚੁਰੂ, 19 ਨਵੰਬਰ (ਪੋਸਟ ਬਿਊਰੋ): ਵੀ.ਆਈ.ਪੀ. ਡਿਊਟੀ ਲਈ ਝੁੰਝੁਨੂੰ ਜਾ ਰਹੇ ਪੁਲਿਸ ਮੁਲਾਜ਼ਮਾਂ ਦੀ ਕਾਰ ਇੱਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿਚ 6 ਪੁਲਸ ਮੁਲਾਜ਼ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 1 ਜ਼ਖਮੀ ਹੋ ਗਿਆ। ਹਾਦਸਾ ਇਨਾ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ। ਇਹ ਹਾਦਸਾ ਚੁਰੂ ਜਿ਼ਲ੍ਹੇ ਦੇ ਸੁਜਾਨਗੜ੍ਹ ਸਦਰ ਥਾਣਾ ਖੇਤਰ ਵਿੱਚ ਵਾਪਰਿਆ।
ਜਾਣਕਾਰੀ ਮੁਤਾਬਕ ਨਾਗੌਰ ਦੇ ਖਿਨਵਸਰ ਥਾਣੇ ਦੇ 6 ਪੁਲਸ ਕਰਮਚਾਰੀ ਅਤੇ ਮਹਿਲਾ ਥਾਣੇ ਦਾ ਇਕ ਪੁਲਸ ਕਰਮਚਾਰੀ ਝੁੰਝੁਨੂ ਵਿਚ ਹੋਣ ਵਾਲੀ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਵਿਚ ਡਿਊਟੀ 'ਤੇ ਸਨ। ਸਾਰੇ ਲੋਕ ਜ਼ਾਈਲੋ ਕਾਰ 'ਚ ਝੁੰਝਨੂ ਜਾ ਰਹੇ ਸਨ। ਇਸ ਦੌਰਾਨ ਸੁਜਾਨਗੜ੍ਹ ਸਦਰ ਥਾਣੇ ਦੀ ਕਨੂਟਾ ਚੌਕੀ ਨੇੜੇ ਨੈਸ਼ਨਲ ਹਾਈਵੇਅ 58 'ਤੇ ਉਨ੍ਹਾਂ ਦੀ ਕਾਰ ਦੀ ਟੱਕਰ ਇਕ ਟਰੱਕ ਨਾਲ ਹੋ ਗਈ।
ਸਵੇਰੇ 5:30 ਵਜੇ ਵਾਪਰੇ ਇਸ ਹਾਦਸੇ ਵਿੱਚ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ ਅਤੇ ਸਾਰੇ ਪੁਲਿਸ ਮੁਲਾਜ਼ਮ ਅੰਦਰ ਹੀ ਫਸ ਗਏ। ਹਾਦਸੇ 'ਚ ਜ਼ਖਮੀ ਹੋਏ ਪੁਲਸ ਕਰਮਚਾਰੀਆਂ ਨੂੰ ਘਟਨਾ ਵਾਲੀ ਥਾਂ ਤੋਂ ਗ੍ਰੀਨ ਕੋਰੀਡੋਰ ਬਣਾ ਕੇ ਜੋਧਪੁਰ ਭੇਜਿਆ ਗਿਆ ਪਰ ਰਸਤੇ 'ਚ ਇਕ ਦੀ ਮੌਤ ਹੋ ਗਈ।
ਮੌਕੇ 'ਤੇ ਮਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਪਛਾਣ ਖਿਨਵਸਰ ਥਾਣੇ ਦੇ ਏਐੱਸਆਈ ਰਾਮਚੰਦਰ, ਕਾਂਸਟੇਬਲ ਕੁੰਭਰਾਮ, ਸੁਰੇਸ਼ ਮੀਨਾ, ਥਨਾਰਾਮ ਅਤੇ ਮਹਿਲਾ ਥਾਣੇ ਦੇ ਕਾਂਸਟੇਬਲ ਮਹਿੰਦਰ ਵਜੋਂ ਹੋਈ ਹੈ। ਹਾਦਸੇ ਵਿਚ ਹੈੱਡ ਕਾਂਸਟੇਬਲ ਸੁਖਰਾਮ ਅਤੇ ਖਿਨਵਸਰ ਥਾਣੇ ਦੇ ਕਾਂਸਟੇਬਲ ਸੁਖਾਰਾਮ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਜੋਧਪੁਰ ਰੈਫਰ ਕਰ ਦਿੱਤਾ ਗਿਆ। ਜੋਧਪੁਰ ਲਿਜਾਂਦੇ ਸਮੇਂ ਕਾਂਸਟੇਬਲ ਸੁਖਰਾਮ ਦੀ ਵੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਨੂਤਾ ਸੀਐੱਚਸੀ ਵਿੱਚ ਰੱਖਵਾ ਦਿੱਤਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਰੀਲ ਦੇ ਚੱਕਰ `ਚ ਮੌਤ ਨੂੰ ਆਵਾਜ਼ ਦੇ ਰਹੀ ਲੜਕੀ ਦਾ ਵੀਡੀਓ ਵਾਇਰਲ ਰੀਲ ਬਣਾਉਣ ਦੇ ਚੱਕਰ `ਚ ਲੜਕੀ ਹੋਈ ਸੀ ਮੌਤ, ਵੀਡੀਓ ਬਣਾਉਣ ਵਾਲੇ ਦੋਸਤ ਖਿਲਾਫ ਮਾਮਲਾ ਦਰਜ ਪ੍ਰੇਮਿਕਾ ਦਾ ਵਿਆਹ ਰੋਕਣ ਲਈ ਨੌਜਵਾਨ ਨੇ ਲਾੜੇ 'ਤੇ ਸੁੱਟਿਆ ਤੇਜ਼ਾਬ, 2 ਗ੍ਰਿਫਤਾਰ ਕੈਨੇਡਾ ਜਾਣ ਲਈ 24 ਸਾਲਾ ਲੜਕਾ ਬਣਿਆ 67 ਸਾਲ ਦਾ ਬਜ਼ੁਰਗ, ਸੀ.ਆਈ.ਐੱਸ.ਐੱਫ. ਨੇ ਕੀਤਾ ਕਾਬੂ ਮਨੀਪੁਰ ਵਿੱਚ ਦੰਗਾਕਾਰੀਆਂ ਨੇ ਸੀਆਰਪੀਐੱਫ ਦੀ ਬੱਸ ਨੂੰ ਲਗਾਈ ਅੱਗ ਮੁੰਬਈ 'ਚ ਸੜਕ ਦੇ ਵਿਚਕਾਰ ਸ਼ਰੇਆਮ ਪਾਨਾ ਮਾਰ ਕੇ ਲੜਕੀ ਦਾ ਕਤਲ, ਲੋਕ ਦੇਖਦੇ ਰਹੇ ਸਵਾਤੀ ਮਾਲੀਵਾਲ ਨੇ ਇੰਡੀਆ ਗਠਜੋੜ ਦੇ ਆਗੂਆਂ ਨੂੰ ਚਿੱਠੀ ਲਿਖਕੇ ਮੁਲਾਕਾਤ ਲਈ ਮੰਗਿਆ ਸਮਾਂ ਬਿਹਾਰ ਵਿਚ ਕਰੋੜਾਂ ਰੁਪਏ ਦੀ ਲਾਗਤ ਵਾਲਾ ਪੁਲ ਉਦਘਾਟਨ ਤੋਂ ਪਹਿਲਾਂ ਹੀ ਪਾਣੀ ਡਿੱਗ ਗਿਆ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ `ਤੇ ਅਚਾਨਕ ਬਿਜਲੀ ਗੁੱਲ, ਕੰਮ ਹੋਇਆ ਪ੍ਰਭਾਵਿਤ ਵਾਇਨਾਡ ਸੀਟ ਤੋਂ ਚੋਣ ਲੜੇਗੀ ਪ੍ਰਿਅੰਕਾ ਗਾਂਧੀ ਵਾਡਰਾ