Welcome to Canadian Punjabi Post
Follow us on

19

May 2025
ਬ੍ਰੈਕਿੰਗ ਖ਼ਬਰਾਂ :
ਰੂਰਲ ਪਿਕਟੋ ਕਾਊਂਟੀ `ਚ ਲਾਪਤਾ ਬੱਚਿਆਂ ਦਾ ਨਹੀਂ ਲੱਗਾ ਕੋਈ ਸੁਰਾਗ, ਸਰਚ ਦੁਬਾਰਾ ਹੋਵੇਗੀ ਸ਼ੁਰੂਨਾਨੈਮੋ ਕੰਢੇ 'ਤੇ ਡੁੱਬੀ ਕਿਸ਼ਤੀ, ਮਾਲਕ ਔਰਤ ਲਾਪਤਾਔਰਤ ਦੇ ਕਤਲ ਮਾਮਲੇ `ਚ ਵਿਅਕਤੀ `ਤੇ ਲੱਗਾ ਫ੍ਰਸਟ ਡਿਗਰੀ ਕਤਲ ਦਾ ਦੋਸ਼ਡਕੈਤੀ ਦੀ ਕੋਸਿ਼ਸ਼ ਦੌਰਾਨ ਈ-ਸਕੂਟਰ ਵੇਚਣ ਵਾਲੇ 'ਤੇ ਹਮਲਾ ਕਰਨ ਵਾਲੇ 2 ਸ਼ੱਕੀਆਂ ਦੀ ਭਾਲ `ਚ ਪੁਲਿਸਸਰੀ ਦੇ ਮਾਪਿਆਂ ਅਤੇ ਵਿਦਿਆਰਥੀਆਂ ਨੇ ਸਿੱਖਿਆ ਫੰਡਿੰਗ ਲਈ ਕੱਢੀ ਰੈਲੀਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜੰਗ ਵਿੱਚ ਯੋਧੇ ਬਣਨ ਲਈ ਸਹੁੰ ਚੁਕਾਈਹਰਜੋਤ ਬੈਂਸ ਵੱਲੋਂ ਸ੍ਰੀ ਕੀਰਤਪੁਰ ਸਾਹਿਬ-ਨੰਗਲ ਹਾਈਵੇਅ ਪ੍ਰੋਜੈਕਟ ਵਿੱਚ ਤੇਜ਼ੀ ਲਿਆਉਣ ਲਈ ਐਨ.ਐਚ.ਏ.ਆਈ. ਅਧਿਕਾਰੀਆਂ ਨੂੰ ਆਦੇਸ਼ਪੋਰਟਰ ਏਅਰਲਾਈਨਜ਼ ਨੇ ਸ਼ੁਰੂ ਕੀਤੀ ਓਟਵਾ ਤੋਂ ਵਿਕਟੋਰੀਆ ਲਈ ਸਿੱਧੀ ਉਡਾਨ
 
ਭਾਰਤ

ਸ਼ਹੀਦ ਦੀ ਪਤਨੀ ਨੇ ਏਅਰ ਸਟ੍ਰਾਈਕ ਦੇ ਸਬੂਤ ਮੰਗੇ: ‘ਕੁਝ ਤਾਂ ਲਿਆ ਕੇ ਵਿਖਾਓ`

March 07, 2019 09:26 AM

ਮੈਨਪੁਰੀ, 6 ਮਾਰਚ (ਪੋਸਟ ਬਿਊਰੋ)- 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਤੋਂ 12 ਦਿਨਾਂ ਪਿੱਛੋਂ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ (ਪੀ ਓ ਕੇ) ਵਿਚ ਅੱਤਵਾਦੀਆਂ ਦੇ ਵਿਰੁੱਧ ਏਅਰ ਸਟ੍ਰਾਈਕ ਕੀਤੀ ਗਈ ਸੀ, ਪਰ ਭਾਰਤੀ ਹਵਾਈ ਫੌਜ ਵਲੋਂ ਕੀਤੀ ਇਸ ਸਟ੍ਰਾਈਕ ਬਾਰੇ ਪੁਲਵਾਮਾ ਵਿੱਚ ਮਾਰੇ ਗਏ ਸ਼ਹੀਦ ਰਾਮ ਵਕੀਲ ਦੀ ਪਤਨੀ ਤੇ ਪਰਿਵਾਰ ਨੇ ਸਵਾਲ ਚੁੱਕੇ ਹਨ। ਸ਼ਹੀਦ ਦੀ ਪਤਨੀ ਗੀਤਾ ਦੇਵੀ ਨੇ ਕਿਹਾ ਕਿ ਅੱਤਵਾਦੀਆਂ ਦੇ ਮਰਨ ਦਾ ਅਜੇ ਤਕ ਕੋਈ ਸਬੂਤ ਨਹੀਂ ਮਿਲਿਆ, ਕੁਝ ਤਾਂ ਲਿਆ ਕੇ ਵਿਖਾਓ, ਲੋਕਾਂ ਨੂੰ ਮਹਿਸੂਸ ਹੋਵੇ ਕਿ ਇਸ ਵਿਚ ਪਾਕਿਸਤਾਨ ਦੇ ਕਿੰਨੇ ਲੋਕ ਮਰੇ ਹਨ, ਜਿਵੇਂ ਮੇਰੇ ਪਤੀ ਦੀ ਲਾਸ਼ ਆਈ, ਓਦਾਂ ਦੇ ਸਬੂਤ ਮਿਲਣੇ ਚਾਹੀਦੇ ਹਨ।
ਸ਼ਹੀਦ ਰਾਮਵਕੀਲ ਦੇ ਭਰਾ ਰਾਮਨਰੇਸ਼ ਨੇ ਏਅਰ ਸਟ੍ਰਾਈਕ ਬਾਰੇ ਸਵਾਲ ਕੀਤਾ ਹੈ ਕਿ ਪੀ ਓ ਕੇ ਵਿਚ ਭਾਰਤੀ ਹਵਾਈ ਫੌਜ ਨੇ ਏਅਰ ਸਟ੍ਰਾਈਕ ਕੀਤੀ ਤੇ ਉਸ ਵਿਚ 300 ਅੱਤਵਾਦੀ ਮਾਰੇ ਗਏ ਹਨ ਤਾਂ ਕੇਂਦਰ ਸਰਕਾਰ ਨੂੰ ਉਸ ਦਾ ਸਬੂਤ ਦੇਣਾ ਚਾਹੀਦਾ ਹੈ। ਏਅਰ ਸਟ੍ਰਾਈਕ ਨਾਲ ਕੋਈ ਨੁਕਸਾਨ ਹੋਇਆ ਹੈ, ਇਹ ਗੱਲ ਪਾਕਿਸਤਾਨ ਵੀ ਨਹੀਂ ਮੰਨਦਾ। ਪਾਕਿਸਤਾਨ ਕਹਿੰਦਾ ਹੈ ਕਿ ਉਸ ਦਾ ਕੋਈ ਨੁਕਸਾਨ ਹੀ ਨਹੀਂ ਹੋਇਆ।
ਵਰਨਣ ਯੋਗ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਏਅਰ ਸਟ੍ਰਾਈਕ ਕੀਤੀ ਸੀ ਅਤੇ 26 ਫਰਵਰੀ ਨੂੰ ਤੜਕੇ 3.30 ਵਜੇ ਦੇ ਕਰੀਬ ਪਾਕਿਸਤਾਨ ਦੇ ਬਾਲਾਕੋਟ ਅਤੇ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਵਿਚ ਹਵਾਈ ਫੌਜ ਨੇ 12 ਮਿਰਾਜ-2000 ਜਹਾਜ਼ਾਂ ਨਾਲ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਉੱਤੇ ਬੰਬ ਸੁੱਟ ਕੇ ਉਸ ਨੂੰ ਤਬਾਹ ਕਰ ਦਿੱਤਾ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ceasefire india pakistan: ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਐਲਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤਾ ਦਖ਼ਲ ਭਾਰਤ ਅਤੇ ਪਾਕਿਸਤਾਨ ਵਿਚਕਾਰ ਯੰਗ ਵਾਲੇ ਤਣਾਅ ਦੇ ਚਲਦੇ ਬੀਸੀਸੀਆਈ ਨੇ ਆਈਪੀਐਲ ਨੂੰ ਕੀਤਾ ਮੁਲਤਵੀ ਭਾਰਤ ਦੇ 24 ਏਅਰਪੋਰਟ ਬੰਦ, ਭਾਰਤ ਅਤੇ ਪਾਕਿ ਵਿਚਾਲੇ ਚਲ ਰਹੇ ਤਨਾਅ ਕਾਰਨ ਲਿਆ ਫੈਸਲਾ ਪਾਕਿਸਤਾਨ ਨੇ 15 ਭਾਰਤੀ ਫੌਜੀ ਟਿਕਾਣਿਆਂ `ਤੇ ਹਮਲੇ ਕਰਨ ਦੀ ਕੀਤੀ ਕੋਸਿ਼ਸ਼ : ਕਰਨਲ ਸੋਫੀਆ ਕੁਰੈਸ਼ੀ ਭਾਰਤੀ ਨੇ ਲਾਹੌਰ ਦਾ ਏਅਰ ਡਿਫੈਂਸ ਸਿਸਟਮ ਕੀਤਾ ਤਬਾਹ ਭਾਰਤ ਨੇ ਸਲਾਲ ਤੇ ਬਗਲਿਹਾਰ ਡੈਮ ਦੇ ਖੋਲ੍ਹੇ ਗੇਟ ਰਾਜਸਥਾਨ ਨਾਲ ਲੱਗਦੇ ਪਾਕਿਸਤਾਨੀ ਪਿੰਡਾਂ ਵਿੱਚ ਪਹੁੰਚੀ ਫੌਜ ਉਤਰਾਖੰਡ ਵਿੱਚ ਹੈਲੀਕਾਪਟਰ ਹਾਦਸਾਗ੍ਰਸਤ, 5 ਦੀ ਮੌਤ, 2 ਗੰਭੀਰ ਪੁੰਛ ਵਿੱਚ ਤਾਇਨਾਤ ਹਰਿਆਣੇ ਦਾ ਜਵਾਨ ਪਾਕਿਸਤਾਨੀ ਗੋਲੀਬਾਰੀ `ਚ ਹੋਇਆ ਸ਼ਹੀਦ ਪਾਕਿਸਤਾਨ ਵਿਰੁੱਧ ਹਮਲੇ ਕੀਤੇ ਜਾਣ ਦੇ ਮੱਦੇਨਜ਼ਰ 200 ਤੋਂ ਵੱਧ ਉਡਾਨਾਂ ਰੱਦ, 18 ਹਵਾਈ ਅੱਡੇ ਅਸਥਾਈ ਤੌਰ ’ਤੇ ਬੰਦ