Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਭਾਰਤ

ਬਾਂਧਵਗੜ੍ਹ ਟਾਈਗਰ ਰਿਜ਼ਰਵ ਪਹੁੰਚੇ 19 ਬਾਰਾਂਸਿੰਗਾ, 50 ਹੇਕਟੇਇਰ ਖੇਤਰ ਵਿੱਚ ਤਿਆਰ ਕੀਤਾ ਗਿਆ ਹੈ ਬਾੜਾ

March 27, 2023 08:03 AM

ਨਵੀਂ ਦਿੱਲੀ, 27 ਮਾਰਚ (ਪੋਸਟ ਬਿਊਰੋ): ਬਾਂਧਵਗੜ੍ਹ ਟਾਈਗਰ ਰਿਜ਼ਰਵ ਵਲੋਂ ਅਲੋਪ ਹੋ ਚੁੱਕੇ ਬਾਰਾਂਸਿੰਗਾ ਨੂੰ ਇੱਕ ਵਾਰ ਫੇਰ ਬਾਂਧਵਗੜ੍ਹ ਵਿਚ ਬਸਾਉਣ ਦੇ ਚੁਣੌਤੀ ਭਰਪੂਰ ਪ੍ਰਾਜੈਕਟ ਉੱਤੇ ਵਣ ਵਿਭਾਗ ਨੇ ਅਮਲ ਸ਼ੁਰੂ ਕਰ ਦਿੱਤਾ ਹੈ। ਕਾਂਹਾ ਤੋਂ ਬਾਂਧਵਗੜ੍ਹ ਪਹੁੰਚੀ 19 ਬਾਰਾਂਸਿੰਗਾ ਦੀ ਪਹਿਲੀ ਖੇਪ ਨਾਲ ਇਸਦੀ ਸ਼ੁਰੁਆਤ ਕਰ ਦਿੱਤੀ ਗਈ ਹੈ। ਅਗਲੇ ਤਿੰਨ ਸਾਲਾਂ ਦੌਰਾਨ 100 ਬਾਰਾਂਸਿੰਗਾ ਕਾਂਹਾ ਤੋਂ ਲਿਆਕੇ ਬਾਂਧਵਗੜ੍ਹ ਵਿਚ ਬਸਾਏ ਜਾਣਗੇ । ਇਸ ਲਈ ਟਾਈਗਰ ਰਿਜ਼ਰਵ ਪ੍ਰਬੰਧਨ ਵਲੋਂ ਖਾਸ ਇੰਤਜ਼ਾਮ ਕੀਤੇ ਗਏ ਹਨ।
ਬਾਂਧਵਗੜ੍ਹ ਵਿਚ ਬਾਰਾਂਸਿੰਗਾ ਨੂੰ ਰੱਖਣ ਲਈ 50 ਹੇਕਟੇਅਰ ਖੇਤਰ ਵਿਚ ਵੱਡਾ ਇਨਕਲੋਜ਼ਰ ਬਾੜਾ ਤਿਆਰ ਕੀਤਾ ਗਿਆ ਹੈ। ਇੱਥੇ ਇਨ੍ਹਾਂ ਬਾਰਾਂਸਿੰਗਾ ਨੂੰ ਰੱਖਿਆ ਜਾਵੇਗਾ। ਇਨਕਲੋਜ਼ਰ ਦਾ ਡਿਜ਼ਾਇਨ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਇਸ ਵਿਚ ਬਾਘ ਦੇ ਨਾਲ ਹੀ ਅਜਗਰ ਵਰਗੇ ਸੱਪ ਵੀ ਪ੍ਰਵੇਸ਼ ਨਹੀਂ ਕਰ ਸਕਣਗੇ। ਤਿੰਨ ਸਾਲ ਬਾਅਦ ਜਦੋਂ ਇਹ ਬਾਰਾਂਸਿੰਗਾ ਬਾਂਧਵਗੜ੍ਹ ਦੀ ਆਬੋ ਹਵਾ ਵਿਚ ਘੁਲਮਿਲ ਜਾਣਗੇ, ਤੱਦ ਇਨ੍ਹਾਂ ਨੂੰ ਵਿਚਰਨ ਲਈ ਖੁੱਲੇ੍ਹ ਜੰਗਲ ਵਿਚ ਛੱਡ ਦਿੱਤਾ ਜਾਵੇਗਾ।
ਪੂਰੇ ਪ੍ਰਾਜੈਕਟ ਵਿਚ ਇਸ ਗੱਲ ਦਾ ਖਾਸ ਖਿਆਲ ਰੱਖਿਆ ਗਿਆ ਹੈ ਕਿ ਬਾਰਾਂਸਿੰਗਾ ਨੂੰ ਉਨ੍ਹਾਂ ਦੇ ਸੁਭਾਅ ਅਨੁਸਾਰ ਮਾਹੌਲ ਦਿੱਤਾ ਜਾਵੇ, ਜਿਸਦੇ ਨਾਲ ਉਹ ਨਾ ਸਿਰਫ ਇੱਥੇ ਪਲ ਸਕਣ, ਸਗੋਂ ਵੰਸ਼ ਵਾਧੇ ਨਾਲ ਉਨ੍ਹਾਂ ਦਾ ਇਹ ਨਵਾਂ ਰਹਿਵਾਸ ਬਣ ਜਾਵੇ । ਅੱਜ ਦੁਪਹਿਰ ਬਾਅਦ ਜਿਉਂ ਹੀ ਬਾਰਾਂਸਿੰਗਾ ਨਾਲ ਭਰੇ ਹੋਏ ਖਾਸ ਵਾਹਨ ਕਾਂਹਾ ਤੋਂ ਬਾਂਧਵਗੜ੍ਹ ਪਹੁੰਚੇ ਵਣ ਕਰਮੀਆਂ ਨੇ ਮਗਧੀ ਗੇਟ `ਤੇ ਤਾੜੀਆਂ ਦੀ ਗੜਗੜਾਹਟ ਨਾਲ ਉਨ੍ਹਾਂ ਦਾ ਸਵਾਗਤ ਕਰਕੇ ਪਾਰਕ ਅੰਦਰ ਪ੍ਰਵੇਸ਼ ਕਰਵਾਇਆ। ਪਹਿਲੀ ਖੇਪ ਵਿਚ ਆਏ 19 ਬਾਰਾਂਸਿੰਗਾ ਵਿਚ 11 ਨਰ ਅਤੇ 8 ਮਾਦਾ ਬਾਰਾਂਸਿੰਗਾ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼