Welcome to Canadian Punjabi Post
Follow us on

13

May 2025
ਬ੍ਰੈਕਿੰਗ ਖ਼ਬਰਾਂ :
ਮਜੀਠਾ ਨਕਲੀ ਸ਼ਰਾਬ ਮਾਮਲਾ: ਸਰਗਨਾ ਸਮੇਤ 10 ਦੋਸ਼ੀ ਗ੍ਰਿਫ਼ਤਾਰ, ਡੀਐਸਪੀ ਅਤੇ ਐਸਐਚਓ ਨੂੰ ਕੁਤਾਹੀ ਵਰਤਣ ਲਈ ਕੀਤਾ ਮੁਅੱਤਲਟੋਰਾਂਟੋ ਦੇ ਡਾਊਨਟਾਊਨ ਕੋਰ ਵਿੱਚ 3 ਘਰਾਂ ਨੂੰ ਲੱਗੀ ਅੱਗ, 1 ਫਾਇਰ ਫਾਈਟਰ ਜ਼ਖਮੀਇੰਡੋਨੇਸ਼ੀਆ ਵਿਚ ਪੁਰਾਣਾ ਗੋਲਾ ਬਾਰੂਦ ਫਟਿਆ, 4 ਸੈਨਿਕਾਂ ਸਮੇਤ 13 ਲੋਕਾਂ ਦੀ ਮੌਤ ਟਰੰਪ ਸਾਊਦੀ ਅਰਬ ਦੇ ਦੌਰੇ 'ਤੇ ਪਹੁੰਚੇ, ਕ੍ਰਾਊਨ ਪ੍ਰਿੰਸ ਸਲਮਾਨ ਹਵਾਈ ਅੱਡੇ 'ਤੇ ਕੀਤਾ ਸਵਾਗਤਟਰੰਪ ਨੂੰ ਕਤਰ ਵੱਲੋਂ ਤੋਹਫ਼ੇ ਵਜੋਂ ਮਿਲੇਗਾ 3400 ਕਰੋੜ ਦਾ ਜਹਾਜ਼, ਦੁਨੀਆਂ ਦਾ ਸਭ ਤੋਂ ਮਹਿੰਗਾ ਤੋਹਫ਼ਾਬੀ.ਸੀ. ਬੀਚ 'ਤੇ ਇਕ ਹਫ਼ਤੇ ਵਿਚ ਦੂਜੀ ਮ੍ਰਿਤਕ ਵ੍ਹੇਲ ਮਿਲੀਅਲਬਰਟਾ ਸਰਕਾਰ ਨੇ ਇੰਡਸਟਰੀਅਲ ਕਾਰਬਨ ਪ੍ਰਾਈਸ 'ਤੇ ਅਣਮਿੱਥੇ ਸਮੇਂ ਲਈ ਰੋਕ ਲਗਾਉਣ ਦਾ ਕੀਤਾ ਐਲਾਨਏਅਰ ਕੈਨੇਡਾ ਵੱਲੋਂ ਸਰਦੀਆਂ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਵਿਸਥਾਰ, ਲਾਤੀਨੀ ਅਮਰੀਕਾ ਲਈ ਨਵੇਂ ਰੂਟ ਕੀਤੇ ਸ਼ਾਮਿਲ
 
ਭਾਰਤ

ਤਾਮਿਲਨਾਡੂ ਦੀ ਪਟਾਕਾ ਫੈਕਟਰੀ 'ਚ ਅੱਗ ਲੱਗਣ ਕਾਰਨ 16 ਮੌਤਾਂ, ਪ੍ਰਧਾਨ ਮੰਤਰੀ ਮੋਦੀ ਨੇ ਜਤਾਇਆ ਦੁੱਖ

March 22, 2023 03:47 PM

ਚੇਨੱਈ, 22 ਮਾਰਚ (ਪੋਸਟ ਬਿਊਰੋ): ਤਾਮਿਲਨਾਡੂ ਦੇ ਵਿਰੁਧੁਨਗਰ 'ਚ ਪਟਾਕੇ ਬਣਾਉਣ ਵਾਲੀ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਇਸ ਅੱਗ ਦੀ ਲਪੇਟ 'ਚ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ ਇਕ ਔਰਤ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਚਾਰ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮੌਕੇ 'ਤੇ ਅੱਧੀ ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜੂਦ ਹਨ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਪਰ ਪਟਾਕਾ ਫੈਕਟਰੀ ਦੇ ਅੰਦਰ ਵਾਰ-ਵਾਰ ਧਮਾਕੇ ਹੋ ਰਹੇ ਹਨ।
ਘਟਨਾ ਤੋਂ ਤੁਰੰਤ ਬਾਅਦ, ਤਾਮਿਲਨਾਡੂ ਦੇ ਮੁੱਖ ਮੰਤਰੀ ਈਕੇ ਪਲਾਨੀਸਵਾਮੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 3-3 ਲੱਖ ਰੁਪਏ ਦੇ ਨਾਲ-ਨਾਲ ਰਾਜ ਸਰਕਾਰ ਵੱਲੋਂ ਗੰਭੀਰ ਜ਼ਖਮੀਆਂ ਨੂੰ 1-1 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ "ਤਾਮਿਲਨਾਡੂ ਦੇ ਵਿਰੁਧੁਨਗਰ ਵਿੱਚ ਸਥਿਤ ਇੱਕ ਪਟਾਕਾ ਫੈਕਟਰੀ ਵਿੱਚ ਅੱਗ ਲੱਗਣ ਦੀ ਘਟਨਾ ਦੁਖਦਾਈ ਹੈ।ਦੁੱਖ ਦੀ ਇਸ ਘੜੀ ਵਿੱਚ ਮੇਰੇ ਵਿਚਾਰ ਪੀੜਤ ਪਰਿਵਾਰਾਂ ਦੇ ਨਾਲ ਹਨ।ਮੈਨੂੰ ਉਮੀਦ ਹੈ ਕਿ ਜੋ ਲੋਕ ਜ਼ਖਮੀ ਹੋਏ ਹਨ, ਉਹ ਜਲਦੀ ਠੀਕ ਹੋ ਜਾਣਗੇ।ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ 'ਤੇ ਇਹ ਵੀ ਦੱਸਿਆ ਕਿ ਘਟਨਾ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਹਤ ਫੰਡ 'ਚੋਂ 2 ਲੱਖ ਰੁਪਏ ਅਤੇ ਗੰਭੀਰ ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।

 
Have something to say? Post your comment
ਹੋਰ ਭਾਰਤ ਖ਼ਬਰਾਂ
ceasefire india pakistan: ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਐਲਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤਾ ਦਖ਼ਲ ਭਾਰਤ ਅਤੇ ਪਾਕਿਸਤਾਨ ਵਿਚਕਾਰ ਯੰਗ ਵਾਲੇ ਤਣਾਅ ਦੇ ਚਲਦੇ ਬੀਸੀਸੀਆਈ ਨੇ ਆਈਪੀਐਲ ਨੂੰ ਕੀਤਾ ਮੁਲਤਵੀ ਭਾਰਤ ਦੇ 24 ਏਅਰਪੋਰਟ ਬੰਦ, ਭਾਰਤ ਅਤੇ ਪਾਕਿ ਵਿਚਾਲੇ ਚਲ ਰਹੇ ਤਨਾਅ ਕਾਰਨ ਲਿਆ ਫੈਸਲਾ ਪਾਕਿਸਤਾਨ ਨੇ 15 ਭਾਰਤੀ ਫੌਜੀ ਟਿਕਾਣਿਆਂ `ਤੇ ਹਮਲੇ ਕਰਨ ਦੀ ਕੀਤੀ ਕੋਸਿ਼ਸ਼ : ਕਰਨਲ ਸੋਫੀਆ ਕੁਰੈਸ਼ੀ ਭਾਰਤੀ ਨੇ ਲਾਹੌਰ ਦਾ ਏਅਰ ਡਿਫੈਂਸ ਸਿਸਟਮ ਕੀਤਾ ਤਬਾਹ ਭਾਰਤ ਨੇ ਸਲਾਲ ਤੇ ਬਗਲਿਹਾਰ ਡੈਮ ਦੇ ਖੋਲ੍ਹੇ ਗੇਟ ਰਾਜਸਥਾਨ ਨਾਲ ਲੱਗਦੇ ਪਾਕਿਸਤਾਨੀ ਪਿੰਡਾਂ ਵਿੱਚ ਪਹੁੰਚੀ ਫੌਜ ਉਤਰਾਖੰਡ ਵਿੱਚ ਹੈਲੀਕਾਪਟਰ ਹਾਦਸਾਗ੍ਰਸਤ, 5 ਦੀ ਮੌਤ, 2 ਗੰਭੀਰ ਪੁੰਛ ਵਿੱਚ ਤਾਇਨਾਤ ਹਰਿਆਣੇ ਦਾ ਜਵਾਨ ਪਾਕਿਸਤਾਨੀ ਗੋਲੀਬਾਰੀ `ਚ ਹੋਇਆ ਸ਼ਹੀਦ ਪਾਕਿਸਤਾਨ ਵਿਰੁੱਧ ਹਮਲੇ ਕੀਤੇ ਜਾਣ ਦੇ ਮੱਦੇਨਜ਼ਰ 200 ਤੋਂ ਵੱਧ ਉਡਾਨਾਂ ਰੱਦ, 18 ਹਵਾਈ ਅੱਡੇ ਅਸਥਾਈ ਤੌਰ ’ਤੇ ਬੰਦ