Welcome to Canadian Punjabi Post
Follow us on

28

May 2023
ਬ੍ਰੈਕਿੰਗ ਖ਼ਬਰਾਂ :
ਮੈਕਸੀਕੋ 'ਚ ਬਾਈਕ ਰੈਲੀ ਦੌਰਾਨ ਗੋਲੀਬਾਰੀ, ਤਿੰਨ ਦੀ ਮੌਤ, ਮੁਲਜ਼ਮ ਕਾਬੂਸੂਬੇ ਵਿਚ ਦਸਵੀਂ ਜਮਾਤ ਦੀ ਪ੍ਰੀਖਿਆ 'ਚ ਮੋਹਰੀ ਲੜਕੀਆਂ ਨੂੰ ਮੁੱਖ ਮੰਤਰੀ ਨੇ ਦਿੱਤੀ ਵਧਾਈ; ਕਿਹਾ “ਇਹ ਧੀਆਂ ਦਾ ਯੁੱਗ ਹੈ”ਡੀ.ਜੀ.ਪੀ. ਨੇ ਲੁਧਿਆਣਾ ਪੁਲਿਸ ਦੇ 13 ਪੁਲਿਸ ਥਾਣਿਆਂ ਵਿਚ 120 ਕਿਲੋਵਾਟ ਸਮਰੱਥਾ ਵਾਲੇ ਸੋਲਰ ਪਾਵਰ ਪਲਾਂਟਾਂ ਦਾ ਕੀਤਾ ਉਦਘਾਟਨਡਿਫਾਲਟਰ ਬਿਜਲੀ ਖਪਤਕਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਵੱਡੀ ਰਾਹਤਇੰਡੋਨੇਸ਼ੀਆ ਵਿਚ ਫਾਂਸੀ ਦੀ ਸਜ਼ਾ ਪ੍ਰਾਪਤ ਨੌਜਵਾਨਾਂ ਦੇ ਮੁੱਦੇ `ਤੇ ਧਾਲੀਵਾਲ ਵਿਦੇਸ਼ ਸਕੱਤਰ ਨੂੰ ਮਿਲੇ, ਕੇਂਦਰ ਸਰਕਾਰ ਜ਼ਰੀਏ ਲਗਾਈ ਮੱਦਦ ਦੀ ਗੁਹਾਰਸਿਡਨੀ 'ਚ ਅੱਗ ਲੱਗਣ ਕਾਰਣ 7 ਮੰਜ਼ਿਲਾ ਇਮਾਰਤ ਦੇ ਡਿੱਗਣ ਦਾ ਖਤਰਾਮੰਤਰੀ ਹਰਭਜਨ ਸਿੰਘ ਈ.ਟੀ.ਓ.ਨੇ ਕਿਹਾ: ਜਗਰਾਓਂ-ਰਾਏਕੋਟ ਮਾਰਗ ‘ਤੇ ਪੈਂਦੇ ਪਿੰਡ ਅਖਾੜਾ ਵਿਖੇ ਬਣੇਗਾ ਨਵਾਂ ਅਤੇ 40 ਫੁੱਟ ਚੌੜਾ ਪੁੱਲਭਗਵੰਤ ਮਾਨ ਦਾ ਚੰਨੀ ਨੂੰ ਅਲਟੀਮੇਟਮ, ਦੋਸ਼ ਮੰਨਣ ਲਈ 31 ਮਈ ਤੱਕ ਦਾ ਦਿੱਤਾ ਸਮਾਂ
 
ਭਾਰਤ

ਮੱਧ ਪ੍ਰਦੇਸ਼ ਵਿੱਚ ਔਨਲਾਈਨ ਵਿਕ ਰਹੇ ਬੋਰਡ ਪ੍ਰੀਖਿਆ ਦੇ ਪੇਪਰ

March 21, 2023 02:11 PM

ਭੋਪਾਲ, 21 ਮਾਰਚ (ਪੋਸਟ ਬਿਊਰੋ):ਮੱਧ ਪ੍ਰਦੇਸ਼ ਵਿੱਚ ਇਸ ਵਾਰ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਅਵਿਵਸਥਾ ਦੇਖਣ ਨੂੰ ਮਿਲ ਰਹੀ ਹੈ। 10ਵੀਂ-12ਵੀਂ ਦੇ ਪੇਪਰ ਪ੍ਰੀਖਿਆ ਤੋਂ 5 ਤੋਂ 50 ਮਿੰਟ ਪਹਿਲਾਂ ਲੀਕ ਹੋ ਰਹੇ ਹਨ। ਕਈ ਵਾਰ ਇਨ੍ਹਾਂ ਨੂੰ 299 ਰੁਪਏ 'ਚ ਆਨਲਾਈਨ ਵੀ ਵੇਚਿਆ ਜਾ ਰਿਹਾ ਹੈ। ਸਰਕਾਰ ਕਦੇ ਕਹਿ ਰਹੀ ਹੈ ਕਿ ਪੇਪਰ ਲੀਕ ਹੋਏ ਹਨ ਤੇ ਕਦੇ ਕਹਿ ਰਹੀ ਹੈ ਨਹੀਂ। ਕਈ ਜ਼ਿਿਲ੍ਹਆਂ ਵਿੱਚ ਕਾਰਵਾਈ ਵੀ ਕੀਤੀ ਜਾ ਰਹੀ ਹੈ। ਦਮੋਹ ਦੇ ਸਲਵਾੜਾ ਸਰਕਾਰੀ ਸਕੂਲ 'ਚ ਸੋਮਵਾਰ ਨੂੰ 12ਵੀਂ ਜਮਾਤ ਦਾ ਫਿਿਜ਼ਕਸ ਦਾ ਪੇਪਰ ਲੀਕ ਹੋਣ 'ਤੇ ਕਲੈਕਟਰ ਨੇ ਖੁਦ ਕਾਰਵਾਈ ਕਰਦੇ ਹੋਏ ਸਕੂਲ ਦੇ ਚਪੜਾਸੀ ਨੂੰ ਗ੍ਰਿਫਤਾਰ ਕਰ ਲਿਆ।
ਕੁਲੈਕਟਰ ਐਸ ਕ੍ਰਿਸ਼ਨਾ ਚੈਤੰਨਿਆ ਨੇ ਪੂਰੇ ਮਾਮਲੇ 'ਤੇ ਕਿਹਾ ਹੈ ਕਿ ਮੋਬਾਈਲ ਤੋਂ ਕਲਿੱਪ ਭੇਜਣਾ ਅਤੇ ਡਿਲੀਟ ਕਰਨਾ ਸਾਬਤ ਹੋ ਗਿਆ ਹੈ। ਦੂਜੇ ਪਾਸੇ ਧਾਰ ਵਿੱਚ 17 ਮਾਰਚ ਨੂੰ ਅੰਗਰੇਜ਼ੀ ਦੀ ਪ੍ਰੀਖਿਆ ਦਾ ਪੇਪਰ ਲੀਕ ਹੋਣ ਦੇ ਮਾਮਲੇ ਵਿੱਚ ਸਰਕਾਰੀ ਸਕੂਲ ਦੇ ਅਧਿਆਪਕ ਅਤੇ ਕਲਰਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਧਾਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਹੈ ਕਿ ਅਸੀਂ ਕੰਨਿਆ ਹਾਈ ਸਕੂਲ, ਨਲਸਾ ਵਿਖੇ ਗਏ ਅਤੇ ਸੋਸ਼ਲ ਮੀਡੀਆ 'ਤੇ ਭੇਜੇ ਗਏ ਪ੍ਰਸ਼ਨ ਪੱਤਰ ਦਾ ਪਤਾ ਲਗਾਇਆ ਅਤੇ ਇਸ ਕੇਂਦਰ ਤੋਂ ਪ੍ਰਸ਼ਨ ਪੱਤਰ ਦੀ ਸਕੈਨਿੰਗ ਕੀਤੀ ਜਾ ਰਹੀ ਸੀ।
ਦੱਸ ਦੇਈਏ ਕਿ 10-12ਵੀਂ ਜਮਾਤ ਦੇ ਪੇਪਰ ਲਗਾਤਾਰ ਲੀਕ ਹੋ ਰਹੇ ਹਨ, ਜਿਸ ਨੂੰ ਰੋਕਣ 'ਚ ਸਰਕਾਰ ਨਾਕਾਮ ਰਹੀ ਹੈ। 14 ਦਿਨਾਂ ਦੀ ਪ੍ਰੀਖਿਆ 'ਚ ਹੁਣ ਤੱਕ 11 ਪੇਪਰ ਲੀਕ ਹੋਣ ਦੇ ਦੋਸ਼ ਲੱਗੇ ਹਨ। ਅਧਿਆਪਕਾਂ ਅਤੇ ਸਟਾਫ਼ ਸਮੇਤ 30 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ 299 ਰੁਪਏ ਵਿਚ ਪੇਪਰ ਵੇਚਣ ਦੇ ਦੋਸ਼ ਲੱਗੇ ਹਨ। ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਕੋਈ ਪੇਪਰ ਲੀਕ ਨਹੀਂ ਹੋਇਆ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਮਨੀਪੁਰ ਵਿਚ ਕਈ ਥਾਵਾਂ 'ਤੇ ਹਿੰਸਾ ਭੜਕੀ, ਦੋ ਪੁਲਿਸ ਕਮਾਂਡੋ ਸ਼ਹੀਦ ਪੀਐਮ ਮੋਦੀ ਵਲੋਂ ਨਵੇਂ ਸੰਸਦ ਭਵਨ ਦਾ ਉਦਘਾਟਨ: 'ਸੰਸਦ ਦੀ ਨਵੀਂ ਇਮਾਰਤ ਬਣੇਗੀ ਨਵੇਂ ਭਾਰਤ ਦੇ ਨਿਰਮਾਣ ਦਾ ਆਧਾਰ': ਪੀਐਮ ਮੋਦੀ ਕਰਨਾਟਕ ਦੇ ਕੋਪਲ ਜ਼ਿਲੇ 'ਚ ਕਾਰ ਅਤੇ ਲਾਰੀ ਵਿਚਾਲੇ ਭਿਆਨਕ ਟੱਕਰ, 6 ਦੀ ਮੌਤ ਦਿੱਲੀ ਪੁਲਸ ਵਲੋਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਖ਼ਿਲਾਫ਼ ਦੰਗਾ ਕਰਨ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਇੱਕੋ ਪਰਿਵਾਰ ਦੇ 3 ਲੋਕਾਂ ਦੀ ਸ਼ੱਕੀ ਹਾਲਾਤਾਂ 'ਚ ਮੌਤ ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਦਾ ਕਈ ਦਲਾਂ ਵਲੋਂ ਵਿਰੋਧ, ਸ਼ਾਮਲ ਹੋਣਗੀਆਂ 25 ਸਿਆਸੀ ਪਾਰਟੀਆਂ ਪੀਐਲਐਫਆਈ ਨਾਲ ਸਬੰਧਤ ਦੋ ਨਕਸਲੀ ਗ੍ਰਿਫ਼ਤਾਰ, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੋਲਕਾਤਾ ਵਿਚ ਚੱਲੇਗੀ ਪਹਿਲੀ ਅੰਡਰਵਾਟਰ ਮੈਟਰੋ, ਹੁਗਲੀ ਨਦੀ ਦੇ ਹੇਠਾਂ ਬਣੀ 500 ਮੀਟਰ ਲੰਬੀ ਸੁਰੰਗ ਭਿਆਨਕ ਸੜਕ ਹਾਦਸੇ ਵਿਚ ਵੈਨ ਡਿਵਾਈਡਰ ਨਾਲ ਟਕਰਾਈ, ਤਿੰਨ ਦੀ ਮੌਤ ਤਾਮਿਲਨਾਡੂ 'ਚ ਨਹੀਂ ਹਟੇਗੀ ਤੰਬਾਕੂ-ਗੁਟਖਾ 'ਤੇ ਪਾਬੰਦੀ, ਇਕ ਸਾਲ ਲਈ ਵਧਾਈ