Welcome to Canadian Punjabi Post
Follow us on

01

April 2023
ਬ੍ਰੈਕਿੰਗ ਖ਼ਬਰਾਂ :
ਫਿਨਲੈਂਡ ਵੀ ਬਣਿਆ ਨਾਟੋ ਦਾ ਮੈਂਬਰ, ਸੰਸਦ ਵਿਚ ਦਿੱਤੀ ਮਨਜੂਰੀ ਪੰਜਾਬ ਕੈਬਨਿਟ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ, ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ ਦੀ ਮੁਆਵਜ਼ਾ ਰਾਸ਼ੀ 25 ਫੀਸਦੀ ਵਧਾਈਪੰਜਾਬ ਸਰਕਾਰ, ਸੀ.ਬੀ.ਜੀ. ਤੇ ਸੀ.ਜੀ.ਡੀ. ਪ੍ਰਾਜੈਕਟਾਂ ਲਈ ਮਨਜ਼ੂਰੀ ਦੀ ਪ੍ਰਕਿਰਿਆ ਨੂੰ ਨਿਰਵਿਘਨ ਤੇ ਸੁਖਾਲਾ ਬਣਾਉਣ ਲਈ ਵਚਨਬੱਧ : ਅਮਨ ਅਰੋੜਾਗਰੀਬਾਂ ਅਤੇ ਬੇਘਰਿਆਂ ਲਈ ਮਕਾਨਾਂ ਦੀ ਗ੍ਰਾਂਟ ਚ ਘਪਲਾ ਕਰਨ ਵਾਲਾ ਇੱਕ ਹੋਰ ਦੋਸ਼ੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰਵਿਜੀਲੈਂਸ ਵੱਲੋਂ 10,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਕਾਬੂਟਰੰਪ ਨੂੰ ਦਿੱਤਾ ਗਿਆ ਦੋਸ਼ੀ ਕਰਾਰ, ਕਰਨਾ ਪਵੇਗਾ ਮੁਜਰਮਾਨਾ ਚਾਰਜਿਜ਼ ਦਾ ਸਾਹਮਣਾਪੱਤਰਕਾਰ ਦੀ ਗ੍ਰਿਫਤਾਰੀ ਤੋਂ ਬਾਅਦ ਅਮਰੀਕਾ ਦੀ ਐਡਾਇਜਰੀ, 'ਅਮਰੀਕੀ ਨਾਗਰਿਕ ਤੁਰੰਤ ਛੱਡਣ ਰੂਸ’ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਮਿਸਾਲੀ ਤਬਦੀਲੀ ਦਾ ਸੱਦਾ
 
ਭਾਰਤ

ਮੁੰਬਈ ਵੱਲ ਮਾਰਚ ਕਰਦੇ ਕਿਸਾਨ ਨੇ ਅੰਦੋਲਨ ਲਿਆ ਵਾਪਸ, ਕਿਹਾ ‘ਵਾਅਦਾ ਪੂਰਾ ਹੁੰਦਾ ਦਿਸ ਰਿਹੈ’

March 18, 2023 01:22 PM

ਮੁੰਬਈ, 18 ਮਾਰਚ (ਪੋਸਟ ਬਿਊਰੋ): ਮੁੰਬਈ ਵੱਲ ਮਾਰਚ ਕਰ ਰਹੇ ਕਿਸਾਨਾਂ ਨੇ ਅੱਜ ਆਪਣਾ ਅੰਦੋਲਨ ਵਾਪਸ ਲੈ ਲਿਆ ਹੈ। ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਅਤੇ ਫਰੰਟ ਦੀ ਅਗਵਾਈ ਕਰ ਰਹੇ ਸਾਬਕਾ ਵਿਧਾਇਕ ਜੇਪੀ ਗਾਵਿਤ ਨੇ ਅੰਦੋਲਨ ਵਾਪਸ ਲੈਣ ਦਾ ਐਲਾਨ ਕੀਤਾ। ਗਾਵਿਤ ਨੇ ਦੱਸਿਆ ਕਿ ਸਰਕਾਰ ਵੱਲੋਂ ਕੀਤਾ ਗਿਆ ਵਾਅਦਾ ਤੁਰੰਤ ਪੂਰਾ ਹੁੰਦਾ ਨਜਰ ਆ ਰਿਹਾ ਹੈ, ਕਿਉਂਕਿ ਕਲੈਕਟਰ ਨੇ ਨਾਸਿਕ ਅਤੇ ਹੋਰ ਕਈ ਥਾਵਾਂ ਦਾ ਦੌਰਾ ਕਰਨਾ ਸੁਰੂ ਕਰ ਦਿੱਤਾ ਹੈ।
ਸਾਨੂੰ ਡਰ ਸੀ ਕਿ ਸਰਕਾਰ ਸਿਰਫ ਭਰੋਸਾ ਦੇਵੇਗੀ, ਕੰਮ ਨਹੀਂ ਹੋਵੇਗਾ ਪਰ ਹੁਣ ਜਦੋਂ ਸਰਕਾਰ ਨੇ ਇਸ ਸਬੰਧੀ ਬਣਦੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਅਸੀਂ ਆਪਣਾ ਅੰਦੋਲਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ। ਸਾਰੇ ਕਿਸਾਨ ਆਪਣੇ ਘਰਾਂ ਨੂੰ ਪਰਤਣ ਲੱਗੇ ਹਨ।
ਹਾਲਾਂਕਿ, ਦੁੱਖ ਦੀ ਗੱਲ ਇਹ ਹੈ ਕਿ ਮੋਰਚੇ ਵਿਚ ਸ਼ਾਮਲ ਹੋਏ 58 ਸਾਲਾ ਕਿਸਾਨ ਪੁੰਡਲਿਕ ਅੰਬੋ ਜਾਧਵ ਦੀ ਬੀਤੀ ਰਾਤ ਮੌਤ ਹੋ ਗਈ। ਫਰੰਟ ਦੇ ਕਨਵੀਨਰ ਅਤੇ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਅਜੀਤ ਨਵਲੇ ਅਨੁਸਾਰ ਪੁੰਡਲਿਕ ਸੁਰੂ ਤੋਂ ਹੀ ਫਰੰਟ ਵਿੱਚ ਸ਼ਾਮਲ ਸੀ। ਲਗਾਤਾਰ ਅੱਗੇ ਚੱਲਦੇ ਰਹਿਣ ਕਾਰਨ ਉਸ ਦੀ ਸਿਹਤ ਵਿਗੜ ਗਈ ਸੀ।
ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿਚ ਚਰਚਾ ਦੌਰਾਨ ਸਦਨ ਨੂੰ ਸੂਚਿਤ ਕੀਤਾ ਸੀ ਕਿ ਉਨ੍ਹਾਂ ਨੇ ਕਿਸਾਨਾਂ ਦੇ ਵਫ਼ਦ ਨਾਲ 14 ਨੁਕਾਤੀ ਮੰਗਾਂ ’ਤੇ ਚਰਚਾ ਕੀਤੀ ਸੀ, ਜਿਸ ’ਚ ਜੰਗਲ ’ਤੇ ਅਧਿਕਾਰ, ਜੰਗਲ ਦੀ ਜਮੀਨ ’ਤੇ ਕਬਜੇ, ਮੰਦਰ ਟਰੱਸਟ ਨੂੰ ਜ਼ਮੀਨ ਟਰਾਂਸਫਰ ਅਤੇ ਚਰਾਉਣ ਵਾਲੀ ਜਮੀਨ ਸ਼ਾਮਲ ਹੈ। ਕਿਸਾਨਾਂ ਨੂੰ ਧਰਨੇ-ਮੁਜਾਹਰੇ ਬੰਦ ਕਰਨ ਦੀ ਅਪੀਲ ਕਰਦਿਆਂ ਸ਼ਿੰਦੇ ਨੇ ਕਿਹਾ ਕਿ ਲਏ ਗਏ ਫੈਸਲੇ ਤੁਰੰਤ ਲਾਗੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬੇਮੌਸਮੀ ਬਰਸਾਤ ਅਤੇ ਘੱਟ ਭਾਅ ਕਾਰਣ ਘਾਟੇ ਦਾ ਸਾਹਮਣਾ ਕਰ ਰਹੇ ਪਿਆਜ ਉਤਪਾਦਕਾਂ ਨੂੰ 350 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿੱਤੀ ਰਾਹਤ ਦਿੱਤੀ ਜਾਵੇਗੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੋਲਕਾਤਾ ਵਿਚ ਇਕ ਵਿਅਕਤੀ ਪੌਦੇ ਦੀ ਫੰਗਸ ਨਾਲ ਹੋਇਆ ਸੰਕਰਮਿਤ ਇੰਦੌਰ ਮੰਦਰ ਹਾਦਸੇ ਵਿਚ ਹੁਣ ਤੱਕ 36 ਲੋਕਾਂ ਦੀ ਹੋ ਚੁੱਕੀ ਹੈ ਮੌਤ ਇੰਦੌਰ ਵਿਚ ਮੰਦਰ 'ਚ ਪੌੜੀਆਂ ਦੀ ਛੱਤ ਡਿੱਗਣ ਕਾਰਨ 14 ਮੌਤਾਂ ਆਂਧਰਾ ਪ੍ਰਦੇਸ਼ ਦੇ ਇਕ ਮੰਦਰ 'ਚ ਰਾਮ ਲੱਗੀ ਅੱਗ, ਕੋਈ ਜਾਨੀ ਨੁਕਸਾਨ ਨਹੀਂ ਬੰਗਾਲ ਵਿਚ ਰਾਮ ਨੌਮੀ ਮੌਕੇ ਹੋਈ ਹਿੰਸਾ, ਗੱਡੀਆਂ ਸਾੜੀਆਂ ਗਈਆਂ ਰਾਮ ਨੌਮੀ ਦੇ ਜਲੂਸ ਦੌਰਾਨ ਕਰੰਟ ਲੱਗਣ ਨਾਲ 3 ਦੀ ਮੌਤ ਬਾਰ੍ਹਾਂ ਸਾਲਾ ਬੱਚੇ ਦੀ ਹੱਤਿਆ ਦਾ ਮਾਮਲਾ: ਸੁਪਰੀਮ ਕੋਰਟ ਨੇ ਸੀਬੀਆਈ ਅਤੇ ਦਿੱਲੀ ਸਰਕਾਰ ਨੂੰ ਜਾਰੀ ਕੀਤਾ ਨੋਟਿਸ ਹੇਟ ਸਪੀਚ ਤੋਂ ਛੁਟਕਾਰੇ ਲਈ ਧਰਮ ਨੂੰ ਰਾਜਨੀਤੀ ਤੋਂ ਵੱਖ ਕਰਨ ਦੀ ਲੋੜ: ਸੁਪਰੀਮ ਕੋਰਟ ਜੈਪੁਰ ਬਲਾਸਟ ਮਾਮਲੇ ਵਿਚ ਹਾਈਕੋਰਟ ਨੇ ਪਲਟਿਆ ਫੈਸਲਾ, ਮੌਤ ਦੀ ਸਜ਼ਾ ਦੇ ਚਾਰੇ ਦੋਸ਼ੀ ਬਰੀ ਰਾਜਸਥਾਨ ਵਿਚ ਪ੍ਰਾਈਵੇਟ ਡਾਕਟਰਾਂ ਦੀ ਹੜਤਾਲ ਵਿੱਚ ਸਰਕਾਰੀ ਡਾਕਟਰ ਵੀ ਸ਼ਾਮਲ, ਸਿਹਤ ਵਿਵਸਥਾ ਲੜਖੜਾਈ