Welcome to Canadian Punjabi Post
Follow us on

04

December 2023
ਬ੍ਰੈਕਿੰਗ ਖ਼ਬਰਾਂ :
ਭਾਰਤ ਮਾਲਦੀਵ ਤੋਂ ਬੁਲਾਏਗਾ 75 ਸੈਨਿਕਾਂ ਨੂੰ ਵਾਪਿਸ ਗਾਜ਼ਾ ਵਿਚ ਫਲਸਤੀਨੀ ਨਾਗਰਿਕਾਂ ਦੀ ਮੌਤ 'ਤੇ ਕਮਲਾ ਹੈਰਿਸ ਨੇ ਪ੍ਰਗਟਾਇਆ ਦੁੱਖ, ਕਿਹਾ- ਇਜ਼ਰਾਈਲ ਨਿਰਦੋਸ਼ ਲੋਕਾਂ ਦੀ ਸੁਰੱਖਿਆ ਲਈ ਹੋਰ ਕੁਝ ਕਰੇਦੱਖਣੀ ਚੀਨ ਸਾਗਰ ਵਿਚ 135 ਚੀਨੀ ਕਿਸ਼ਤੀਆਂ ਦੇਖੀਆਂ ਗਈਆਂ, ਫਿਲੀਪੀਨਜ਼ ਨੇ ਕਿਹਾ- ਸਾਡੇ ਲਈ ਖ਼ਤਰਾ ਪਾਕਿਸਤਾਨ ਗਏ ਭਾਰਤੀ ਸਿੱਖ ਸ਼ਰਧਾਲੂ ਦੀ ਲਾਹੌਰ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤਰਾਜਸਥਾਨ ਵਿਚ ਭਾਜਪਾ ਨੂੰ ਮਿਲਿਆ ਬਹੁਮਤ, ਭਾਜਪਾ ਦੇ 2 ਸੰਸਦ ਮੈਂਬਰ ਤੀਜੇ ਸਥਾਨ 'ਤੇ ਰਹੇ, ਕਾਂਗਰਸ ਦੇ 17 ਮੰਤਰੀ ਹਾਰੇ ਮੁੰਬਈ ਵਿਚ ਮੁਆਵਜ਼ੇ ਨੂੰ ਲੈ ਕੇ ਸਮੁੰਦਰ ਵਿਚ ਖੜ੍ਹ ਕੇ ਕੀਤਾ ਪ੍ਰਦਰਸ਼ਨ, ਜਵਾਹਰ ਲਾਲ ਬੰਦਰਗਾਹ 'ਤੇ ਆਉਣ ਵਾਲੇ ਜਹਾਜ਼ਾਂ ਨੂੰ ਰੋਕਿਆਝਾਰਖੰਡ ਦੇ ਮੰਤਰੀ ਦਾ ਪੁੱਤਰ ਬਣਿਆ ਚਪੜਾਸੀ , ਸਿਵਲ ਕੋਰਟ ਵਿਚ ਦਰਜਾ ਚਾਰ ਵਿਚ ਚੋਣਤੇਲੰਗਾਨਾ ਕਾਂਗਰਸ ਪ੍ਰਧਾਨ ਨੂੰ ਗੁਲਦਸਤਾ ਦੇਣ 'ਤੇ ਡੀਜੀਪੀ ਮੁਅੱਤਲ
 
ਭਾਰਤ

ਐਨਆਈਏ ਨੇ ਹਵਾਲਾ 'ਚ ਸ਼ਾਮਲ ਪਾਬੰਦੀਸ਼ੁਦਾ ਸੰਗਠਨ ਪੀਐਫਆਈ ਨਾਲ ਸਬੰਧਤ 5 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ

March 12, 2023 05:03 PM

ਨਵੀਂ ਦਿੱਲੀ, 12 ਮਾਰਚ (ਪੋਸਟ ਬਿਊਰੋ): ਐਨਆਈਏ ਨੇ ਹਵਾਲਾ ਕਾਰੋਬਾਰ 'ਚ ਸ਼ਾਮਲ ਹੋਣ ਦੇ ਦੋਸ਼ 'ਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਸਾਰੇ ਪੰਜ ਮੁਲਜ਼ਮ ਪਾਬੰਦੀਸ਼ੁਦਾ ਸੰਗਠਨ ਪੀਐਫਆਈ ਨਾਲ ਜੁੜੇ ਦੱਸੇ ਜਾਂਦੇ ਹਨ। ਐਨਆਈਏ ਨੇ ਇਸ ਗ੍ਰਿਫਤਾਰੀ ਨੂੰ ਲੈ ਕੇ ਐਤਵਾਰ ਨੂੰ ਇਕ ਬਿਆਨ ਜਾਰੀ ਕੀਤਾ। ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਬਿਹਾਰ ਅਤੇ ਕਰਨਾਟਕ ਤੋਂ ਹਵਾਲਾ ਕਾਰੋਬਾਰ ਚਲਾ ਰਹੇ ਸਨ ਅਤੇ ਇਨ੍ਹਾਂ ਦੀਆਂ ਤਾਰਾਂ ਵੀ ਯੂਏਈ ਨਾਲ ਜੁੜੀਆਂ ਹੋਈਆਂ ਸਨ। ਗ੍ਰਿਫਤਾਰ ਕੀਤੇ ਗਏ ਇਨ੍ਹਾਂ ਸਾਰੇ ਮੁਲਜ਼ਮਾਂ 'ਤੇ ਪੀਐੱਫਆਈ ਲਈ ਕਥਿਤ ਤੌਰ 'ਤੇ ਪੈਸੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਣ ਦਾ ਵੀ ਦੋਸ਼ ਹੈ।
ਐਨਆਈਏ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜ ਵਿਅਕਤੀਆਂ ਵਿੱਚੋਂ ਚਾਰ ਕਰਨਾਟਕ ਦੇ ਦੱਖਣੀ ਕੰਨੜ ਜ਼ਿਲ੍ਹੇ ਦੇ ਹਨ ਅਤੇ ਇੱਕ ਕੇਰਲ ਦੇ ਕਾਸਰਗੋਡ ਤੋਂ ਹੈ। ਇਨ੍ਹਾਂ ਮੁਲਜ਼ਮਾਂ ਦੀ ਪਛਾਣ ਮੁਹੰਮਦ ਸਿਨਾਨ, ਸਰਫਰਾਜ਼ ਨਵਾਜ਼, ਇਕਬਾਲ, ਅਬਦੁਲ ਰਫੀਕ ਅਤੇ ਆਬਿਦ ਕੇਐੱਮ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਐਨਆਈਏ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਫੁਲਵਾੜੀ ਸ਼ਰੀਫ਼ ਕੇਸ ਦੀ ਜਾਂਚ ਵਿੱਚ ਜਦੋਂ ਸਾਡੀ ਟੀਮ ਨੇ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਹਵਾਲਾ ਦਾ ਇੱਕ ਵੱਡਾ ਨੈੱਟਵਰਕ ਦੱਖਣ ਵਿੱਚ ਕੰਮ ਕਰ ਰਿਹਾ ਹੈ।
ਐਨਆਈਏ ਮੁਤਾਬਕ ਪੀਐਫਆਈ ਦੇ ਮੈਂਬਰ ਬਿਹਾਰ ਦੇ ਫੁਲਵਾੜੀ ਸ਼ਰੀਫ ਅਤੇ ਮੋਤੀਹਾਰੀ 'ਚ ਗੁਪਤ ਤਰੀਕੇ ਨਾਲ ਹਥਿਆਰ ਇਕੱਠੇ ਕਰ ਰਹੇ ਹਨ, ਜਿਸ ਦੀ ਮਦਦ ਨਾਲ ਉਹ ਪੂਰਬੀ ਚੰਪਾਰਨ 'ਚ ਇਕ ਨੌਜਵਾਨ ਦੀ ਹੱਤਿਆ ਕਰਨ ਜਾ ਰਹੇ ਹਨ। ਇਸ ਮਾਡਿਊਲ ਨਾਲ ਪੀਐਫਆਈ ਦੇ ਤਿੰਨ ਮੈਂਬਰ ਜੁੜੇ ਸਨ, ਜਿਨ੍ਹਾਂ ਨੂੰ 5 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਹੀ ਅਸੀਂ ਪੰਜ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਹੁਣ ਤੱਕ ਦੀ ਸਾਡੀ ਜਾਂਚ ਵਿੱਚ ਜੋ ਗੱਲਾਂ ਸਾਹਮਣੇ ਆਈਆਂ ਹਨ, ਉਨ੍ਹਾਂ ਮੁਤਾਬਕ ਫੜੇ ਗਏ ਪੰਜ ਮੁਲਜ਼ਮ ਪੀਐਫਆਈ ਦੀ ਅਪਰਾਧਿਕ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਨਾਲ-ਨਾਲ ਸੰਸਥਾ ਦਾ ਗੈਰ-ਕਾਨੂੰਨੀ ਪੈਸਾ ਭਾਰਤ ਤੋਂ ਬਾਹਰ ਲਿਜਾਣ ਵਿੱਚ ਵੀ ਸ਼ਾਮਲ ਰਹੇ ਹਨ। ਤਾਂ ਜੋ ਇਹ ਪੈਸਾ ਆਪਣੇ ਆਗੂਆਂ ਅਤੇ ਕੇਡਰ ਵਿੱਚ ਵੰਡਿਆ ਜਾ ਸਕੇ।

 
Have something to say? Post your comment
ਹੋਰ ਭਾਰਤ ਖ਼ਬਰਾਂ
ਰਾਜਸਥਾਨ ਵਿਚ ਭਾਜਪਾ ਨੂੰ ਮਿਲਿਆ ਬਹੁਮਤ, ਭਾਜਪਾ ਦੇ 2 ਸੰਸਦ ਮੈਂਬਰ ਤੀਜੇ ਸਥਾਨ 'ਤੇ ਰਹੇ, ਕਾਂਗਰਸ ਦੇ 17 ਮੰਤਰੀ ਹਾਰੇ ਮੁੰਬਈ ਵਿਚ ਮੁਆਵਜ਼ੇ ਨੂੰ ਲੈ ਕੇ ਸਮੁੰਦਰ ਵਿਚ ਖੜ੍ਹ ਕੇ ਕੀਤਾ ਪ੍ਰਦਰਸ਼ਨ, ਜਵਾਹਰ ਲਾਲ ਬੰਦਰਗਾਹ 'ਤੇ ਆਉਣ ਵਾਲੇ ਜਹਾਜ਼ਾਂ ਨੂੰ ਰੋਕਿਆ ਝਾਰਖੰਡ ਦੇ ਮੰਤਰੀ ਦਾ ਪੁੱਤਰ ਬਣਿਆ ਚਪੜਾਸੀ , ਸਿਵਲ ਕੋਰਟ ਵਿਚ ਦਰਜਾ ਚਾਰ ਵਿਚ ਚੋਣ ਤੇਲੰਗਾਨਾ ਕਾਂਗਰਸ ਪ੍ਰਧਾਨ ਨੂੰ ਗੁਲਦਸਤਾ ਦੇਣ 'ਤੇ ਡੀਜੀਪੀ ਮੁਅੱਤਲ ਲਾੜੇ ਨੂੰ ਹੋ ਗਿਆ ਡੇਂਗੂ ਤਾਂ ਹਸਪਤਾਲ ਵਿਚ ਹੀ ਮੰਡਪ ਸਜਾਕੇ ਲਾੜਾ-ਲਾੜੀ ਨੇ ਪਾਈ ਇੱਕ ਦੂਜੇ ਦੇ ਵਰਮਾਲਾ ਇੱਕ ਸਾਲ ਤੋਂ ਮ੍ਰਿਤਕ ਮਾਂ ਨਾਲ ਰਹਿ ਰਹੀਆਂ ਸਨ ਬੇਟੀਆਂ, ਰਜਾਈ ਵਿਚ ਰੱਖਿਆ ਸੀ ਪਿੰਜਰ ਲੁਫਥਾਂਸਾ ਏਅਰਲਾਈਨਜ਼ ਦੀ ਉਡਾਨ ਵਿਚ ਪਤੀ-ਪਤਨੀ ਦੀ ਹੋਈ ਲੜਾਈ, ਕਰਨੀ ਪਈ ਐਮਰਜੈਂਸੀ ਲੈਂਡਿੰਗ 4 ਮਹੀਨਿਆਂ ਬਾਅਦ ਪਾਕਿਸਤਾਨ ਤੋਂ ਭਾਰਤ ਵਾਪਿਸ ਆਈ ਅੰਜੂ ਰੈਸਕਿਊ ਆਪਰੇਸ਼ਨ ਦੌਰਾਨ ਸਿਲਕਿਆਰਾ ਸੁਰੰਗ ਵਿਚ ਫਸੇ 41 ਮਜ਼ਦੂਰਾਂ ਨੂੰ ਬਾਹਰ ਕੱਢਿਆ, ਪ੍ਰਧਾਨ ਮੰਤੀ ਮੋਦੀ ਨੇ ਸਿਹਤ ਸੰਬੰਧੀ ਲਈ ਜਾਣਕਾਰੀ, ਦਿੱਤੀਆਂ ਸ਼ੁੱਭਕਾਮਨਾਵਾਂ ਭਾਣਜੀ ਦੇ ਵਿਆਹ ਵਿਚ ਇੱਕ ਕਰੋੜ ਦਾ ਸ਼ਗਨ, ਭਰਾ ਨੇ ਵਿਧਵਾ ਭੈਣ ਦੇ ਘਰ ਲਾਇਅਦ ਨੋਟਾਂ ਦਾ ਢੇਰ