Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਅੰਤਰਰਾਸ਼ਟਰੀ

ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਅਮਰੀਕਾ ਵਿੱਚ ਸਿੱਖ ਕਮਿਉਨਿਟੀ ਦਾ ਸ਼ਾਂਤੀ ਅੰਬੈਸਡਰ ਨਿਯੁਕਤ ਕੀਤਾ

March 11, 2023 02:55 PM

  

ਵਾਸਿ਼ਗਟਨ ਡੀ ਸੀ, 11 ਮਾਰਚ (ਬਲਵਿਦਰ ਬਾਲਮ): ਡਾਕਟਰ ਸੁਰਿੰਦਰ ਸਿੰਘ ਗਿੱਲ ਸਿੱਖ ਕਮਿਉਨਿਟੀ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਹਨ। ਜੋ ਤਿੱਬਤੀ ਰੋਡ ਗੁਰਦਾਸਪੁਰ ਦਾ ਵਸਨੀਕ ਹੈ ।ਜਿਸ ਨੇ ਅਮਰੀਕਾ ਵਿੱਚ ਜਾ ਕੇ ਵੀ ਗੁਰਦਾਸਪੁਰ ,ਪੰਜਾਬ ਤੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਜਿਸ ਨੂੰ ਅਮਰੀਕਾ ਵਿੱਚ ਸ਼ਾਂਤੀ ਦੂਤ ਵਜੋ ਨਿਯੁਕਤ ਕੀਤਾ ਗਿਆ ਹੈ। ਡਾਕਟਰ ਗਿੱਲ ਵੱਲੋਂ ਅਰਦਾਸ ਕਰਕੇ ਵਿਦੇਸ਼ੀ ਕੁਮਿਨਟੀਆ ਨੂੰ ਦਸਿਆ ਕਿ ਪ੍ਰਮਾਤਮਾ ਇਕ ਹੈ। ਉਸ ਨੂੰ ਧਿਆਉਣ ਦੇ ਢੰਗ ਵਖੋ ਵੱਖਰੇ ਹਨ। ਪਰ ਉਹ ਹੈ ਇਕ ਹੈ। ਸਿੱਖ ਸਰਬੱਤ ਦਾ ਭਲਾ ਮੰਗਣ ਵਾਲੀ ਕੋਮ ਦੂਸਰਿਆਂ ਦੇ ਭਲੇ ਲਈ ਮਰ ਮਿਟਣ ਵਾਲੀ ਕੋਮ ਹੈ। ਡਾਕਟਰ ਗਿੱਲ ਨੇ ਕਿਹਾ ਪਹਿਲੇ ਪਾਤਸ਼ਾਹ ਦੀਆਂ ਸਿੱਖਿਆਵਾਂ ਦਿੱਤੀਆਂ ਹਨ, ਨਾਮ ਜਪਣਾ, ਕਿਰਤ ਕਰਨਾ ਤੇ ਵੰਡ ਕੇ ਛਕਣ ਦਾ ਸਿਧਾਂਤ ਮਾਨਵਤਾ ਦੀ ਸੇਵਾ ਕਰਨ ਦਾ ਸੰਕਲਪ ਹੈ।ਉਸ ਨੂੰ ਦੂਜੀਆਂ ਕੁਮਿਨਟੀਆ ਵਿੱਚ ਫੈਲਾਉਣ ਤੇ ਦ੍ਰਿੜ ਕਰਨ ਲਈ ਉਪਰਾਲਾ ਕਰਨਗੇ।ਡਾਕਟਰ ਸਾਹਿਬ ਨੇ ਇੰਟਰਫੇਥ ਦੀ 152ਵੀਂ ਪ੍ਰਾਥਨਾ ਵਿੱਚ ਹਿੱਸਾ ਲਿਆ। ਉਹਨਾਂ ਵੱਲੋਂ ਕੀਤੀ ਪ੍ਰਰਾਥਨਾ ਨੇ ਹਰੇਕ ਕਮਿਉਨਿਟੀ ਦੇ ਮਨਾਂ ਵਿਚ ਜਗਿਆਸਾ ਪੈਦਾ ਕਰ ਦਿੱਤੀ । ਜਿਸ ਨੂੰ ਬਾਰ ਬਾਰ ਸੁਣਿਆ ਗਿਆ ਤੇ ਉਸ ਤੇ ਅਮਲ ਕਰਨ ਲਈ ਜ਼ੋਰ ਦਿੱਤਾ ਗਿਆ ਹੈ। ਡਾਕਟਰ ਸੁਰਿੰਦਰ ਗਿੱਲ ਜਿੱਥੇ ਪੰਜਾਬੀ ਪੜ੍ਹਾਉਣ ਦੀ ਸੇਵਾ ਕਰ ਰਹੇ ਹਨ ਉੱਥੇ ਸੱਭਿਆਚਾਰ ਨੂੰ ਪ੍ਰਫੁਲਤ ਕਰਨ ਵਿੱਚ ਵੀ ਅਹਿਮ ਰੋਲ ਅਦਾ ਕਰ ਰਹੇ ਹਨ। ਉਹਨਾਂ ਦੀਆਂ ਕਾਰਗੁਜ਼ਾਰੀਆਂ ਤੇ ਸੇਵਾਵਾਂ ਬਦਲੇ 2022 ਵਿੱਚ ਲਾਈਫ ਟਾਈਮ ਪ੍ਰਾਪਤੀ ਅਵਾਰਡ ਅਮਰੀਕਾ ਵਿੱਚ ਦਿੱਤਾ ਗਿਆ ਸੀ। ਇਸ ਸਾਲ ਉਹਨਾਂ ਦੇ ਨਾਮ ਦੀ ਸਿਫ਼ਾਰਿਸ਼ “ਪੀਸ ਅਵਾਰਡ” ਲਈ ਕੀਤੀ ਗਈ ਸੀ। ਜਿਸ ਦਾ ਐਲਾਨ ਯੂਨੀਵਰਸਲ ਪੀਸ ਫੈਡਰੇਸ਼ਨ ਨੇ ਪਿਛਲੇ ਹਫ਼ਤੇ 152ਵੀ ਅਰਦਾਸ ਮੋਕੇ ਕੀਤਾ ਗਿਆ ਸੀ।ਅੰਤਰ-ਰਾਸ਼ਟਰੀ ਵੋਮੈਨ ਦਿਵਸ ਦੇ ਸਮਾਗਮ ਮੋਕੇ ਤੇ ਵਸ਼ਿਗਟਨ ਡੀਸੀ ਵਿਖੇ ਵਸ਼ਿਗਟਨ ਟਾਈਮ ਦੇ ਖਚਾ ਖੱਚ ਹਾਲ ਵਿੱਚ ਡਾਕਟਰ ਸੁਰਿੰਦਰ ਸੁੰਘ ਗਿੱਲ ਨੂੰ ਸਿੱਖ ਕੁਮਿਨਟੀ ਦਾ ਅੰਬੈਸਡਰ ਪੀਸ ਨਿਯੁਕਤ ਕੀਤਾ ਗਿਆ। ਸਾਈਟੇਸ਼ਨ ਭੇਟ ਕਰਦੇ ਯੂਨੀਵਰਸਲ ਪੀਸ ਫੈਡਰੇਸ਼ਨ ਦੀ ਸੀਨੀਅਰ ਪ੍ਰਧਾਨ ਕੋਮੀਕੋ ਦੁਰਗਾਨ ਨੇ ਕਿਹਾ ਕਿ ਲੰਬੇ ਸਮੇ ਤੋ ਅਸੀਂ ਸਿੱਖ ਕੁਮਿਨਟੀ ਵਿੱਚ ਵਿਚਰ ਰਹੇ ਸੀ। ਕਈ ਪਾਸਿਓਂ ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਨਾਮਜ਼ਦ ਕੀਤਾ ਗਿਆ ਸੀ। ਅਖੀਰ ਬੋਰਡ ਨੇ ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਸ਼ਿਖ ਕਮਿਉਨਿਟੀ ਦਾ “ਅੰਬੈਸਡਰ ਪੀਸ” ਨਿਯੁਕਤ ਕਰਕੇ ਸਾਈਟੇਸ਼ਨ ਭੇਂਟ ਕਰਕੇ ਨਿਯੁਕਤੀ ਨੂੰ ਅਮਲੀ ਰੂਪ ਦਿੱਤਾ ਹੈ। ਸੰਸਥਾ ਦੇ ਸਕੱਤਰ ਲੈਰੀ ਨੇ ਕਿਹਾ ਕਿ ਡਾਕਟਰ ਗਿੱਲ ਵੱਲੋਂ ਕੀਤੀ ਅਰਦਾਸ ਨੂੰ ਹਰੇਕ ਕਮਿਉਨਿਟੀ ਨੇ ਮੰਨਿਆ ਹੈ। ਜੋ ਮਾਨਵਤਾ ਦੀ ਬਿਹਤਰੀ ਤੇ ਸਰਬੱਤ ਦੇ ਭਲੇ ਲਈ ਮਜ਼ਬੂਤ ਛਾਪ ਛੱਡ ਗਈ ਹੈ। ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਹ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਪਰ ਇਸ ਨਿਯੁਕਤੀ ਰਾਹੀਂ ਸ਼ਾਂਤੀ ਤੇ ਸਤਿਕਾਰ ਦਾ ਸੁਨੇਹਾ ਘਰ ਘਰ ਪਹੁੰਚਾਉਣ ਲਈ ਹਰ ਉਪਰਾਲਾ ਕੀਤਾ ਜਾਵੇਗਾ।ਇਸ ਨਿਯੁਕਤੀ ਤੇ ਸਿੱਖ ਕਮਿਉਨਿਟੀ ਦੇ ਸਰਗਰਮ ਧਾਰਮਿਕ ਸ਼ਖਸੀਅਤਾ ਨੇ ਡਾਕਟਰ ਗਿੱਲ ਨੂੰ ਵਧਾਈਆਂ ਦਿੱਤੀਆਂ ਹਨ। ਜਿਸ ਵਿੱਚ ਡਾਕਟਰ ਐਸ ਪੀ ਸਿੰਘ ਓਬਰਾਏ, ਗੁਰਚਰਨ ਸਿੰਘ ਗੁਰੂ, ਹਰਬੰਸ ਸਿੰਘ ਖਾਲਸਾ, ਭਾਈ ਸ਼ਵਿੰਦਰ ਸਿੰਘ, ਮਹਿਤਾਬ ਸਿੰਘ ਕਾਹਲੋਂ, ਪਰਮਜੀਤ ਸਿੰਘ, ਹਰਜੀਤ ਸਿੰਘ ਹੁੰਦਲ, ਬਲਦੇਵ ਸਿੰਘ ਗਰੇਵਾਲ਼, ਜਗਰੀਤ ਸਿੰਘ, ਸਤਪਾਲ ਸਿੰਘ ਬਰਾੜ ਅਤੇ ਪ੍ਰਤਾਪ ਸਿੰਘ ਦੇ ਨਾਮ ਸ਼ਾਮਲ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇ ਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰ ਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ' ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀ ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ ਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾ